|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

38ਵੇਂ ਦਮਾ-ਨਜ਼ਲਾ ਕੈਂਪ ’ਚ ਰਾਣਾ ਕੇ.ਪੀ. ਸਿੰਘ ਦਾ ਖੁਲਾਸਾ: ਹਕੀਮ ਪਰਿਵਾਰ ਦੀ ਸਦੀਆਂ ਪੁਰਾਣੀ ਸੇਵਾ ਪਿੱਛੇ ਕੀ ਹੈ ਰਾਜ਼?

ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਮਾਂਗੇਵਾਲ ਵਿਖੇ 38ਵਾਂ ਸਲਾਨਾ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਦਮਾਂ ਨਜ਼ਲਾ ਟੌਂਸਲ ਆਦਿ ਬਿਮਾਰੀਆਂ ਦਾ ਮੁਫ਼ਤ ਕੈਂਪ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ

NRI Post Desk · 1 ਘੰਟੇ ਪਹਿਲਾਂ · ਅੱਪਡੇਟ 8 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
38ਵੇਂ ਦਮਾ-ਨਜ਼ਲਾ ਕੈਂਪ ’ਚ ਰਾਣਾ ਕੇ.ਪੀ. ਸਿੰਘ ਦਾ ਖੁਲਾਸਾ: ਹਕੀਮ ਪਰਿਵਾਰ ਦੀ ਸਦੀਆਂ ਪੁਰਾਣੀ ਸੇਵਾ ਪਿੱਛੇ ਕੀ ਹੈ ਰਾਜ਼?
📷 NRI Post Desk

ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਮਾਂਗੇਵਾਲ ਵਿਖੇ 38ਵਾਂ ਸਲਾਨਾ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਦਮਾਂ ਨਜ਼ਲਾ ਟੌਂਸਲ ਆਦਿ ਬਿਮਾਰੀਆਂ ਦਾ ਮੁਫ਼ਤ ਕੈਂਪ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਹ ਕੈਂਪ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲਗਾਇਆ ਜਾਂਦਾ ਹੈ ਅਤੇ ਹਕੀਮ ਪਰਿਵਾਰ ਵੱਲੋਂ ਬੀਤੇ ਲੰਬੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਲਈ ਇਹ ਵਡਮੁੱਲਾ ਕਾਰਜ ਕੀਤਾ ਜਾ ਰਿਹਾ ਹੈ। ਰਾਣਾ ਕੰਵਰ ਪਾਲ ਸਿੰਘ ਨੇ ਕਿਹਾ ਕਿ ਹਕੀਮ ਪਰਿਵਾਰ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਸ਼ਲਾਘਾਯੋਗ ਹੈ ਅਤੇ ਸਦੀਆਂ ਤੋਂ ਇਨ੍ਹਾਂ ਦੇ ਪੁਰਖਿਆਂ ਵੱਲੋਂ ਇਹ ਕੈਂਪ ਲਗਾਇਆ ਜਾਂਦਾ ਰਿਹਾ ਹੈ। ਇਸ ਤੋਂ ਬਾਅਦ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਵੱਲੋਂ ਇਸ ਪਿਰਤ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ, ਜੋ ਕਿ ਬਹੁਤ ਵੱਡਾ ਕਾਰਜ ਹੈ। ਇਸ ਤੋਂ ਪਹਿਲਾਂ ਤੜਕਸਾਰ ਦਵਾਈਆਂ ਬਣਾਉਣ ਦੀ ਸ਼ੁਰੂਆਤ ਹਿਮਾਚਲ ਬਿਜਲੀ ਬੋਰਡ ਦੀ ਡਾਇਰੈਕਟਰ ਡਾਕਟਰ ਮਨਿੰਦਰਜੀਤ ਕੌਰ ਵੱਲੋਂ ਰਿਬਨ ਕੱਟ ਕੇ ਕੀਤੀ ਗਈ, ਜਦੋਂ ਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮਹਾਂਪੁਰਸ਼ਾਂ ਵੱਲੋਂ ਇਸ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਸਾਬਕਾ ਚੇਅਰਮੈਨ ਕਮਲਦੇਵ ਜੋਸ਼ੀ, ਡਾਕਟਰ ਆਤਮਾ ਸਿੰਘ ਰਾਣਾ, ਨੰਬਰਦਾਰ ਕੁਲਦੀਪ ਸਿੰਘ ਮਟੌਰ, ਦਿਵਿਆ ਕੁੰਵਰ, ਸੰਤੋਸ਼ ਸੈਣੀ, ਅਸ਼ੋਕ ਸੈਣੀ, ਕਰਨਲ ਅਵਤਾਰ ਸਿੰਘ ਦਬੂੜ, ਦਵਿੰਦਰ ਕੌਰ ਦਬੂੜ, ਸੇਵਾ ਮੁਕਤ ਡੀਐਸਪੀ ਦਵਿੰਦਰ ਸਿੰਘ, ਦਮਨਪ੍ਰੀਤ ਕੌਰ ਮਿਨਹਾਸ, ਸੰਤੋਸ਼ ਰਾਣਾ, ਹਰਕੀਰਤ ਸਿੰਘ ਮਿਨਹਾਸ, ਅਮਰੀਕ ਸਿੰਘ ਮਾਂਗੇਵਾਲ, ਜਥੇਦਾਰ ਮਨਜਿੰਦਰ ਸਿੰਘ ਬਰਾੜ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਹਿਮਾਸ਼ੂ ਟੰਡਨ, ਵਿੱਕੀ ਜੋਸ਼ੀ, ਸਿਮਰਨ ਕੌਰ, ਬਲਜੀਤ ਕੌਰ, ਹਰਦੇਵ ਸਿੰਘ ਰੂਪ ਰਾਏ, ਪ੍ਰਿੰਸੀਪਲ ਸੁਖਦੇਵ ਰਾਮ, ਅਮਰਜੀਤ ਸਿੰਘ ਬੇਈਹਾਰਾ, ਅਰੁਣਦੀਪ ਸੋਨੂ, ਸੁਰੇਸ਼ ਜੋਸ਼ੀ, ਦਵਿੰਦਰ ਸੈਣੀ, ਮਨਿੰਦਰ ਸਿੰਘ ਸਾਹਿਬ ਅਤੇ ਫੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ। ਇਸ ਕੈਂਪ ਦਾ ਮੁੱਖ ਉਦੇਸ਼ ਟੌਂਸਲ ਅਤੇ ਹੋਰ ਆਦਿ ਬਿਮਾਰੀਆਂ ਦਾ ਮੁਫ਼ਤ ਇਲਾਜ ਉਪਲਬਧ ਕਰਵਾਉਣਾ ਹੈ, ਜੋ ਕਿ ਇਲਾਕੇ ਦੇ ਲੋਕਾਂ ਲਈ ਵੱਡੀ ਰਾਹਤ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
38ਵੇਂ ਦਮਾ-ਨਜ਼ਲਾ ਕੈਂਪ ’ਚ ਰਾਣਾ ਕੇ.ਪੀ. ਸਿੰਘ ਦਾ ਖੁਲਾਸਾ: ਹਕੀਮ ਪਰਿਵਾਰ ਦੀ ਸਦੀਆਂ ਪੁਰਾਣੀ ਸੇਵਾ ਪਿੱਛੇ ਕੀ ਹੈ ਰਾਜ਼? — NRI Post