|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਸੀਂ ਉਸ ਸਮਾਜ ਦਾ ਹਿੱਸਾ ਜਿੱਥੇ 31 ਮਾਰਚ ਨੂੰ ਸ਼ਰਾਬ ਸਸਤੀ ਹੁੰਦੀ ਬੱਚਿਆਂ ਦੀਆਂ ਕਿਤਾਬਾਂ ਮਹਿੰਗੀਆਂ : ਮਨਿੰਦਰਪਾਲ ਸਿੰਘ ਮਨੀ

ਸ੍ਰੀ ਅਨੰਦਪੁਰ ਸਾਹਿਬ : ਅਸੀਂ ਉਸ ਸਮਾਜ ਦਾ ਹਿੱਸਾ ਬਣ ਚੁੱਕੇ ਹਾਂ ਜਿੱਥੇ ਹਰ ਸਾਲ 31 ਮਾਰਚ ਨੂੰ ਸ਼ਰਾਬ ਤਾਂ ਸਸਤੀ ਹੁੰਦੀ ਹੈ ਪਰ ਇਸੇ 31 ਮਾਰਚ ਨੂੰ ਬੱਚਿਆਂ ਦੀਆਂ ਕਿਤਾਬਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ, ਜਿਸ ਕਾਰਨ ਬਹੁਤ ਸਾਰੇ ਬੱਚੇ ਪੜ੍ਹਾਈ ਕਰਨ ਤੋਂ ਹੀ ਵਾਂਝੇ ਰਹਿ ਜਾਂਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਇਸ ਦਿਨ ਸ਼ਰਾਬ ਦੀ ਜਗ੍ਹਾ ਬੱਚਿਆਂ ਦੀਆਂ ਕਿਤਾ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ੍ਰੀ ਅਨੰਦਪੁਰ ਸਾਹਿਬ : ਅਸੀਂ ਉਸ ਸਮਾਜ ਦਾ ਹਿੱਸਾ ਬਣ ਚੁੱਕੇ ਹਾਂ ਜਿੱਥੇ ਹਰ ਸਾਲ 31 ਮਾਰਚ ਨੂੰ ਸ਼ਰਾਬ ਤਾਂ ਸਸਤੀ ਹੁੰਦੀ ਹੈ ਪਰ ਇਸੇ 31 ਮਾਰਚ ਨੂੰ ਬੱਚਿਆਂ ਦੀਆਂ ਕਿਤਾਬਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ, ਜਿਸ ਕਾਰਨ ਬਹੁਤ ਸਾਰੇ ਬੱਚੇ ਪੜ੍ਹਾਈ ਕਰਨ ਤੋਂ ਹੀ ਵਾਂਝੇ ਰਹਿ ਜਾਂਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਇਸ ਦਿਨ ਸ਼ਰਾਬ ਦੀ ਜਗ੍ਹਾ ਬੱਚਿਆਂ ਦੀਆਂ ਕਿਤਾਬਾਂ ਸਸਤੀਆਂ ਹੋਣ ਤੇ ਜ਼ਰੂਰਤਮੰਦ ਬੱਚੇ ਵਿਦਿਆ ਹਾਸਲ ਕਰ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਮਨਿੰਦਰਪਾਲ ਸਿੰਘ ਮਨੀ ਨੇ ਕੀਤਾ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਇਸ ਦਿਨ ਬਹੁਤ ਸਾਰੇ ਘਰਾਂ 'ਚ ਸ਼ਰਾਬ ਦੀਆਂ ਪੇਟੀਆਂ ਤਾਂ ਆ ਜਾਂਦੀਆਂ ਹਨ ਪਰ ਕਈ ਘਰਾਂ ਵਿਚ ਕਿਤਾਬਾਂ ਨਹੀਂ ਆਉਂਦੀਆਂ ਕਿਉਂਕਿ ਪ੍ਰਰਾਈਵੇਟ ਸਕੂਲ ਲਗਾਤਾਰ ਆਪਣੀਆਂ ਕਮੀਸ਼ਨਾਂ 'ਚ ਵਾਧਾ ਕਰਦਿਆਂ ਕਿਤਾਬਾਂ ਦੇ ਰੇਟ ਲਗਾਤਾਰ ਵਧੀ ਜਾ ਰਹੇ ਹਨ। ਮਨੀ ਨੇ ਕਿਹਾ ਕਿ ਕਿੰਨਾ ਚੰਗਾ ਹੋਵੇ ਜੇਕਰ ਸਾਡੇ ਸਮਾਜ ਦੇ ਲੋਕ ਆਪਣੇ ਦਸਵੰਧ ਦੀ ਵਰਤੋਂ ਇਸ ਮਕਸਦ ਲਈ ਕਰਨ ਕਿ ਸਾਡੇ ਇਲਾਕੇ 'ਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹੇ ਅਤੇ ਉਸ ਨੂੰ ਕਿਤਾਬਾਂ ਤੋਂ ਲੈ ਕੇ ਸਕੂਲ ਦਾਖਲੇ ਤੱਕ ਦਾ ਖਰਚਾ ਦਿੱਤਾ ਜਾਵੇ ਤਾਂ ਜੋ ਲੋੜਵੰਦ ਬੱਚੇ ਵਿਦਿਆ ਹਾਸਲ ਕਰ ਕੇ ਆਪਣੇ ਸੁਪਨੇ ਪੂਰੇ ਕਰ ਸਕਣ। ਉਨ੍ਹਾਂ ਵਲੋਂ ਬਹੁਤ ਸਾਰੇ ਲੋੜਵੰਦ ਬੱਚਿਆਂ ਨੂੰ ਬੂਟ, ਜੁਰਾਬਾਂ, ਕਾਪੀਆਂ, ਪੈਨ ਆਦਿ ਦਿੱਤੇ ਜਾਂਦੇ ਹਨ ਤੇ ਉਹ ਆਪਣਾ ਦਸਵੰਧ ਜ਼ਰੂਰਤਮੰਦ ਬੱਚਿਆਂ ਲਈ ਵਰਤਦੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!