ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਨਾਈਪਰ ਮੁਹਾਲੀ ਵਿੱਚ ਅੱਜ ਉਸ ਸਮੇਂ ਤਣਾਅ ਚਰਮ ਸੀਮਾ ਤੇ ਪਹੁੰਚ ਗਿਆ ਜਦੋਂ ਨਾਨ-ਟੀਚਿੰਗ ਸਟਾਫ਼ ਨੇ ਪ੍ਰਸ਼ਾਸਨ ਦੇ ਕਥਿਤ ਲਾਪਰਵਾਹ ਅਤੇ ਪੱਖਪਾਤੀ ਰਵੱਈਏ ਖ਼ਿਲਾਫ਼ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ, ਜਿਸ ਦੇ ਪਹਿਲੇ ਦਿਨ ਪੰਜ ਨਾਨ-ਟੀਚਿੰਗ ਕਰਮਚਾਰੀ ਭੁੱਖ ਹੜਤਾਲ ਤੇ ਬੈਠੇ ਜਦਕਿ ਬਾਕੀ ਸਾਰੇ ਕਰਮਚਾਰੀ ਅਸਹਿਯੋਗ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣਗੇ। ਨਾਨ-ਟੀਚਿੰਗ ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਦੋਸ਼ ਹੈ ਕਿ ਪਿਛਲੇ 35 ਦਿਨਾਂ ਤੋਂ ਲੜੀਵਾਰ ਧਰਨਾ ਚੱਲ ਰਿਹਾ ਹੈ ਪਰ ਇੰਸਟੀਚਿਊਟ ਅਥਾਰਟੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਅਤੇ ਅਥਾਰਟੀ ਨੂੰ ਜਗਾਉਣ ਲਈ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਸਮੇਤ ਦੋ ਵਾਰ ਮੋਮਬੱਤੀ ਮਾਰਚ ਵੀ ਕੱਢਿਆ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦਾ ਰਵੱਈਆ ਸਕਾਰਾਤਮਕ ਨਹੀਂ ਰਿਹਾ। ਕਰਮਚਾਰੀਆਂ ਦਾ ਦੋਸ਼ ਹੈ ਕਿ ਸਾਲ 2022 ਵਿੱਚ ਡਾਇਰੈਕਟਰ ਨੇ ਬਿਨਾਂ ਕਿਸੇ ਦੂਰਦਰਸ਼ਤਾ ਦੇ ਇੱਕ ਆਊਟਸੋਰਸਡ ਕਰਮਚਾਰੀ ਅਤੇ ਉਸ ਸਮੇਂ ਦੇ ਕਾਰਜਕਾਰੀ ਰਜਿਸਟਰਾਰ ਦੀ ਟਿੱਪਣੀ ਤੇ ਅਮਲ ਕਰਦਿਆਂ, ਸੰਸਥਾ ਦੀ ਸਰਵਉੱਚ ਅਥਾਰਟੀ ਬੋਰਡ ਆਫ਼ ਗਵਰਨਰਜ਼ ਵੱਲੋਂ ਸਾਲ 2003 ਤੋਂ ਮਾਨਤਾ ਪ੍ਰਾਪਤ ਪਰਸਨਲ ਪ੍ਰੋਮੋਸ਼ਨ ਸਕੀਮ ਨੂੰ ਮੁਲਤਵੀ ਕਰ ਦਿੱਤਾ ਸੀ, ਅਤੇ ਇਹ ਫ਼ੈਸਲਾ ਬਿਨਾਂ ਕਿਸੇ ਕਮੇਟੀ ਜਾਂ ਬੋਰਡ ਆਫ਼ ਡਾਇਰੈਕਟਰਜ਼ ਦੀ ਸਲਾਹ ਦੇ ਲਿਆ ਗਿਆ, ਜਿਸ ਨਾਲ ਲਗਭਗ 130 ਨਾਨ-ਟੀਚਿੰਗ ਕਰਮਚਾਰੀਆਂ ਦਾ ਭਵਿੱਖ ਅੰਧਕਾਰ ਵਿੱਚ ਧੱਕਿਆ ਗਿਆ। ਕਰਮਚਾਰੀਆਂ ਅਨੁਸਾਰ ਹੁਣ ਡਾਇਰੈਕਟਰ ਇਸ ਮਾਮਲੇ ਦੀ ਜ਼ਿੰਮੇਵਾਰੀ ਕੈਮੀਕਲਸ ਅਤੇ ਫਰਟੀਲਾਈਜ਼ਰਜ਼ ਮੰਤਰਾਲੇ ਦੇ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਪਾਲੇ ਵਿੱਚ ਸੁੱਟ ਰਹੇ ਹਨ, ਜਦਕਿ ਅਸਲ ਸਥਿਤੀ ਇਸ ਤੋਂ ਵੱਖਰੀ ਹੈ। ਐਤਵਾਰ ਨੂੰ ਮਾਮਲੇ ਦਾ ਹੱਲ ਕੱਢਣ ਲਈ ਨਾਨ-ਟੀਚਿੰਗ ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਨੇ ਨਾਈਪਰ ਦੇ ਰਜਿਸਟਰਾਰ ਸਮੇਤ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਮੀਟਿੰਗ ਕਰਨ ਦੀ ਅਪੀਲ ਕੀਤੀ ਸੀ, ਅਤੇ ਡਾਇਰੈਕਟਰ ਨੇ ਇਸ ਬੇਨਤੀ ਨੂੰ ਮੰਨਦਿਆਂ ਸਵੇਰੇ 11:38 ਵਜੇ ਈਮੇਲ ਰਾਹੀਂ ਸੁਨੇਹਾ ਭੇਜ ਕੇ ਸੋਮਵਾਰ ਸ਼ਾਮ 4 ਵਜੇ ਮੀਟਿੰਗ ਤੈਅ ਕੀਤੀ ਸੀ, ਪ੍ਰੰਤੂ ਬਾਅਦ ਦੁਪਹਿਰ 3:34 ਵਜੇ ਇੱਕ ਹੋਰ ਈਮੇਲ ਭੇਜ ਕੇ ਮੀਟਿੰਗ ਮੁਲਤਵੀ ਕਰ ਦਿੱਤੀ, ਜਿਸ ਕਾਰਨ ਮੁਲਾਜ਼ਮ ਭੜਕ ਉੱਠੇ। ਉਨ੍ਹਾਂ ਦੱਸਿਆ ਕਿ ਔਸ਼ਧੀ ਵਿਭਾਗ ਦੇ ਉੱਚ ਅਧਿਕਾਰੀ ਨਾਲ ਟੈਲੀਫ਼ੋਨ ਤੇ ਹੋਈ ਗੱਲਬਾਤ ਅਨੁਸਾਰ ਅਗਲੇ 2-3 ਦਿਨਾਂ ਵਿੱਚ ਫ਼ੈਸਲਾ ਆਉਣ ਦੀ ਸੰਭਾਵਨਾ ਹੈ, ਇਸ ਲਈ ਹੁਣ ਇਹ ਮੀਟਿੰਗ 9 ਅਕਤੂਬਰ ਨੂੰ ਬਾਅਦ ਦੁਪਹਿਰ 3:30 ਵਜੇ ਐਮ.ਬੀ.ਏ. ਹਾਲ ਵਿੱਚ ਹੋਵੇਗੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਜਿਹੇ ਬਹਾਨੇ ਉਨ੍ਹਾਂ ਨੂੰ ਸਾਲ 2020 ਤੋਂ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ, ਇਸ ਵਤੀਰੇ ਤੋਂ ਤੰਗ ਆ ਕੇ ਮੁਲਾਜ਼ਮ ਜਥੇਬੰਦੀ ਅਤੇ ਸਮੂਹ ਨਾਨ-ਟੀਚਿੰਗ ਸਟਾਫ਼ ਵੱਲੋਂ ਅਸਹਿਯੋਗ ਅੰਦੋਲਨ ਅਤੇ ਲੜੀਵਾਰ ਭੁੱਖ-ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ। ਅੰ
35 ਦਿਨਾਂ ਦੀ ਖ਼ਾਮੋਸ਼ੀ ਫਿਰ ਵੀ ਜਾਰੀ: ਨਾਈਪਰ ਮੁਹਾਲੀ ਵਿੱਚ ਭੁੱਖ-ਹੜਤਾਲ ਸ਼ੁਰੂ, ਪਰ ਮੀਟਿੰਗ ਦੀ ਸੂਚਨਾ ਨੇ ਪਾਇਆ ਨਵਾਂ ਰਹੱਸ
ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਨਾਈਪਰ ਮੁਹਾਲੀ ਵਿੱਚ ਅੱਜ ਉਸ ਸਮੇਂ ਤਣਾਅ ਚਰਮ ਸੀਮਾ ਤੇ ਪਹੁੰਚ ਗਿਆ ਜਦੋਂ ਨਾਨ-ਟੀਚਿੰਗ ਸਟਾਫ਼ ਨੇ ਪ੍ਰਸ਼ਾਸਨ ਦੇ ਕਥਿਤ ਲਾਪਰਵਾਹ ਅਤੇ ਪੱਖਪਾਤੀ ਰਵੱਈਏ ਖ਼ਿਲਾਫ਼ ਭੁੱਖ-ਹੜਤਾਲ ਸ਼ੁ
NRI Post Desk · 49 ਦਿਨ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




