|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਜੂਨ ‘ਚ ਪੈਦਾ ਹੋਏ 230700 ਰੋਜ਼ਗਾਰ ਦੇ ਮੌਕੇ : ਸਟੈਟੇਸਟਿਕਸ ਕੈਨੇਡਾ

ਓਟਾਵਾ (ਐੱਨ.ਆਰ.ਆਈ. ਮੀਡਿਆ)- ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੂਨ ਦੇ ਮਹੀਨੇ 230,700 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਮਹਾਂਮਾਰੀ ਦੀ ਰਫਤਾਰ ਮੱਠੀ ਪੈਣ ਨਾਲ ਦੇਸ਼ ਭਰ ਵਿੱਚ ਪਾਬੰਦੀਆਂ ਵਿੱਚ ਆਈ ਕਮੀ ਕਾਰਨ ਵੀ ਪਾਰਟ ਟਾਈਮ ਰੋਜ਼ਗਾਰ ਦੇ ਮੌਕੇ ਜਿਆਦਾ ਵਧੇ ਹਨ।

NRI Post Desk · 1958 ਦਿਨ ਪਹਿਲਾਂ · ਅੱਪਡੇਟ 1958 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਟਾਵਾ (ਐੱਨ.ਆਰ.ਆਈ. ਮੀਡਿਆ)- ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੂਨ ਦੇ ਮਹੀਨੇ 230,700 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਮਹਾਂਮਾਰੀ ਦੀ ਰਫਤਾਰ ਮੱਠੀ ਪੈਣ ਨਾਲ ਦੇਸ਼ ਭਰ ਵਿੱਚ ਪਾਬੰਦੀਆਂ ਵਿੱਚ ਆਈ ਕਮੀ ਕਾਰਨ ਵੀ ਪਾਰਟ ਟਾਈਮ ਰੋਜ਼ਗਾਰ ਦੇ ਮੌਕੇ ਜਿਆਦਾ ਵਧੇ ਹਨ।

ਪਾਰਟ ਟਾਈਮ ਰੋਜ਼ਗਾਰ ਦੇ ਮੌਕਿਆਂ ਵਿੱਚ 263,900 ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਇਸ ਨਾਲ ਇਹ ਮਹਾਂਮਾਰੀ ਦੇ ਪਹਿਲਾਂ ਵਾਲੇ ਪੱਧਰ ਤੱਕ ਪਹੁੰਚ ਗਿਆ ਹੈ। ਜਦਕਿ ਫੁੱਲ ਟਾਈਮ ਰੋਜ਼ਗਾਰ ਦੇ ਮੌਕੇ 33,200 ਦੇ ਹਿਸਾਬ ਨਾਲ ਘਟੇ ਹਨ।ਸਟੈਟੇਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਪਾਰਟ ਟਾਈਮ ਰੋਜ਼ਗਾਰ ਦੇ ਮੌਕੇ ਰੀਟੇਲ ਤੇ ਫੂਡ ਸਰਵਿਸਿਜ਼ ਵਿੱਚ ਵਧੇਰੇ ਵਧੇ ਹਨ ਤੇ ਇਹ ਬਹੁਤਾ ਕਰਕੇ ਨੌਜਵਾਨਾਂ ਨਾਲ ਹੀ ਜੁੜੇ ਹੋਏ ਹਨ।

ਸੰਬੰਧਿਤ ਖ਼ਬਰਾਂ

ਇਹ ਨੌਕਰੀਆਂ ਪਿਛਲੇ ਮਹੀਨੇ ਜੁਲਾਈ ਵਿੱਚ ਕਿਊਬਿਕ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਧੇਰੇ ਵਧੀਆਂ ਤੇ 101,000 ਨੌਕਰੀਆਂ ਅਕਮੋਡੇਸ਼ਨ ਤੇ ਫੂਡ ਸਰਵਿਸਿਜ਼ ਸੈਕਟਰ ਵਿੱਚ ਪੈਦਾ ਹੋਈਆਂ। ਓਨਟਾਰੀਓ ਵਿੱਚ ਰੋਜ਼ਗਾਰ ਦੀ ਰਫਤਾਰ ਮੱਠੀ ਹੀ ਰਹੀ। ਮਈ ਵਿੱਚ ਨੌਕਰੀਆਂ ਦੀ ਤਲਾਸ਼ ਤੋਂ ਅੱਕ ਥੱਕ ਚੁੱਕੇ ਲੋਕਾਂ ਨੇ ਜੂਨ ਦੇ ਮਹੀਨੇ ਵੀ ਕਈਆਂ ਨੇ ਕੰਮ ਦੀ ਤਲਾਸ਼ ਕੀਤੀ।ਜੂਨ ਵਿੱਚ ਲੇਬਰ ਫੋਰਸ ਦਾ ਆਕਾਰ 170,000 ਤੱਕ ਅੱਪੜ ਗਿਆ।

ਬੇਰੋਜ਼ਗਾਰੀ ਦੀ ਦਰ ਮਈ ਵਿੱਚ 8.2 ਫੀ ਸਦੀ ਦੀ ਥਾਂ ਜੂਨ ਵਿੱਚ 7.8 ਫੀ ਸਦੀ ਤੱਕ ਪਹੁੰਚ ਗਈ। ਸਟੈਟੇਸਟਿਕਸ ਏਜੰਸੀ ਦਾ ਕਹਿਣਾ ਹੈ ਕਿ ਇਹ ਮਹਾਂਮਾਰੀ ਦੌਰਾਨ ਸੱਭ ਤੋਂ ਘੱਟ ਬੇਰੋਜ਼ਗਾਰੀ ਦਰ ਰਹੀ।ਅਪਰੈਲ ਵਿੱਚ ਇਹ 7·5 ਫੀ ਸਦੀ ਮਿਣੀ ਗਈ ਸੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!