|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ 30 ਲੱਖ ਡਾਲਰ ਦਾ ਨਸ਼ਾ ਬਰਾਮਦ ਇਕ ਪੰਜਾਬੀ ਗ੍ਰਿਫ਼ਤਾਰ

ਅਲਬਰਟਾ (ਦੇਵ ਇੰਦਰਜੀਤ) : 3 ਲੋਕਾਂ ਵਿਚੋਂ ਇਕ ਪੰਜਾਬੀ ਹੈ, ਜਿਸ ਦਾ ਨਾਂ ਹਰਮਨਦੀਪ ਟਿਵਾਣਾ (Harmandeep Tiwana) ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਸਾਥੀ ਏਸ਼ਲੇ ਸਟੈਨਵੇ (Ashley Stanway) ਅਤੇ ਰੇਅਨ ਬਲੈਕਮੌਰ (Rayann Blackmore)। ਐਲਬਰਟਾ ਲਾਅ ਐਨਫੋਰਸਮੈਂਟ ਰਿਸਪਾਂਸ ਟੀਮ ਕੈਲਗਰੀ ਨੇ 3 ਲੋਕਾਂ ਨੂੰ 30 ਲੱਖ ਡਾਲਰ ( $3 million) ਦੇ ਨਸ਼ੇ ਅਤੇ ਨਕਦੀ

NRI Post Desk · 2022 ਦਿਨ ਪਹਿਲਾਂ · ਅੱਪਡੇਟ 2022 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ 'ਚ 30 ਲੱਖ ਡਾਲਰ ਦਾ ਨਸ਼ਾ ਬਰਾਮਦ ਇਕ ਪੰਜਾਬੀ ਗ੍ਰਿਫ਼ਤਾਰ
📷 NRI Post Desk

ਅਲਬਰਟਾ (ਦੇਵ ਇੰਦਰਜੀਤ) : 3 ਲੋਕਾਂ ਵਿਚੋਂ ਇਕ ਪੰਜਾਬੀ ਹੈ, ਜਿਸ ਦਾ ਨਾਂ ਹਰਮਨਦੀਪ ਟਿਵਾਣਾ (Harmandeep Tiwana) ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਸਾਥੀ ਏਸ਼ਲੇ ਸਟੈਨਵੇ (Ashley Stanway) ਅਤੇ ਰੇਅਨ ਬਲੈਕਮੌਰ (Rayann Blackmore)। ਐਲਬਰਟਾ ਲਾਅ ਐਨਫੋਰਸਮੈਂਟ ਰਿਸਪਾਂਸ ਟੀਮ ਕੈਲਗਰੀ ਨੇ 3 ਲੋਕਾਂ ਨੂੰ 30 ਲੱਖ ਡਾਲਰ ( $3 million) ਦੇ ਨਸ਼ੇ ਅਤੇ ਨਕਦੀ ਸਣੇ ਕਾਬੂ ਕੀਤਾ ਹੈ।

ਸੰਬੰਧਿਤ ਖ਼ਬਰਾਂ

ਇਨ੍ਹਾਂ ਤਿੰਨਾਂ ਕੋਲੋਂ 30 ਲੱਖ ਡਾਲਰ ਦਾ ਨਸ਼ਾ ਫੜਿਆ ਹੈ। ਇਸ ਵਿਚ 113.4 ਲੀਟਰ ਜੀਐਚਬੀ ( GHB) , 22.3 ਕਿਲੋਗ੍ਰਾਮ ਮਿਥੇਮਫੇਟਾਮਾਈਨ ( methamphetamine), 18 ਹਜ਼ਾਰ ਫੈਂਟਨੇਲ ਦੀਆਂ ਗੋਲੀਆਂ (fentanyl pills), 1.5 ਕਿਲੋਗ੍ਰਾਮ ਫੈਂਟਨੇਲ (fentanyl), 4.1 ਕਿਲੋਗ੍ਰਾਮ ਕੋਕੀਨ ( cocaine) ਬਰਾਮਦ ਕੀਤੀ ਹੈ। ਇਨ੍ਹਾਂ ਸਾਰਿਆਂ ਦੀ ਕੀਮਤ ਤਕਰੀਬਨ 30 ਲੱਖ ਡਾਲਰ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 3 ਲੱਖ 86 ਹਜ਼ਾਰ ( $386,220) ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਇਸ ਮਾਮਲੇ ਵਿਚ ਅਗਲੇਰੀ ਜਾਂਚ ਕਰ ਰਹੀ ਹੈ। ALERT CEO Supt. Dwayne Lakusta ਮੁਤਾਬਕ ਐਲਬਰਟਾ ਵਿਚ ਹੁਣ ਤਕ ਦੀ ਇਹ ਸਭ ਤੋਂ ਵੱਡੀ ਮਾਤਰਾ ਵਿਚ ਡਰੱਗ ਦੀ ਬਰਾਮਦਗੀ ਹੈ। ਪੁਲਿਸ ਨੂੰ ਜਾਂਚ ਵਿਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!