ਸੁਲਤਾਨਪੁਰ ਲੋਧੀ ਦੇ 215 ਪਿੰਡਾਂ ਵਿੱਚ ਇਸ ਸੀਜ਼ਨ ਇੱਕ ਅਜਿਹਾ ਕਾਰਨਾਮਾ ਹੋਇਆ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ ਹੈ। ਹਰ ਸਵੇਰ ਖੇਤਾਂ ਵਿੱਚ ਪਹਿਲੀ ਕੰਬਾਈਨ ਚੱਲਣ ਤੋਂ ਪਹਿਲਾਂ ਹੀ ਉਪ ਮੰਡਲ ਮੈਜਿਸਟਰੇਟ ਜਸਜੀਤ ਸਿੰਘ ਅਤੇ ਸਹਾਇਕ ਪੁਲਿਸ ਕਪਤਾਨ ਧੀਰੇਂਦਰ ਵਰਮਾ ਦੀ ਅਗਵਾਈ ਹੇਠ ਸਰਕਾਰੀ ਕਰਮਚਾਰੀਆਂ ਦੀ ਟੀਮ ਆਪਣੇ ਕੰਮ ’ਤੇ ਲੱਗ ਜਾਂਦੀ ਹੈ। ਸਬ-ਡਵੀਜ਼ਨ ਦੇ ਸਾਰੇ 215 ਪਿੰਡਾਂ ਵਿੱਚ ਹਰ ਪਿੰਡ ਲਈ ਇੱਕ ਨੋਡਲ ਅਫ਼ਸਰ ਤੇ ਪਟਵਾਰੀ ਤਾਇਨਾਤ ਹੈ, ਜਦਕਿ 11 ਕਲੱਸਟਰ ਅਫ਼ਸਰ ਲਗਭਗ 20-20 ਪਿੰਡਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਮੁਹਿੰਮ ਨੇ ਵੈਟਰਨਰੀ ਅਫ਼ਸਰਾਂ ਤੇ ਇੰਸਪੈਕਟਰਾਂ, ਵਾਟਰ ਸਪਲਾਈ ਤੇ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਾਂ, ਸਹਿਕਾਰਤਾ ਤੇ ਖੇਤੀਬਾੜੀ ਅਧਿਕਾਰੀਆਂ, ਬੀਡੀਪੀਓਜ਼, ਪੰਚਾਇਤ ਸਕੱਤਰਾਂ, ਗ੍ਰਾਮ ਰੋਜ਼ਗਾਰ ਸੇਵਕਾਂ, ਪੀਐੱਸਪੀਸੀਐੱਲ ਦੇ ਲਾਈਨਮੈਨਾਂ, ਪਟਵਾਰੀਆਂ, ਨੰਬਰਦਾਰਾਂ, ਆਸ਼ਾ ਤੇ ਆਂਗਣਵਾੜੀ ਵਰਕਰਾਂ ਤੇ ਥਾਣਾ ਸੁਲਤਾਨਪੁਰ ਲੋਧੀ, ਕਬੀਰਪੁਰ ਤੇ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਇੱਕ ਮੰਚ ’ਤੇ ਲਿਆ ਖੜ੍ਹਾ ਕੀਤਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਸਬ-ਡਵੀਜ਼ਨ ਪੱਧਰੀ ਕਮੇਟੀ ਦੇ ਕਨਵੀਨਰ ਵਜੋਂ ਫੀਲਡ ਦੇ ਕੰਮ ਦਾ ਤਾਲਮੇਲ ਕਰ ਰਹੇ ਹਨ, ਜਦਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਮਾਲ ਅਮਲੇ ਦੀ ਅਗਵਾਈ ਕਰ ਰਹੇ ਹਨ। ਐੱਸਡੀਐੱਮ ਵੱਲੋਂ ਰੋਜ਼ਾਨਾ ਮੀਟਿੰਗਾਂ ਤੇ ਵੀਡੀਓ ਕਾਨਫਰੰਸਾਂ ਰਾਹੀਂ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਅਧਿਕਾਰੀ ਹਰ ਘੰਟੇ ਖੇਤਾਂ ਤੋਂ ਸਥਾਨ ਸਮੇਤ ਫੋਟੋਆਂ ਸਾਂਝੀਆਂ ਕਰਦੇ ਹਨ। ਸੈਟੇਲਾਈਟ ਤੋਂ ਮਿਲੀ ਹਰ ਸੂਚਨਾ ਦੀ ਉਸੇ ਦਿਨ ਮੌਕੇ ’ਤੇ ਜਾ ਕੇ ਜਾਂਚ ਕੀਤੀ ਜਾਂਦੀ ਹੈ ਤੇ ਚੌਕਸ ਟੀਮਾਂ ਨੇ ਦਰਜਨਾਂ ਥਾਵਾਂ ’ਤੇ ਅੱਗ ਨੂੰ ਫੈਲਣ ਤੋਂ ਪਹਿਲਾਂ ਹੀ ਮੌਕੇ ’ਤੇ ਬੁਝਾ ਦਿੱਤਾ। ਪਿਛਲੇ ਹਫ਼ਤਿਆਂ ਦੌਰਾਨ ਅਧਿਕਾਰੀਆਂ ਨੇ ਪਿੰਡ-ਪਿੰਡ ਜਾ ਕੇ ਗੁਰਦੁਆਰਾ ਸਾਹਿਬਾਨ, ਪੰਚਾਇਤ ਘਰਾਂ, ਸਹਿਕਾਰੀ ਸਭਾਵਾਂ ਤੇ ਖੇਤਾਂ ਦੀਆਂ ਵੱਟਾਂ ’ਤੇ ਮੀਟਿੰਗਾਂ ਤੇ ਕੈਂਪ ਲਾਏ ਅਤੇ 44 ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਾਏ ਗਏ। ਗੁਰਦੁਆਰਾ ਸਾਹਿਬਾਨ ਤੋਂ ਰੋਜ਼ਾਨਾ ਅਨਾਊਂਸਮੈਂਟਾਂ ਹੋ ਰਹੀਆਂ ਹਨ, ਸਕੂਲੀ ਬੱਚਿਆਂ ਨੇ ਪੋਸਟਰ ਮੁਕਾਬਲਿਆਂ ਰਾਹੀਂ ਇਹ ਸੁਨੇਹਾ ਘਰ-ਘਰ ਪਹੁੰਚਾਇਆ ਹੈ ਤੇ ਇਕੱਲੀ ਪੁਲਿਸ ਨੇ ਹੀ ਕਿਸਾਨਾਂ ਨਾਲ ਸੌ ਤੋਂ ਵੱਧ ਮੀਟਿੰਗਾਂ ਕੀਤੀਆਂ ਹਨ। ਇਸ ਸੀਜ਼ਨ ਵਿੱਚ ਬਲਾਕ ਦੇ ਕਿਸਾਨਾਂ ਨੂੰ ਸਬਸਿਡੀ ’ਤੇ ਪਰਾਲੀ ਪ੍ਰਬੰਧਨ ਦੀਆਂ 325 ਮਸ਼ੀਨਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਸਹਿਕਾਰੀ ਸਭਾਵਾਂ ਤੇ 4 ਕਿਸਾਨ ਉਤਪਾਦਕ ਸੰਗਠਨਾਂ ਨੂੰ ਦਿੱਤੀਆਂ ਮਸ਼ੀਨਾਂ ਵੀ ਸ਼ਾਮਲ ਹਨ। ਸੁਪਰ ਸੀਡਰ, ਹੈਪੀ ਸੀਡਰ, ਮਲਚਰ ਤੇ ਬੇਲਰਾਂ ਦੀ ਉਪਲਬਧਤਾ ਦਾ ਹਰ ਰੋਜ਼ ਪਿੰਡ-ਵਾਰ ਹਿਸਾਬ ਰੱਖਿਆ ਜਾ ਰਿਹਾ ਹੈ ਅਤੇ ਫਗਵਾੜਾ ਤੋਂ ਵੀ ਵਾਧੂ ਮਸ਼ੀਨਰੀ ਮੰਗਵਾਈ ਗਈ ਹੈ। ਇਨ੍ਹਾਂ ਯਤਨਾਂ ਦਾ ਅਸਰ ਜ਼ਮੀਨ ’ਤੇ ਸਾਫ਼ ਦਿਖਾਈ ਦੇ ਰਿਹਾ ਹੈ ਕਿਉਂਕਿ ਬਲਾਕ ਦੇ ਲੱਗਭਗ 90 ਫ਼ੀਸਦੀ ਝੋਨੇ ਹੇਠਲੇ ਰਕਬੇ ਵਿੱਚ ਪਰਾਲੀ ਦਾ ਪ੍ਰਬੰਧਨ ਬਿਨਾਂ ਅੱਗ ਲਾਏ ਹੋ ਚੁੱਕਾ ਹੈ ਤੇ ਜ਼ਿਆਦਾਤਰ ਪਿੰਡਾਂ ਵਿੱਚ ਇਸ ਸੀਜ਼ਨ ਦੌਰਾਨ ਇੱਕ ਵੀ ਘਟਨਾ ਦਰਜ ਨਹੀਂ ਹੋਈ। ਸ਼ੇਖਮਾਂਗਾ
215 ਪਿੰਡਾਂ ਦੀ ਉਹ ਟੀਮ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ: ਅੱਗ ਦੀ ਭੇਟ ਨਹੀਂ ਚੜ੍ਹੀ ਪਰਾਲੀ, ਹੋ ਗਿਆ ਅਜਿਹਾ ਕਾਰਨਾਮਾ
ਸੁਲਤਾਨਪੁਰ ਲੋਧੀ ਦੇ 215 ਪਿੰਡਾਂ ਵਿੱਚ ਇਸ ਸੀਜ਼ਨ ਇੱਕ ਅਜਿਹਾ ਕਾਰਨਾਮਾ ਹੋਇਆ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ ਹੈ। ਹਰ ਸਵੇਰ ਖੇਤਾਂ ਵਿੱਚ ਪਹਿਲੀ ਕੰਬਾਈਨ ਚੱਲਣ ਤੋਂ ਪਹਿਲਾਂ ਹੀ ਉਪ ਮੰਡਲ ਮੈਜਿਸਟਰੇਟ ਜਸਜੀਤ ਸਿੰਘ ਅਤੇ ਸਹਾਇਕ
NRI Post Desk · 18 ਦਿਨ ਪਹਿਲਾਂ · ਅੱਪਡੇਟ 6 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





