|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

36 ਲੱਖ ਦੀ ਠੱਗੀ ਤੋਂ ਬਾਅਦ ਜ਼ਹਿਰੀਲਾ ਕਦਮ: ਸੁਸਾਈਡ ਨੋਟ ’ਚ ਉਹ ਇਕ ਨਾਮ ਜੋ ਹਿਲਾ ਦੇਵੇਗਾ ਜ਼ੀਰਕਪੁਰ ਪੁਲਿਸ ਦੀ ਨੀਂਦ!

ਜ਼ੀਰਕਪੁਰ ਦੇ ਇਕ ਪੀਜੀ ਵਿਚ ਰਹਿ ਰਹੇ ਪ੍ਰੇਮ ਵਿਆਹੇ ਜੋੜੇ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਤਨੀ ਗਗਨਦੀਪ ਕੌਰ ਦੀ ਮੌਤ ਹੋ ਗਈ ਜਦਕਿ ਪਤੀ ਹਾਕਮ ਸਿੰਘ ਦੀ

NRI Post Desk · 94 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
36 ਲੱਖ ਦੀ ਠੱਗੀ ਤੋਂ ਬਾਅਦ ਜ਼ਹਿਰੀਲਾ ਕਦਮ: ਸੁਸਾਈਡ ਨੋਟ ’ਚ ਉਹ ਇਕ ਨਾਮ ਜੋ ਹਿਲਾ ਦੇਵੇਗਾ ਜ਼ੀਰਕਪੁਰ ਪੁਲਿਸ ਦੀ ਨੀਂਦ!
📷 NRI Post Desk

ਜ਼ੀਰਕਪੁਰ ਦੇ ਇਕ ਪੀਜੀ ਵਿਚ ਰਹਿ ਰਹੇ ਪ੍ਰੇਮ ਵਿਆਹੇ ਜੋੜੇ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਤਨੀ ਗਗਨਦੀਪ ਕੌਰ ਦੀ ਮੌਤ ਹੋ ਗਈ ਜਦਕਿ ਪਤੀ ਹਾਕਮ ਸਿੰਘ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਨੂੰ ਮੌਕੇ ਤੋਂ ਸੱਤ ਪੰਨਿਆਂ ਦਾ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਵਿਦੇਸ਼ ਭੇਜਣ ਦੇ ਨਾਂ ’ਤੇ 36 ਲੱਖ ਰੁਪਏ ਦੀ ਵੱਡੀ ਠੱਗੀ ਅਤੇ ਗੰਭੀਰ ਬਲੈਕਮੇਲਿੰਗ ਦੇ ਦੋਸ਼ ਲਗਾਏ ਗਏ ਹਨ। ਦੋਵੇਂ ਪਤੀ-ਪਤਨੀ ਬਰਨਾਲਾ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਸੁਸਾਈਡ ਨੋਟ ਮੁਤਾਬਕ ਹਾਕਮ ਸਿੰਘ ਨੇ ਆਪਣੇ ਪੁਰਾਣੇ ਸਕੂਲ ਦੇ ਦੋਸਤ ਏਜੰਟ ਨੂੰ ਕੈਨੇਡਾ ਭੇਜਣ ਦੇ ਝਾਂਸੇ ਵਿਚ ਆ ਕੇ ਆਪਣੀ ਇਕ ਕਿੱਲਾ ਜ਼ਮੀਨ ਵੇਚ ਕੇ 18-18 ਲੱਖ ਰੁਪਏ ਪ੍ਰਤੀ ਜੀਅ ਵਜੋਂ ਕੁੱਲ 36 ਲੱਖ ਰੁਪਏ ਦੇ ਦਿੱਤੇ ਸਨ। ਏਜੰਟ ਨੇ ਪਹਿਲਾਂ ਪੀਟੀਈ/ਆਈਲੈਟਸ ਦੀ ਸ਼ਰਤ ਰੱਖੀ, ਫਿਰ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਜਾਰਜੀਆ ਅਤੇ ਇਟਲੀ ਭੇਜਣ ਦੇ ਬਹਾਨੇ ਲਾ ਕੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਲਿਆ। ਪੀੜਤ ਅਨੁਸਾਰ ਮੋਬਾਈਲ ’ਤੇ ਦਿਖਾਇਆ ਗਿਆ ਇਟਲੀ ਦਾ ਵੀਜ਼ਾ ਪੂਰੀ ਤਰ੍ਹਾਂ ਫਰਜ਼ੀ ਸੀ ਅਤੇ ਪੈਸੇ ਹੜੱਪਣ ਤੋਂ ਬਾਅਦ ਏਜੰਟ ਨੇ ਉਨ੍ਹਾਂ ਦੇ ਪਾਸਪੋਰਟ ਵੀ ਆਪਣੇ ਕੋਲ ਰੱਖ ਲਏ ਸਨ। ਇਸ ਤੋਂ ਬਾਅਦ ਏਜੰਟ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸਾਰੀ ਕਹਾਣੀ ਦੱਸਣ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਲਗਾਤਾਰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਠੱਗੀ ਅਤੇ ਬਲੈਕਮੇਲਿੰਗ ਤੋਂ ਤੰਗ ਆ ਕੇ ਇਹ ਜੋੜਾ ਡੂੰਘੇ ਮਾਨਸਿਕ ਤਣਾਅ ਵਿਚ ਆ ਗਿਆ, ਜਿਸ ਕਾਰਨ ਉਨ੍ਹਾਂ ਨੇ ਇਹ ਖੌਫਨਾਕ ਕਦਮ ਚੁੱਕਿਆ। ਜ਼ੀਰਕਪੁਰ ਥਾਣਾ ਮੁਖੀ ਨੇ ਦੱਸਿਆ ਕਿ ਸੁਸਾਈਡ ਨੋਟ ਦੀ ਲਿਖਾਈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਪਰ ਸਵਾਲ ਉੱਠਦਾ ਹੈ ਕਿ ਇਕ ਸਕੂਲ ਦਾ ਦੋਸਤ ਆਪਣੇ ਪੁਰਾਣੇ ਮਿੱਤਰ ਨਾਲ ਇੰਨੀ ਵੱਡੀ ਠੱਗੀ ਕਿਵੇਂ ਕਰ ਸਕਦਾ ਹੈ ਅਤੇ ਕੀ ਇਸ ਮਾਮਲੇ ਵਿਚ ਹੋਰ ਵੀ ਕੋਈ ਵੱਡਾ ਨਾਮ ਸ਼ਾਮਲ ਹੈ?

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!