ਪਿੰਡ ਮਾਣਕ ਵਿੱਚ ਸਵ. ਸਰਦਾਰਨੀ ਸੁਰਿੰਦਰ ਕੌਰ ਢਿੱਲੋਂ ਸਾ. ਸਰਪੰਚ ਦੀ ਯਾਦ ਨੂੰ ਸਮਰਪਿਤ ਇੱਕ ਅਜਿਹਾ ਸਮਾਗਮ ਹੋਇਆ ਜਿਸ ਨੇ ਪੂਰੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਇੱਕੋ ਛੱਤ ਹੇਠ 21 ਧੀਆਂ ਦੇ ਸ਼ੁੱਭ ਅਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਪੰਨ ਹੋਏ। ਇਹ ਸਮਾਗਮ ‘ਯੁਵਕ ਸੇਵਾਵਾਂ ਕਲੱਬ ਰਜਿ.’ ਦੀ ਸਰਪ੍ਰਸਤੀ ਹੇਠ ਹੋਣ ਵਾਲਾ ‘20ਵਾਂ ਸਮੂਹਿਕ ਸ਼ਾਦੀ ਸਮਾਗਮ’ ਸੀ, ਜਿਸ ਵਿੱਚ ਧੀਆਂ ਲਈ ਮਾਪਿਆਂ ਵਾਂਗ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ਸੇਵਾ-ਮੁਕਤ ਐੱਸਐੱਸਪੀ ਨੇ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਅਨੰਦ ਕਾਰਜ਼ ਸੰਪੂਰਨ ਹੋਣ ਉਪਰੰਤ ਸਮੁੱਚੀ ਅਰਦਾਸ ਭਾਈ ਅਵਤਾਰ ਸਿੰਘ ਗ੍ਰੰਥੀ ਗੁ. ਸ੍ਰੀ ਬੇਰ ਸਾਹਿਬ ਵੱਲੋਂ ਕੀਤੀ ਗਈ, ਜਿਸ ਤੋਂ ਬਾਅਦ 21 ਧੀਆਂ ਦੀਆਂ ਡੋਲੀਆਂ ਤੋਰ ਕੇ ਇਹ ਸਮਾਗਮ ਸਮਾਪਤ ਹੋਇਆ। ਇਸ ਮੌਕੇ ਸਬੰਧੋਂ ਰਾਹੀਂ ਜੋੜਿਆਂ ਨੂੰ ਅਸ਼ੀਰਵਾਦ ਦੇਣ ਵਾਲੀਆਂ ਸ਼ਖਸ਼ੀਅਤਾਂ ਵਿੱਚ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਫੂਡ ਕਮਿਸ਼ਨ ਪੰਜਾਬ ਦੇ ਸਾ. ਚੇਅਰਮੈਨ ਬਾਲ ਮੁਕੰਦ ਸ਼ਰਮਾ, ਸ਼ਾਹਕੋਟ ਤੋਂ ‘ਆਪ’ ਹਲਕਾ ਇੰਚਾਰਜ ਪਾਲਾ ਜਲਾਲਪੁਰ, ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ, ਨਕੋਦਰ ਦੇ ਸਾ. ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾ. ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਐਡ. ਅਵਤਾਰ ਸਿੰਘ ਕਲੇਰ, ਸ਼ਮਿੰਦਰ ਸਿੰਘ ਧਾਲੀਵਾਲ ਯੂਕੇ ਅਤੇ ਫਿਲਮੀ ਕਲਾਕਾਰ ਕਮੇਡੀਅਨ ਹਾਰਬੀ ਸੰਘਾ ਸਮੇਤ ਹੋਰ ਆਗੂ ਸ਼ਾਮਲ ਸਨ। ਇਸ ਸ਼ਾਦੀ ਸਮਾਰੋਹ ਨੂੰ ਸਹਿਯੋਗ ਕਰਨ ਵਾਲੀਆਂ ਸ਼ਖਸ਼ੀਅਤਾਂ ਵਿੱਚ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ, ਰਛਪਾਲ ਕੌਰ ਥਿਆੜਾ, ਗੁਰਨਾਮ ਸਿੰਘ ਢਿੱਲੋਂ ਯੂਕੇ, ਰਾਜਵਿੰਦਰ ਕੌਰ ਢਿੱਲੋਂ, ਪ੍ਰਵਾਸੀ ਭਾਰਤੀ ਰਿਟਾ. ਕਾਨੂੰਨਗੋ ਨਰਵਿੰਦਰਜੀਤ ਸਿੰਘ, ਪਵਿੱਤਰ ਸਿੰਘ ਢਿੱਲੋਂ, ਮਨਦੀਪ ਕੌਰ, ਰਿਟਾ. ਸੀਨੀ. ਮੈਨੇਜਰ ਬੇਅੰਤ ਸਿੰਘ ਢਿੱਲੋਂ, ਦਮਨਜੋਤ ਸਿੰਘ ਢਿੱਲੋਂ, ਰਸ਼ਪਾਲ ਸਿੰਘ ਕੂਨਰ, ਕੌਂਸਲਰ ਹਰਜਿੰਦਰ ਸਿੰਘ ਲਾਡਾ, ਚਰਨਜੀਵ ਸਿੰਘ ਮਾਨਸ਼ਾਹੀਆ ਕੈਨੇਡਾ, ਪੰਕਜ ਬਾਂਸਲ ਯੂਕੇ, ਕੈਪਟਨ ਤਜਿੰਦਰ ਸਿੰਘ ਸੰਧੂ ਯੂਕੇ, ਸੁਖਦੇਵ ਸਿੰਘ ਜਰਮਨ, ਮਨਜਿੰਦਰ ਸਿੰਘ ਥਿਆੜਾ ਕੈਨੇਡਾ, ਇੰਦਰਪਾਲ ਸਿੰਘ ਥਿਆੜਾ ਯੂਕੇ, ਪ੍ਰਿਥੀਪਲ ਸਿੰਘ ਰੰਧਾਵਾ, ਸੁਖਰਾਬ ਖਾਲੜਾ ਕੈਨੇਡਾ, ਸੁਰਿੰਦਰ ਸਿੰਘ ਪੱਡਾ ਅਮਰੀਕਾ, ਅਮਰਜੀਤ ਸਿੰਘ ਵੜੈਚ, ਸਰਬਜੀਤ ਸਿੰਘ ਵੜੈਚ, ਨਰਿੰਦਰ ਸਿੰਘ ਤੂਰ, ਸਰਦੂਲ ਸਿੰਘ ਥਿਆੜਾ ਕੈਨੇਡਾ, ਬਲਦੇਵ ਸਿੰਘ ਫੁੱਲ ਯੂਕੇ, ਧਰਮਪਾਲ ਵਿਰਦੀ ਯੂਕੇ ਅਤੇ ਹਰਦੀਪ ਸਿੰਘ ਗੋਲਡੀ ਅਮਰੀਕਾ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਐਡਵੋਕੇਟ ਮਨਜਿੰਦਰ ਸਿੰਘ ਕੈਨੇਡਾ, ਟੀਟੂ ਬੇਗੋਵਾਲ, ਵਿਕਰਮਜੀਤ ਸਿੰਘ ਵਿੱਕੀ ਸਿਆਟਲ ਅਮਰੀਕਾ, ਜਸਵਿੰਦਰ ਸਿੰਘ ਕਾਲਾ ਯੂਕੇ, ਗੁਰਦਿਆਲ ਸਿੰਘ ਪੋਲਾ, ਹਰਬੰਸ ਸਿੰਘ ਗੌਂਸਲ, ਬਿੱਕਰ ਸਿੰਘ ਸਰਪੰਚ, ਜਸਵੀਰ ਸਿੰਘ ਪੰਚ, ਕੁਲਦੀਪ ਸਿੰਘ ਪ੍ਰਧਾਨ, ਮਾ. ਨਿਰਮਲ ਸਿੰਘ ਸੰਧੂ, ਸਰਪੰਚ ਸੁਰਜੀਤ ਸਿੰਘ ਸਿੰਧੜ, ਬਲਵੰਤ ਸਿੰਘ, ਸਰਬਣ ਸਿੰਘ, ਸਾ. ਸਰਪੰਚ ਮਲਕੀਤ ਸਿੰਘ ਕਰ੍ਹਾ, ਪ੍ਰੀ
21 ਧੀਆਂ ਦੀਆਂ ਡੋਲੀਆਂ ਤੋਰਨ ਵੇਲੇ ਬੇਪਰਵਾਹ ਹੋਇਆ ਪਰਦਾ, ਕਿਹੜੀ ਸ਼ਖਸੀਅਤ ਨੇ ਲੁਕਾਈ ਅਸਲੀਅਤ?
ਪਿੰਡ ਮਾਣਕ ਵਿੱਚ ਸਵ. ਸਰਦਾਰਨੀ ਸੁਰਿੰਦਰ ਕੌਰ ਢਿੱਲੋਂ ਸਾ. ਸਰਪੰਚ ਦੀ ਯਾਦ ਨੂੰ ਸਮਰਪਿਤ ਇੱਕ ਅਜਿਹਾ ਸਮਾਗਮ ਹੋਇਆ ਜਿਸ ਨੇ ਪੂਰੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਇੱਕੋ ਛੱਤ ਹੇਠ 21 ਧੀਆਂ ਦੇ ਸ਼ੁੱਭ ਅਨੰਦ ਕਾਰਜ ਸ੍ਰੀ ਗੁਰੂ ਗ੍ਰੰ
NRI Post Desk · 24 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





