ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 2026-27 ਦੀਆਂ ਚੋਣਾਂ ਵਿੱਚ ਅੱਜ ਜਦੋਂ ਸਵੇਰੇ ਅੱਠ ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਦਿਨ ਦੇ ਅੰਤ ਵਿੱਚ ਕੀ ਹੋਣ ਵਾਲਾ ਹੈ, ਪਰ ਦੁਪਹਿਰ ਡੇਢ ਵਜੇ ਤੱਕ ਤਕਰੀਬਨ 1100 ਵਕੀਲ ਮੈਂਬਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਸਨ ਅਤੇ ਸ਼ਾਮ ਚਾਰ ਵਜੇ ਵੋਟਿੰਗ ਖ਼ਤਮ ਹੋਣ ਤੱਕ ਕੁੱਲ 3399 ਵੋਟਰਾਂ ਵਿੱਚੋਂ ਸਿਰਫ 2120 ਵਕੀਲ ਵੋਟਰਾਂ ਨੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦੋਂ ਕਿ 1279 ਵਕੀਲਾਂ ਨੇ ਵੋਟ ਹੀ ਨਹੀਂ ਪਾਈ। ਦੇਰ ਸ਼ਾਮ ਚੋਣ ਅਧਿਕਾਰੀਆਂ ਐਡਵੋਕੇਟ ਸੰਜੀਵ ਬਾਂਸਲ, ਤੇਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਲੱਕੀ, ਸਤਨਾਮ ਸਿੰਘ ਹੁੰਦਲ ਅਤੇ ਹੋਰਨਾਂ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਪ੍ਰਧਾਨ ਅਹੁਦੇ ਲਈ ਤਿੰਨ ਉਮੀਦਵਾਰ ਐਡਵੋਕੇਟ ਰਤਨ ਦੂਆ, ਤਰਸੇਮ ਸਿੰਘ ਟਾਕ ਤੇ ਰਜਿੰਦਰ ਕੁਮਾਰ ਚੋਣ ਮੈਦਾਨ ਵਿੱਚ ਸਨ ਤੇ ਇਨ੍ਹਾਂ ਵਿੱਚੋਂ ਐਡਵੋਕੇਟ ਰਤਨ ਦੂਆ ਨੇ ਸਭ ਤੋਂ ਵੱਧ 1703 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਤੇ ਰਜਿੰਦਰ ਕੁਮਾਰ ਨੂੰ 124 ਤੇ ਤਰਸੇਮ ਸਿੰਘ ਟਾਕ ਨੂੰ 256 ਵੋਟਾਂ ਹੀ ਹਾਸਲ ਹੋ ਸਕੀਆਂ। ਸਕੱਤਰ ਦੇ ਅਹੁਦੇ ਲਈ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਤੇ ਐਡਵੋਕੇਟ ਰਾਕੇਸ਼ ਧੀਰ ਵਿਚਕਾਰ ਮੁਕਾਬਲਾ ਸੀ ਤੇ ਅਮਰਿੰਦਰ ਸਿੰਘ ਥਿੰਦ ਨੇ ਰਾਕੇਸ਼ ਧੀਰ ਨੂੰ ਪਈਆਂ 846 ਵੋਟਾਂ ਮੁਕਾਬਲੇ 1245 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਸੀਨੀਅਰ ਮੀਤ ਪ੍ਰਧਾਨ ਅਹੁਦੇ ਲਈ ਐਡਵੋਕੇਟ ਕੁਨਾਲ ਗੋਇਲ ਤੇ ਸੰਨੀ ਕੁਮਾਰ ਵਿਚਕਾਰ ਮੁਕਾਬਲਾ ਸੀ ਤੇ ਕੁਨਾਲ ਗੋਇਲ ਨੇ 1062 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਤੇ ਸੰਨੀ ਕੁਮਾਰ ਨੂੰ 998 ਵੋਟਾਂ ਹਾਸਲ ਹੋਈਆਂ। ਜੂਨੀਅਰ ਮੀਤ ਪ੍ਰਧਾਨ ਅਹੁਦੇ ਲਈ ਵੀ ਤਿੰਨ ਉਮੀਦਵਾਰਾਂ ਵਿੱਚ ਟੱਕਰ ਸੀ ਤੇ ਇਸ ਅਹੁਦੇ ਲਈ ਐਡਵੋਕੇਟ ਹਰਮਨਪ੍ਰੀਤ ਸਿੰਘ ਜੌਹਲ, ਐਡਵੋਕੇਟ ਪ੍ਰਦੀਪ ਕੁਮਾਰ ਸ਼ਰਮਾ, ਐਡਵੋਕੇਟ ਰੌਬਿਨ ਸੇਠੀ ਚੋਣ ਮੈਦਾਨ ਵਿੱਚ ਸਨ ਤੇ ਰੌਬਿਨ ਸੇਠੀ ਨੇ ਸੱਭ ਤੋਂ ਵੱਧ 876 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਜਦਕਿ ਹਰਮਨਪ੍ਰੀਤ ਸਿੰਘ ਜੌਹਲ ਨੂੰ 597 ਤੇ ਪ੍ਰਦੀਪ ਕੁਮਾਰ ਸ਼ਰਮਾ ਨੂੰ 572 ਵੋਟਾਂ ਹਾਸਲ ਹੋਈਆਂ। ਮੀਤ ਪ੍ਰਧਾਨ ਅਹੁਦੇ ਲਈ ਇਸ ਵਾਰ ਮੁਕਾਬਲਾ ਮਹਿਲਾ ਵਕੀਲਾਂ ਵਿੱਚ ਸੀ ਤੇ ਇਸ ਅਹੁਦੇ ਲਈ ਦੋ ਮਹਿਲਾ ਵਕੀਲ ਛਾਇਆ ਖੁੱਲਰ ਤੇ ਸੁਦੇਸ਼ ਕੁਮਾਰੀ ਚੋਣ ਮੈਦਾਨ ਵਿੱਚ ਸਨ ਤੇ ਸੁਦੇਸ਼ ਕੁਮਾਰੀ ਨੇ 1319 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਤੇ ਛਾਇਆ ਖੁੱਲਰ ਨੂੰ 692 ਵੋਟਾਂ ਮਿਲੀਆਂ। ਸਹਾਇਕ ਸਕੱਤਰ ਦੇ ਅਹੁਦੇ ਲਈ ਵੀ ਦੋ ਮਹਿਲਾ ਉਮੀਦਵਾਰਾਂ ਐਡਵੋਕੇਟ ਮਧੂ ਬਾਲਾ ਸ਼ਰਮਾ ਤੇ ਐਡਵੋਕੇਟ ਰਵੀਨਾ ਸੇਠੀ ਵਿਚਕਾਰ ਮੁਕਾਬਲਾ ਸੀ ਤੇ ਰਵੀਨਾ ਸੇਠੀ ਨੇ 1125 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਤੇ ਮਧੂ ਬਾਲਾ ਸ਼ਰਮਾ ਨੂੰ 936 ਵੋਟਾਂ ਹੀ ਮਿਲ ਸਕੀਆਂ। ਸਯੁੰਕਤ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਧੀਰਜ ਕੁਮਾਰ ਭਗਤ ਤੇ ਐਡਵੋਕੇਟ ਕ੍ਰਿਸ਼ਨ ਕੁਮਾਰ ਸ਼ਰਮਾ ਵਿਚਕਾਰ ਮੁਕਾਬਲਾ ਸੀ ਤੇ ਧੀਰਜ ਕੁਮਾਰ ਭਗਤ ਨੇ 1127 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਤੇ ਕ੍ਰਿਸ਼ਨ ਕੁਮਾਰ ਸ਼ਰਮਾ ਨੂੰ 897 ਵੋਟਾਂ ਹਾਸਲ ਹੋਈਆਂ। ਕਾਰਜਕਾਰੀ ਮੈਂਬਰ ਲਈ 12 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜ
2120 ਵੋਟਾਂ ਪਈਆਂ ਪਰ ਅਸਲੀ ਖੇਡ ਤਾਂ ਨਤੀਜਿਆਂ ਤੋਂ ਬਾਅਦ ਸ਼ੁਰੂ ਹੋਈ, ਜਿੱਤ ਦਾ ਐਲਾਨ ਸੁਣ ਕੇ ਵਕੀਲਾਂ ਨੇ ਢੋਲ ’ਤੇ ਕੀ ਕੀਤਾ, ਜਾਣੋ ਪੂਰੀ ਕਹਾਣੀ
ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 2026-27 ਦੀਆਂ ਚੋਣਾਂ ਵਿੱਚ ਅੱਜ ਜਦੋਂ ਸਵੇਰੇ ਅੱਠ ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਦਿਨ ਦੇ ਅੰਤ ਵਿੱਚ ਕੀ ਹੋਣ ਵਾਲਾ ਹੈ, ਪਰ ਦੁਪਹਿਰ ਡੇਢ ਵਜੇ ਤੱਕ ਤਕਰ
NRI Post Desk · 74 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





