|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਹਿਮਦਾਬਾਦ ਦੇ ਮਨੋਰੰਜਨ ਪਾਰਕ ਵਿਚ ਟੁੱਟਿਆ ਝੂਲਾ, 3 ਮੌਤਾਂ 28 ਜਖਮੀ

ਅਹਿਮਦਾਬਾਦ (UNP MEDIA) : ਭਾਰਤ ਦੇ ਅਹਿਮਦਾਬਾਦ ਵਿਖੇ ਐਤਵਾਰ ਨੂੰ ਦਲੇਰਾਨਾ ਮਨੋਰੰਜਨ ਪਾਰਕ ਦੇ ਵਿਚ ਇਕ ਝੂਟੇ ਦੇ ਟੁੱਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਏ, ਇਹ ਹਾਦਸਾ ਅਹਿਮਦਾਬਾਦ ਦੇ ਕੰਕਾਰੀਆ ਮਨੋਰੰਜਨ ਪਾਰਕ ਦੇ ਵਿਚ ਡਿਸਕਵਰੀ ਨਾਮਕ ਗੋਲ ਪੈਂਡੂਲਮ ਦੇ ਆਕਾਰ ਦੇ ਝੂਲੇ ਦੇ ਟੁੱਟਣ ਕਾਰਨ ਵਾਪਰਿਆ। ਝੂਲੇ ਦੇ ਟੁੱਟਣ ਦੀ ਵੀਡੀਓ ਇਕ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਹਿਮਦਾਬਾਦ (UNP MEDIA) : ਭਾਰਤ ਦੇ ਅਹਿਮਦਾਬਾਦ ਵਿਖੇ ਐਤਵਾਰ ਨੂੰ ਦਲੇਰਾਨਾ ਮਨੋਰੰਜਨ ਪਾਰਕ ਦੇ ਵਿਚ ਇਕ ਝੂਟੇ ਦੇ ਟੁੱਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਏ, ਇਹ ਹਾਦਸਾ ਅਹਿਮਦਾਬਾਦ ਦੇ ਕੰਕਾਰੀਆ ਮਨੋਰੰਜਨ ਪਾਰਕ ਦੇ ਵਿਚ ਡਿਸਕਵਰੀ ਨਾਮਕ ਗੋਲ ਪੈਂਡੂਲਮ ਦੇ ਆਕਾਰ ਦੇ ਝੂਲੇ ਦੇ ਟੁੱਟਣ ਕਾਰਨ ਵਾਪਰਿਆ। ਝੂਲੇ ਦੇ ਟੁੱਟਣ ਦੀ ਵੀਡੀਓ ਇਕ ਚਸ਼ਮਦੀਦ ਗਵਾਹ ਦੁਆਰਾ ਸੋਸ਼ਲ ਮੀਡਿਆ ਟਵਿੱਟਰ ਉੱਤੇ ਪੋਸਟ ਕੀਤੀ ਗਈ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਝੂਲੇ ਦਾ ਇਕ ਹਿੱਸਾ ਜਿਥੇ ਲੋਕ ਬੈਠਦੇ ਹਨ ਦੂਜੇ ਹਿੱਸੇ ਦੇ ਨਾਲ ਟਕਰਾਇਆ।

ਸੰਬੰਧਿਤ ਖ਼ਬਰਾਂ

ਇਸ ਹਾਦਸੇ ਦੇ ਵਿਚ ਦੋ ਲੋਕ ਜਿਹਨਾਂ ਦੀ ਉਮਰ 20 ਸਾਲਾਂ ਦੇ ਕਰੀਬ ਸਨ ਥਾਹੀਂ ਮਰ ਗਏ। ਗੁਜਰਾਤ ਦੇ ਅੰਦਰੂਨੀ ਮੰਤਰੀ ਪ੍ਰਦੀਪਸਿੰਹ ਜਡੇਜਾ ਨੇ ਕਿਹਾ ਕਿ, ਝੂਲੇ ਦੀ ਸ਼ਮਤਾ 31 ਤੋਂ 32 ਲੋਕਾਂ ਨੂੰ ਬਿਠਾਉਣ ਤਕ ਦੀ ਹੈ, 2 ਲੋਕ ਝੂਲੇ ਦੇ ਡਿੱਗਣ ਤੋਂ ਬਾਅਦ ਥਾਹੀਂ ਮਾਰ ਗਏ ਅਤੇ ਬਾਕੀ ਦੇ 28 ਲੋਕਾਂ ਨੂੰ ਫਾਇਰ ਬ੍ਰਿਗੇਡ, ਐਮਬੂਲੈਂਸ, ਅਤੇ ਪੁਲਿਸ ਵਿਭਾਗ ਦੁਆਰਾ ਤੁਰੰਤ ਹੀ ਇਲਾਕੇ ਦੇ ਨੇੜਲੇ ਐਲ. ਜੀ. ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!