ਮਲੌਦ ਵਿੱਚ ਉਸ ਵਕਤ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੇ ਹਾਜ਼ਰ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਜ਼ਿਲ੍ਹੇ ਦੇ ਉੱਘੇ ਸੋਸ਼ਲ ਆਗੂ ਇੰਜੀਨੀਅਰ ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ ਨੂੰ ਉਨ੍ਹਾਂ ਦੀਆਂ 27 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਣ ’ਤੇ ਮਾਲਵਾ ਸੋਸ਼ਲ ਐਂਡ ਵੈੱਲਫ਼ੇਅਰ ਕਲੱਬ ਮਲੌਦ ਵੱਲੋਂ ਸੋਨੇ ਦੀ ਮੁੰਦਰੀ, ਸ਼ਾਲ, ਲੋਈ ਤੇ ਹੋਰ ਵਸਤਾਂ ਨਾਲ਼ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਉਸ ਵੇਲੇ ਹੋਰ ਵੀ ਖਾਸ ਬਣ ਗਿਆ ਜਦੋਂ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੰਜੀਵ ਮੋਦਗਿੱਲ, ਡਾਕਟਰ ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾ. ਬਲਜਿੰਦਰਪਾਲ ਸਿੰਘ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਐੱਸ.ਡੀ.ਓ ਦਵਿੰਦਰ ਸਿੰਘ ਬੇਰ ਖ਼ੁਰਦ, ਸੁਖਵਿੰਦਰ ਸਿੰਘ ਦੌਲਤਪੁਰ, ਲਾਭ ਸਿੰਘ ਜਲਾਜਣ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਹਾਬਜੀਤ ਗਿੱਲ ਅਤੇ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਆਦਿ ਕਲੱਬ ਮੈਂਬਰਾਂ ਨੇ ਮਿਲ ਕੇ ਇਹ ਸਨਮਾਨ ਭੇਟ ਕੀਤਾ। ਇੰਜੀਨੀਅਰ ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ ਬਤੌਰ ਅਸਿਸਟੈਂਟ ਡਾਇਰੈਕਟਰ ਜ਼ਿਲ੍ਹਾ ਉਦਯੋਗ ਕੇਂਦਰ ਜ਼ਿਲ੍ਹਾ ਮਾਲੇਰਕੋਟਲਾ ਅਤੇ ਜ਼ਿਲ੍ਹਾ ਸੰਗਰੂਰ ਤੋਂ ਸੇਵਾਮੁਕਤ ਹੋਏ ਸਨ, ਅਤੇ ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ, ਮਾਲੇਰਕੋਟਲਾ, ਸੰਗਰੂਰ ਅਤੇ ਲੁਧਿਆਣਾ ਵਿਖੇ 22 ਸਾਲ ਬਤੌਰ ਬਲਾਕ ਪ੍ਰਸਾਰ ਅਫ਼ਸਰ ਅਤੇ ਮਾਈਨਿੰਗ ਇੰਸਪੈਕਟਰ ਵਜੋਂ ਤਾਇਨਾਤ ਰਹੇ। ਸਿਰਫ਼ ਸਰਕਾਰੀ ਸੇਵਾ ਹੀ ਨਹੀਂ, ਸਗੋਂ ਪਿਛਲੇ 27 ਸਾਲਾਂ ਤੋਂ ਉਹ ਲਗਾਤਾਰ ਜ਼ਿਲ੍ਹੇ ਦੇ ਅਹਿਮ ਨਾਮੀ ਸੋਸ਼ਲ ਮਾਲਵਾ ਸ਼ੋਸ਼ਲ ਐਂਡ ਵੈੱਲਫ਼ੇਅਰ ਕਲੱਬ ਮਲੌਦ ਦੇ ਪ੍ਰਧਾਨ ਚੱਲੇ ਆ ਰਹੇ ਹਨ, ਅਤੇ ਸਾਹਿਤ ਸਭਾ ਮਲੌਦ ਦੇ ਪ੍ਰਧਾਨ ਅਤੇ ਵਿਰਸਾ ਪੰਜਾਬ ਦਾ ਸੱਭਿਆਚਾਰਕ ਕਲੱਬ ਮਲੌਦ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਮੌਕੇ ਪ੍ਰਿੰਸੀਪਲ ਸੰਜੀਵ ਮੋਦਗਿੱਲ, ਕੌਂਸਲਰ ਰਛਪਾਲ ਸਿੰਘ ਪਾਲਾ ਅਤੇ ਡਾ. ਕਰਨੈਲ ਸਿੰਘ ਕਾਲੀਆ ਨੇ ਕਿਹਾ ਕਿ ਇੰਜੀਨੀਅਰ ਹਰਮਿੰਦਰ ਸਿੰਘ ਸਹਾਰਨ ਮਾਜਰਾ ਵੱਲੋਂ ਸਰਕਾਰੀ ਅਧਿਕਾਰੀ ਵਜੋਂ ਅਤੇ ਸਮਾਜ ਸੇਵੀ ਕਾਰਜਾਂ ਦੀ ਵੱਡੀ ਲੜੀ ਵਜੋਂ ਦੋਵੇਂ ਸੇਵਾਵਾਂ ਬਹੁਤ ਹੀ ਪਾਰਦਰਸ਼ੀ, ਇਮਾਨਦਾਰੀ, ਦਿੜਤਾ ਅਤੇ ਧੜੱਲੇਦਾਰੀ ਨਾਲ਼ ਨਿਭਾਈਆਂ ਗਈਆਂ, ਜਿਸ ਸਦਕਾ ਸਮਾਜ ਵਿੱਚ ਉਨ੍ਹਾਂ ਨੂੰ ਅਥਾਹ ਮਾਣ ਸਤਿਕਾਰ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਜਿਲ੍ਹਾ ਸੈਸ਼ਨ ਜੱਜ ਰਾਜਿੰਦਰ ਸਿੰਘ ਰਾਏ ਲਸਾੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਾਧੂ ਚਾਰਜ ਏ.ਡੀ.ਸੀ ਜਸਵੰਤ ਸਿੰਘ ਬੜੈਚ, ਸੂਬਾ ਜਨਰਲ ਸਕੱਤਰ ਭਾਜਪਾ ਬਿਕਰਮਜੀਤ ਸਿੰਘ ਚੀਮਾ, ਸੀਨੀਅਰ ਨੇਤਾ ਪ੍ਰੋ. ਭੁਪਿੰਦਰ ਸਿੰਘ ਚੀਮਾ, ਪੰਜਾਬ ਰਾਜ ਖ਼ੁਰਾਕ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਜੱਸੀ ਸੇਖੋਂ, ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ, ਸੰਤ ਸਰਬਜੋਤ ਸਿੰਘ ਡਾਂਗੋ, ਸੰਤ ਸੁ
27 ਸਾਲਾਂ ਦੀ ਸੇਵਾ ਮਗਰੋਂ ਉਸ ਅਧਿਕਾਰੀ ਨੂੰ ਮਿਲੀ ਉਹ ਚੀਜ਼, ਜਿਸ ਨੇ ਸਾਰੇ ਹੀ ਹੈਰਾਨ ਕਰ ਦਿੱਤਾ
ਮਲੌਦ ਵਿੱਚ ਉਸ ਵਕਤ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੇ ਹਾਜ਼ਰ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਜ਼ਿਲ੍ਹੇ ਦੇ ਉੱਘੇ ਸੋਸ਼ਲ ਆਗੂ ਇੰਜੀਨੀਅਰ ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ ਨੂੰ ਉਨ੍ਹਾਂ ਦੀਆਂ 27 ਸਾਲਾਂ ਦੀਆਂ ਸ਼ਾਨਦਾਰ
NRI Post Desk · 3 ਦਿਨ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





