ਕਾਲਾ ਸੰਘਿਆਂ ਵਿਖੇ ਮਰਹੂਮ ਸੂਫ਼ੀ ਗਾਇਕ ਤੇ ਸ਼ਾਇਰ ਜਗਤਾਰ ਪਰਵਾਨਾ ਦੀ ਯਾਦ ਵਿੱਚ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਅਠੌਲਾ ਵੱਲੋਂ ਕਰਵਾਇਆ ਗਿਆ 35ਵਾਂ ਸਲਾਨਾ ਮੇਲਾ ਦੇਰ ਰਾਤ ਅਨੇਕਾਂ ਯਾਦਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ, ਪਰ ਇਸ ਮੇਲੇ ਦੀ ਸਭ ਤੋਂ ਵੱਡੀ ਖ਼ਾਸ ਗੱਲ ਉਹ ਪਲ ਸੀ ਜਦੋਂ ਮਰਹੂਮ ਗਾਇਕ ਦੀ ਤਸਵੀਰ ਤੋਂ ਪਰਦਾ ਚੁੱਕਿਆ ਗਿਆ ਤੇ ਸ਼ਮਾਂ ਰੌਸ਼ਨ ਦੀ ਰਸਮ ਅਦਾ ਕੀਤੀ ਗਈ, ਜਿਸ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ। ਮੇਲੇ ਦਾ ਉਦਘਾਟਨ ਸਰਪੰਚ ਸੰਤੋਖ ਸਿੰਘ ਅਠੌਲਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ, ਜਦਕਿ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀਆਂ ਨੂੰ ਮੇਲੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸੱਭਿਆਚਾਰਕ ਮੇਲੇ ਸਾਡੇ ਪੇਂਡੂ ਸੱਭਿਆਚਾਰ ਦੀ ਸ਼ਾਨ ਹਨ। ਮੇਲਾ ਕਮੇਟੀ ਦੇ ਪ੍ਰਧਾਨ ਫਤਿਹ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਏ ਇਸ ਮੇਲੇ ਦੌਰਾਨ ਪਰਦਾ ਚੁੱਕਣ ਤੇ ਸ਼ਮਾਂ ਰੌਸ਼ਨ ਦੀ ਰਸਮ ਸੇਵਾਮੁਕਤ ਐੱਸਐੱਸਪੀ ਤੇ ਕਰਤਾਰਪੁਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ, ਕਪੂਰਥਲਾ ਤੋਂ ਉੱਘੇ ਆਗੂ ਮਲਵਿੰਦਰ ਸਿੰਘ ਮੰਮੂ ਚਾਹਲ, ਸਾਈਂ ਮਧੂ ਸ਼ਾਹ ਜਲੰਧਰ ਵਾਲੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਬਕਾ ਰਘਬੀਰ ਸਿੰਘ ਗਿੱਲ, ਸੀਨੀਅਰ ਪੁਲਿਸ ਅਧਿਕਾਰੀ ਤੇ ਪਹਿਲਵਾਨ ਜਗਜੀਤ ਸਿੰਘ ਸਰੋਆ, ਮੋਤਾ ਸਿੰਘ ਸਰਪੰਚ ਅਲੀਚੱਕ, ਮਾਸਟਰ ਨਿਰਮਲ ਸਿੰਘ ਚਿੱਟੀ ਅਤੇ ਬਲਵੀਰ ਸਿੰਘ ਕਾਲਾ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਸਾਬਕਾ ਐੱਸਐੱਸਪੀ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਹਨ ਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਮੇਲੇ ਦੀ ਸਭ ਤੋਂ ਵੱਡੀ ਖਿੱਚ ਪ੍ਰਸਿੱਧ ਲੋਕ ਗਾਇਕ ਕੁੱਕੂ ਵਰਿਆਣਾ, ਮਨੀ ਅਲਾਵਲਪੁਰੀਆ, ਮਨਜੀਤ ਸਾਹਿਰਾ, ਰਜਿੰਦਰ ਰਾਜਨ, ਲਵਿਸ਼ ਚੌਹਾਨ, ਦੀਪਕ ਹੰਸ, ਨਰਿੰਦਰ ਫੁੱਲ, ਮੰਨਾ ਮੰਡ, ਜਸਵਿੰਦਰ ਗੁਲਾਮ ਤੇ ਪ੍ਰਸਿੱਧ ਗਾਇਕ ਗੁਰਪ੍ਰੀਤ ਗੋਪੀ ਦੀ ਭਰਵੀਂ ਹਾਜ਼ਰੀ ਰਹੀ, ਜਦਕਿ ਵਾਈਸ ਆਫ ਤੋਂ ਨਾਮਣਾ ਖੱਟਣ ਵਾਲੇ ਨਵਜੀਤ ਗਿੱਲ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਮੇਲਿਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਮਕਬੂਲ ਗੀਤ ਗਾ ਕੇ ਮੇਲੇ ਨੂੰ ਜੋਬਨ 'ਤੇ ਪਹੁੰਚਾਇਆ, ਜਦਕਿ ਗਾਇਕ ਰਵੀ ਮਹਿਰਾ ਯੂਕੇ ਵੱਲੋਂ ਵੀ ਭਰਵੀਂ ਹਾਜ਼ਰੀ ਲਗਵਾਈ ਗਈ। ਪ੍ਰਸਿੱਧ ਗਾਇਕ ਮਰਹੂਮ ਚਮਕੀਲਾ ਤੇ ਅਮਰਜੋਤ ਦੇ ਸਪੁੱਤਰ ਜੈਮਨ ਚਮਕੀਲਾ ਤੇ ਬੀਬਾ ਰੀਆ ਸੰਧੂ ਨੇ ਦੋਗਾਣਾ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ, ਜਦਕਿ ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਸੁਖਵਿੰਦਰ ਸਿੱਧੂ, ਰਾਹੁਲ ਲਹਿਰੀ ਤੇ ਬਲਦੇਵ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਮੇਲੇ ਦੌਰਾਨ ਸਰਪ੍ਰਸਤ ਮਨਜੀਤ ਸਿੰਘ ਸੋਹਲ, ਪ੍ਰਧਾਨ ਫਤਿਹ ਸਿੰਘ ਸੋਹਲ ਤੇ ਮਾਸਟਰ ਨਿਰਮਲ ਸਿੰਘ ਚਿੱਟੀ ਵੱਲੋਂ ਪਿੰਡ ਦੇ ਸਕੂਲ ਦੇ 8ਵੀਂ, 10ਵੀਂ ਅਤੇ 12ਵੀਂ ਦੇ ਪੜ੍ਹਈ 'ਚੋਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਦਾ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਮੇਲੇ ਲਈ ਵਿੱਕੀ ਨਾਗ
35 ਸਾਲਾਂ ਬਾਅਦ ਵੀ ਕਿਉਂ ਗੂੰਜਿਆ ਜਗਤਾਰ ਪਰਵਾਨਾ ਦਾ ਨਾਮ? ਮੇਲੇ ਦੇ ਆਖ਼ਰੀ ਪਲਾਂ 'ਚ ਖੁੱਲ੍ਹਿਆ ਰਾਜ਼
ਕਾਲਾ ਸੰਘਿਆਂ ਵਿਖੇ ਮਰਹੂਮ ਸੂਫ਼ੀ ਗਾਇਕ ਤੇ ਸ਼ਾਇਰ ਜਗਤਾਰ ਪਰਵਾਨਾ ਦੀ ਯਾਦ ਵਿੱਚ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਅਠੌਲਾ ਵੱਲੋਂ ਕਰਵਾਇਆ ਗਿਆ 35ਵਾਂ ਸਲਾਨਾ ਮੇਲਾ ਦੇਰ ਰਾਤ ਅਨੇਕਾਂ ਯਾਦਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ, ਪਰ ਇਸ ਮੇ
NRI Post Desk · 4 ਦਿਨ ਪਹਿਲਾਂ · ਅੱਪਡੇਟ 1 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





