|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

3 ਲੁਟੇਰੇ ਵਪਾਰੀ ਤੋਂ ਪੰਜ ਹਜ਼ਾਰ ਰੁਪਏ ਕੈਸ਼, ਇਕ ਮੋਬਾਈਲ ਤੇ ਪਰਸ ਖੋਹ ਹੋਏ ਫ਼ਰਾਰ

ਲੁਧਿਆਣਾ (ਇੰਦਰਜੀਤ ਸਿੰਘ) : ਤਿੰਨ ਨੌਜਵਾਨਾਂ ਨੇ ਗਿਆਸਪੁਰਾ ਬਿਜਲੀ ਦਫ਼ਤਰ ਦੇ ਬਾਹਰ ਟਾਇਰ ਵਪਾਰੀ ਨੂੰ ਲੁੱਟ ਲਿਆ। ਤਿੰਨ ਲੁਟੇਰਿਆਂ ਨੇ ਵਪਾਰੀ ਨੂੰ ਦਾਤਰ ਨਾਲ ਡਰਾਇਆ ਤੇ ਪੰਜ ਹਜ਼ਾਰ ਰੁਪਏ ਕੈਸ਼, ਇਕ ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ 'ਚ ਵਪਾਰੀ ਦਾ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਏਟੀਐੱਮ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਵਪਾਰੀ ਦੀ ਸ਼ਿਕਾਇਤ 'ਤੇ ਪੁਲਿ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ (ਇੰਦਰਜੀਤ ਸਿੰਘ) : ਤਿੰਨ ਨੌਜਵਾਨਾਂ ਨੇ ਗਿਆਸਪੁਰਾ ਬਿਜਲੀ ਦਫ਼ਤਰ ਦੇ ਬਾਹਰ ਟਾਇਰ ਵਪਾਰੀ ਨੂੰ ਲੁੱਟ ਲਿਆ। ਤਿੰਨ ਲੁਟੇਰਿਆਂ ਨੇ ਵਪਾਰੀ ਨੂੰ ਦਾਤਰ ਨਾਲ ਡਰਾਇਆ ਤੇ ਪੰਜ ਹਜ਼ਾਰ ਰੁਪਏ ਕੈਸ਼, ਇਕ ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ 'ਚ ਵਪਾਰੀ ਦਾ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਏਟੀਐੱਮ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਵਪਾਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਖੋਜਬੀਣ ਸ਼ੁਰੂ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਟਾਇਰ ਵਪਾਰੀ ਅਸ਼ੋਕ ਕੁਮਾਰ ਯਾਦਵ ਕਿਸੇ ਕੰਮ ਗੋਰਖਪੁਰ ਗਿਆ ਸੀ।

ਸੰਬੰਧਿਤ ਖ਼ਬਰਾਂ

ਮੰਗਲਵਾਰ ਨੂੰ ਜਨਸਾਧਾਰਨ ਐਕਸਪ੍ਰੈੱਸ ਰਾਹੀਂ ਸਵੇਰੇ ਚਾਰ ਵਜੇ ਦੇ ਆਸਪਾਸ ਲੁਧਿਆਣਾ ਪਹੁੰਚਿਆ। ਢੋਲੇਵਾਲ 'ਤੇ ਕੁਝ ਸਮੇਂ ਲਈ ਟ੍ਰੇਨ ਰੁਕੀ ਤਾਂ ਉਹ ਉੱਥੇ ਹੀ ਉੱਤਰ ਗਿਆ। ਟ੍ਰੇਨ ਤੋਂ ਉਤਰਨ ਮਗਰੋਂ ਉਸ ਨੇ ਗਿਆਸਪੁਰਾ ਲਈ ਆਟੋ ਲਿਆ। ਗਿਆਸਪੁਰਾ ਪਹੁੰਚਣ ਤੋਂ ਬਾਅਦ ਵਪਾਰੀ ਨੂੰ ਪੀਪਲ ਚੌਕ ਲਈ ਆਟੋ ਨਹੀਂ ਮਿਲਿਆ ਤੇ ਉਹ ਪੈਦਲ ਹੀ ਘਰ ਵੱਲ ਚੱਲ ਪਿਆ।ਵਪਾਰੀ ਨੇ ਦੱਸਿਆ ਕਿ ਜਦੋਂ ਉਹ ਗਿਆਸਪੁਰਾ ਦੇ ਬਿਜਲੀ ਦਫ਼ਤਰ ਨੇੜੇ ਪਹੁੰਚਿਆ ਤਾਂ ਉੱਥੇ ਅਚਾਨਕ ਤਿੰਨ ਲੋਕ ਆ ਗਏ ਤੇ ਉਸ ਨੂੰ ਘੇਰ ਲਿਆ।

ਉਨ੍ਹਾਂ ਤਿੰਨ ਲੋਕਾਂ ਨੇ ਉਸ ਨੂੰ ਦਾਤਰ ਨਾਲ ਡਰਾਇਆ ਤੇ ਪੈਸੇ ਦੇਣ ਲਈ ਕਿਹਾ। ਇਸ ਤੋਂ ਬਾਅਦ ਤਿੰਨਾਂ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ 18 ਹਜ਼ਾਰ ਰੁਪਏ, ਮੋਬਾਈਲ ਤੇ ਪਰਸ ਖੋਹ ਲਿਆ। ਇਸ ਤੋਂ ਬਾਅਦ ਤਿੰਨੋਂ ਲੋਕ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਪੀੜਤ ਅਸ਼ੋਕ ਕੁਮਾਰ ਯਾਦਵ ਦੀ ਸ਼ਿਕਾਇਤ ਦੇ ਆਧਾਰ 'ਤੇ ਚੌਕੀ ਕੰਗਨਵਾਲ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਖੋਜਬੀਣ ਕੀਤੀ ਜਾ ਰਹੀ ਹੈ। ਤਿੰਨ ਮੁਲਜ਼ਮਾਂ ਦਾ ਪਤਾ ਲਗਾ ਕੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!