|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਨਸ਼ੇ ਦੇ ਓਵਰਡੋਜ਼ ਕਾਰਨ 2 ਲੋਕਾਂ ਦੀ ਮੌਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੋਮਵਾਰ ਨੂੰ ਕੈਨੇਡਾ ਦੇ ਸੂਬੇ ਓਟਾਵਾ 'ਚ ਨਸ਼ੇ ਦੇ ਓਵਰਡੋਜ਼ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਦੋਵਾਂ ਵਿਅਕਤੀਆਂ ਦੀ ਮੌਤ ਸ਼ੱਕੀ ਕੋਕੀਨ ਵਾਲੀ ਫੈਂਟਾਲਿਨ ਕਾਰਨ ਹੋਈ ਹੈ। ਪੁਲਸ ਦੇ ਇੰਸਪੈਕਟਰ ਫ੍ਰਾਂਕੋਇਸ ਡੀ'ਓਸਟ ਨੇ ਸੋਮਵਾਰ ਨੂੰ ਦੱਸਿਆ ਕਿ ਬੀਤੇ 14 ਘੰਟਿਆਂ 'ਚ ਅਜਿਹੀਆਂ ਤਿੰਨ ਘਟਨਾਵਾਂ ਦਾ ਪਤਾ ਲੱਗਿਆ ਹੈ ਤੇ ਇਸ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੋਮਵਾਰ ਨੂੰ ਕੈਨੇਡਾ ਦੇ ਸੂਬੇ ਓਟਾਵਾ 'ਚ ਨਸ਼ੇ ਦੇ ਓਵਰਡੋਜ਼ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਦੋਵਾਂ ਵਿਅਕਤੀਆਂ ਦੀ ਮੌਤ ਸ਼ੱਕੀ ਕੋਕੀਨ ਵਾਲੀ ਫੈਂਟਾਲਿਨ ਕਾਰਨ ਹੋਈ ਹੈ। ਪੁਲਸ ਦੇ ਇੰਸਪੈਕਟਰ ਫ੍ਰਾਂਕੋਇਸ ਡੀ'ਓਸਟ ਨੇ ਸੋਮਵਾਰ ਨੂੰ ਦੱਸਿਆ ਕਿ ਬੀਤੇ 14 ਘੰਟਿਆਂ 'ਚ ਅਜਿਹੀਆਂ ਤਿੰਨ ਘਟਨਾਵਾਂ ਦਾ ਪਤਾ ਲੱਗਿਆ ਹੈ ਤੇ ਇਸ ਦੌਰਾਨ ਪੰਜ ਲੋਕਾਂ ਨੂੰ ਨਾਰਕੋਟਿਕਸ ਵਿਭਾਗ 'ਚ ਭੇਜਿਆ ਗਿਆ ਹੈ। ਦਸਣਯੋਗ ਹੈ ਕਿ ਪੁਲਸ ਇੰਸਪੈਕਟਰ ਨੇ ਓਟਾਵਾ ਪਬਲਿਕ ਹੈਲਥ ਸਾਈਟ stopoverdoseottawa.ca ਦੇ ਹਵਾਲੇ ਨਾਲ ਆਮ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਨਸ਼ੇ ਦੀ ਵਰਤੋਂ ਇਕੱਲੇ ਨਾ ਕਰੋ, ਡਰੱਗਜ਼ ਮਿਕਸ ਨਾ ਕਰੋ, ਨੇਲੋਜ਼ੋਨ (ਨਸ਼ੇ ਦੇ ਅਸਰ ਨੂੰ ਘੱਟ ਕਰਨ ਦੀ ਦਵਾਈ) ਕੋਲ ਰੱਖੋ, ਨਸ਼ੇ ਦੇ ਤਸਕਰਾਂ ਦੀ ਪਛਾਣ ਰੱਖੋ ਜੋ ਕਿ ਮਿਲਾਵਟ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਕ ਸ਼ਕਤੀਸ਼ਾਲੀ ਫੈਂਟਾਲਿਨ ਹੋਰਾਂ ਨਸ਼ਿਆਂ ਨਾਲ ਮਿਕਸ ਕੀਤੀ ਜਾਂਦੀ ਹੈ ਜਿਵੇਂ ਕੋਕੀਨ ਜਾਂ ਅਲਕੋਹਲ ਨਾਲ ਤਾਂ ਇਸ ਦਾ ਅਸਰ ਵੀ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਹੈ। ਫੈਂਟਾਲਿਨ ਮਿਕਸ ਡਰੱਗ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੀ ਛੋਟੀ ਮਾਤਰਾ 'ਚ ਕੀਤੀ ਵਰਤੋਂ ਵੀ ਓਵਰਡੋਜ਼ ਦਾ ਕਾਰਨ ਬਣ ਸਕਦੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!