|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਤੀਜੇ ਦਿਨ ਵੀ ਨਹੀਂ ਕੱਢਿਆ ਜਾ ਸਕਿਆ ਬੋਰਵੈੱਲ 'ਚ ਫਸਿਆ ਦੋ ਸਾਲਾ ਸੁਜੀਤ, ਬਚਾਅ ਕਾਰਜ ਜਾਰੀ

ਚੇਨਈ: ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ 'ਚ ਖੁੱਲ੍ਹੇ ਛੱਡੇ ਗਏ ਬੋਰਵੈੱਲ 'ਚ ਦੋ ਸਾਲ ਦਾ ਸੁਜੀਤ ਵਿਲਸਨ ਪਿਛਲੇ 48 ਘੰਟਿਆਂ ਤੋਂ ਜ਼ਿਆਦਾ ਸਮੇਂ ਦਾ ਫਸਿਆ ਹੋਇਆ ਹੈ। ਰਾਸ਼ਟਰੀ ਸੁਰੱਖਿਆ ਆਫਤ ਪ੍ਰਬੰਧਨ (ਐੱਨਡੀਆਰਐੱਫ) ਸਮੇਤ ਬਚਾਅ ਟੀਮ ਬੱਚੇ ਤਕ ਪਹੁੰਚਣ 'ਚ ਹਾਲੇ ਤਕ ਨਾਕਾਮ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਜੀਤ 26 ਫੁੱਟ ਡੂੰਘਾਈ 'ਤੇ ਫਸ ਗਿਆ ਹੈ। ਉਸ ਦੇ ਹੱਥਾਂ 'ਚ ਰੱ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੇਨਈ: ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ 'ਚ ਖੁੱਲ੍ਹੇ ਛੱਡੇ ਗਏ ਬੋਰਵੈੱਲ 'ਚ ਦੋ ਸਾਲ ਦਾ ਸੁਜੀਤ ਵਿਲਸਨ ਪਿਛਲੇ 48 ਘੰਟਿਆਂ ਤੋਂ ਜ਼ਿਆਦਾ ਸਮੇਂ ਦਾ ਫਸਿਆ ਹੋਇਆ ਹੈ। ਰਾਸ਼ਟਰੀ ਸੁਰੱਖਿਆ ਆਫਤ ਪ੍ਰਬੰਧਨ (ਐੱਨਡੀਆਰਐੱਫ) ਸਮੇਤ ਬਚਾਅ ਟੀਮ ਬੱਚੇ ਤਕ ਪਹੁੰਚਣ 'ਚ ਹਾਲੇ ਤਕ ਨਾਕਾਮ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਜੀਤ 26 ਫੁੱਟ ਡੂੰਘਾਈ 'ਤੇ ਫਸ ਗਿਆ ਹੈ। ਉਸ ਦੇ ਹੱਥਾਂ 'ਚ ਰੱਸੀਆਂ ਬੰਨ੍ਹਾਂ ਕੇ ਉਸ ਨੂੰ ਖਿੱਚਣ ਦੀ ਕੋਸ਼ਿਸ਼ 'ਚ ਉਹ 70 ਫੁੱਟ ਡੂੰਘਾਈ ਤਕ ਤਿਲਕ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੋਰਵੈੱਲ ਨੇੜੇ ਖੇਡ ਰਿਹਾ ਸੁਜੀਤ, ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਉਸ 'ਚ ਡਿੱਗ ਗਿਆ ਸੀ।

ਬੋਰਵੈੱਲ ਦੀ ਡੂੰਘਾਈ ਸਬੰਧੀ ਆਪਾ ਵਿਰੋਧੀ ਰਿਪੋਰਟ ਮਿਲ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ 600 ਫੁੱਟ ਡੂੰਘਾ ਹੈ ਜਦਕਿ ਹੋਰ ਕਹਿੰਦੇ ਹਨ ਇਹ ਘੱਟੋਂ ਘੱਟ 1000 ਫੁੱਟ ਡੂੰਘਾ ਹੈ। ਇਸ ਬਚਾਅ ਟੀਮ ਦੇ ਮੁਲਾਜ਼ਮ ਹੁਣ ਇਕ ਮੀਟਰ ਚੌੜੀ ਇਕ ਸਮਾਂਤਰ ਸੁਰੰਗ ਪੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤੋਂ ਬਾਅਦ ਉਸ ਨੂੰ ਬੋਰਵੈੱਲ ਨਾਲ ਜੋੜਿਆ ਜਾਵੇਗਾ, ਜਿੱਥੇ ਉਹ ਫਸਿਆ ਹੋਇਆ ਹੈ।

ਸੰਬੰਧਿਤ ਖ਼ਬਰਾਂ

ਦੱਸਣਾ ਬਣਦਾ ਹੈ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ 'ਚ ਜੂਨ ਮਹੀਨੇ ਦੋ ਸਾਲਾ ਫਹਿਤਵੀਰ ਨੂੰ ਆਪਣੀ ਜਾਨ ਬੋਰਵੈੱਲ 'ਚ ਡਿੱਗਣ ਕਾਰਨ ਗੁਆਉਣੀ ਪਈ ਸੀ। ਪ੍ਰਸ਼ਾਸਨ ਦੀ ਨਲਾਇਕੀ ਕਾਰਨ ਫਹਿਤਵੀਰ ਸਿੰਘ ਕਈ ਦਿਨਾਂ ਤਕ ਬੋਰਵੈੱਲ 'ਚ ਫਸਿਆ ਰਿਹਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!