|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

2 ਪੈਂਗਵਿਨਾਂ ਨੂੰ ਨਿਊਜ਼ੀਲੈਂਡ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਕਾਰਨ..?

ਵੇਲਿੰਗਟਨ (ਵਿਕਰਮ ਸਹਿਜਪਾਲ) : ਨਿਊਜ਼ੀਲੈਂਡ ਦੀ ਵੇਲਿੰਗਟਨ ਪੁਲਿਸ ਨੇ ਦੋ ਪੈਂਗਵਿਨ ਨੂੰ ਇਕ ਸੁਸ਼ੀ (ਜਪਾਨ ਮਠਿਆਈ) ਦੀ ਦੁਕਾਨ ਵਿਚ ਵਾਰ-ਵਾਰ ਵੜਨ 'ਚ ਹਿਰਾਸਤ ਵਿਚ ਲਿਆ ਹੈ। ਹਾਲਾਂਕਿ, ਕੁੱਝ ਘੰਟੇ ਬਾਅਦ ਇਨ੍ਹਾਂ ਨੂੰ ਛੱਡ ਦਿਤਾ ਗਿਆ। ਦੁਕਾਨਦਾਰ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਤੋਂ ਪਰੇਸ਼ਾਨ ਹੋ ਗਿਆ ਸੀ। ਇਨ੍ਹਾਂ ਨੂੰ ਹਟਾਉਣ ਦੇ ਕੁੱਝ ਦੇਰ ਬਾਅਦ ਵਾਪਸ ਇਹ ਦੁਕਾਨ 'ਚ ਪਹੁ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੇਲਿੰਗਟਨ (ਵਿਕਰਮ ਸਹਿਜਪਾਲ) : ਨਿਊਜ਼ੀਲੈਂਡ ਦੀ ਵੇਲਿੰਗਟਨ ਪੁਲਿਸ ਨੇ ਦੋ ਪੈਂਗਵਿਨ ਨੂੰ ਇਕ ਸੁਸ਼ੀ (ਜਪਾਨ ਮਠਿਆਈ) ਦੀ ਦੁਕਾਨ ਵਿਚ ਵਾਰ-ਵਾਰ ਵੜਨ 'ਚ ਹਿਰਾਸਤ ਵਿਚ ਲਿਆ ਹੈ। ਹਾਲਾਂਕਿ, ਕੁੱਝ ਘੰਟੇ ਬਾਅਦ ਇਨ੍ਹਾਂ ਨੂੰ ਛੱਡ ਦਿਤਾ ਗਿਆ। ਦੁਕਾਨਦਾਰ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਤੋਂ ਪਰੇਸ਼ਾਨ ਹੋ ਗਿਆ ਸੀ। ਇਨ੍ਹਾਂ ਨੂੰ ਹਟਾਉਣ ਦੇ ਕੁੱਝ ਦੇਰ ਬਾਅਦ ਵਾਪਸ ਇਹ ਦੁਕਾਨ 'ਚ ਪਹੁੰਚ ਜਾਂਦੇ ਸੀ। ਆਖ਼ਿਰਕਾਰ ਮੈਨੂੰ ਪੁਲਿਸ ਕੋਲ ਸ਼ਿਕਾਇਤ ਕਰਨੀ ਪਈ।

ਨਿਊਜ਼ੀਲੈਂਡ 'ਚ ਪੈਂਗਵਿਨ ਵਲੋਂ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵੱਧ ਰਹੇ ਹਨ। ਅਜਿਹਾ ਹੀ ਮਾਮਲਾ ਵੇਲਿੰਗਟਨ 'ਚ ਸਾਹਮਣੇ ਆਇਆ। ਜਦ ਰੇਲਵੇ ਸਟੇਸ਼ਨ ਦੇ ਕੋਲ ਇਕ ਦੁਕਾਨਦਾਰ ਵਿਨੀ ਮੋਰਿਸ ਨੂੰ ਸੋਮਵਾਰ ਸਵੇਰੇ ਦੁਕਾਨ ਵਿਚ ਪੈਂਗਵਿਨ ਦੀ ਅਵਾਜ਼ ਸੁਣਾਈ ਦਿਤੀ। ਕਾਂਸਟੇਬਲ ਜਾਨ ਝੂ ਨੂੰ ਇਸਦੀ ਜਾਣਕਾਰੀ ਮਿਲੀ, ਜਿਸੇ ਉਨ੍ਹਾਂ ਨੇ ਵੇਲਿੰਗਟਨ ਪੁਲਿਸ ਦੇ ਫ਼ੇਸਬੁੱਕ ਪੇਜ 'ਤੇ ਵੀ ਪੋਸਟ ਕੀਤਾ।

ਸੰਬੰਧਿਤ ਖ਼ਬਰਾਂ

ਪੁਲਿਸ ਦੇ ਸੁਰੱਖਿਆ ਵਿਭਾਗ ਅਤੇ ਵੇਲਿੰਗਟਨ ਜ਼ੂ ਦੀ ਮਦਦ ਨਾਲ ਦੋਵੇਂ ਪੈਂਗਵਿਨਾਂ ਨੂੰ ਵੇਲਿੰਗਟਨ ਹਾਰਬਰ 'ਤੇ ਛੱਡ ਦਿਤਾ। ਇਥੇ 600 ਪੈਂਗਵਿਨਾਂ ਦੇ ਜੋੜੇ ਰਹਿੰਦੇ ਹਨ। ਇਨ੍ਹਾਂ ਦੇਖਭਾਲ ਨਿਊਜ਼ੀਲੈਂਡ ਦਾ ਸੁਰੱਖਿਆ ਵਿਭਾਗ ਕਰਦਾ ਹੈ। ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ, ਅਜਿਹਾ ਪਹਿਲੀ ਵਾਰ ਹੈ, ਜਦ ਪੈਂਗਵਿਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਵੇਲਿੰਗਟਨ ਦੇ ਲੋਕਾਂ ਨੂੰ ਖਾਸਤੌਰ 'ਤੇ ਪੈਂਗਵਿਨ ਤੋਂ ਦੂਰ ਰਹਿਣ ਦੀ ਹਿਦਾਇਤ ਦਿਤੀ ਗਈ ਹੈ, ਕਿਊਂਕਿ ਇਹ ਲੋਕਾਂ ਨੂੰ ਵੱਡ ਵੀ ਸਕਦੇ ਹਨ। ਸੁਰੱਖਿਆ ਵਿਭਾਗ ਦੇ ਮੈਨੇਜਰ ਜੈਕ ਮੇਸ ਮੁਤਾਬਕ, ਇਨ੍ਹਾਂ ਦੀ ਨਸਲੀ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ ਇਸ ਕਰ ਕੇ ਇਹ ਸੁਰੱਖਿਤ ਥਾਂ ਤਲਾਸ਼ ਰਹੇ ਸੀ। ਜਿਸ ਨੂੰ ਲੱਭਦੇ ਹੋਏ ਦੋਵੇਂ ਦੁਕਾਨ 'ਚ ਜਾ ਵੜੇ ਅਤੇ ਟੇਬਲ ਦੇ ਹੇਠਾਂ ਲੁਕ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!