ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੀ 28 ਸਾਲਾ ਅਮਨਦੀਪ ਕੌਰ ਨੇ ਉਸ ਵੇਲੇ ਪਰਿਵਾਰ ਦੀ ਵਾਂਗਡੋਰ ਸੰਭਾਲੀ ਜਦੋਂ ਘਰ ਵਿੱਚ ਭਰਾ ਦੇ ਵਿਛੋੜੇ ਦਾ ਭਾਣਾ ਵਰਤ ਗਿਆ, ਅਤੇ ਅੱਜ ਉਹ ਡੇਅਰੀ ਧੰਦੇ ਵਿੱਚ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਕੇ ਸਮਾਜ ਲਈ ਮਿਸਾਲ ਬਣ ਗਈ ਹੈ। ਇੱਕ ਸਾਧਾਰਨ ਗੁਰਬਤ ਵਾਲੇ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਮਨਦੀਪ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ, ਜਿਸ ਦੇ ਪਰਿਵਾਰ ਕੋਲ ਗੁਜ਼ਾਰਾ ਕਰਨ ਦੇ ਸਾਧਨ ਬਹੁਤ ਸੀਮਤ ਸਨ ਅਤੇ ਖੇਤੀਬਾੜੀ ਦੇ ਨਾਲ-ਨਾਲ ਡੰਗਰ-ਵੱਛਾ ਰੱਖਿਆ ਹੋਇਆ ਸੀ ਤਾਂ ਜੋ ਧੇਲੀ-ਰੁਪਈਆ ਵਾਧੂ ਆ ਸਕੇ। ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਸ਼ਨ ਕਰ ਚੁੱਕੀ ਅਮਨਦੀਪ ਨੇ ਦੱਸਿਆ ਕਿ ਉਸ ਨੇ 2016 ਵਿੱਚ ਸਿਰਫ਼ 4 ਗਾਵਾਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ, ਅਤੇ ਅੱਜ ਉਸ ਦੇ ਫਾਰਮ ਵਿੱਚ ਛੋਟੇ-ਵੱਡੇ ਮਿਲਾ ਕੇ 50 ਦੇ ਕਰੀਬ ਪਸ਼ੂ ਹਨ ਜਦਕਿ ਉਹ ਹਰ ਰੋਜ਼ ਆਪਣੇ ਫਾਰਮ ਤੋਂ 5 ਕੁਇੰਟਲ ਦੇ ਗੇੜ ਵਿੱਚ ਦੁੱਧ ਨੈਸਲੇ ਕੰਪਨੀ ਨੂੰ ਵੇਚਦੀ ਹੈ। ਕੰਮ ਨੂੰ ਵੈਲ-ਸੈੱਟ ਕਰਨ ਲਈ ਅਮਨਦੀਪ ਨੇ 2023 ਵਿੱਚ ਬਰਨਾਲਾ ਡੇਅਰੀ ਵਿਭਾਗ ਦੇ ਸਹਿਯੋਗ ਨਾਲ ਸੰਗਰੂਰ ਤੋਂ ਟ੍ਰੇਨਿੰਗ ਹਾਸਲ ਕੀਤੀ, ਜਿੱਥੇ ਉਸ ਨੂੰ ਪਤਾ ਲੱਗਿਆ ਕਿ ਚੰਗੀ ਖੁਰਾਕ ਤੇ ਸਾਂਭ-ਸੰਭਾਲ ਦੇ ਬਾਵਜੂਦ ਦੁੱਧ ਦਾ ਉਤਪਾਦਨ ਘੱਟ ਕਿਉਂ ਰਹਿ ਜਾਂਦਾ ਸੀ ਅਤੇ ਉਸ ਨੇ ਸਿੱਖਿਆ ਕਿ ਪਸ਼ੂਆਂ ਲਈ ਨਿਰੰਤਰ ਸੰਤੁਲਿਤ ਖੁਰਾਕ ਤੇ ਸਹੀ ਬਰੀਡਿੰਗ ਨਸਲ ਸੁਧਾਰ ਕਿੰਨੀ ਜ਼ਰੂਰੀ ਹੈ। ਉਸ ਨੇ ਦੱਸਿਆ ਕਿ ਐੱਸ.ਸੀ. ਲਾਭਪਾਤਰੀ ਸਕੀਮ ਹੇਠ ਉਸ ਨੂੰ ਮੁਫ਼ਤ ਟ੍ਰੇਨਿੰਗ ਦੇ ਨਾਲ-ਨਾਲ 7 ਲੱਖ ਰੁਪਏ ਦਾ ਕਰਜ਼ਾ ਮਿਲਿਆ, ਜਿਸ ਉੱਤੇ ਕਰੀਬ ਸਵਾ ਦੋ ਲੱਖ ਰੁਪਏ ਦੀ ਸਬਸਿਡੀ ਮਿਲੀ, ਅਤੇ ਇਸ ਤੋਂ ਬਾਅਦ ਪਸ਼ੂਆਂ ਦੇ ਸ਼ੈੱਡ ਤੇ ਦੁੱਧ ਚੋਣ ਵਾਲੀ ਮਸ਼ੀਨ ਉੱਤੇ ਵੀ 50 ਫ਼ੀਸਦੀ ਸਬਸਿਡੀ ਹਾਸਲ ਹੋਈ। ਅੱਜ ਉਹ ਸਾਰੇ ਖਰਚੇ-ਪਾਣੀ ਕੱਢ ਕੇ ਹਰ ਮਹੀਨੇ 40 ਫ਼ੀਸਦੀ ਸਾਫ਼ ਮੁਨਾਫ਼ਾ ਕਮਾ ਰਹੀ ਹੈ, ਅਤੇ ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਸਾਬਤ ਕਰ ਦਿਖਾਇਆ ਹੈ ਕਿ ਧੀਆਂ ਵੀ ਪੁੱਤਾਂ ਵਾਂਗ ਪਰਿਵਾਰ ਦਾ ਵਾਰਿਸ ਬਣ ਸਕਦੀਆਂ ਹਨ। ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ ਸੁਰਿੰਦਰ ਸਿੰਘ ਨੇ ਦੱਸਿਆ ਕਿ ‘ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸ਼ਰੀਜ਼’ ਅਧੀਨ ਪੇਂਡੂ ਖੇਤਰ ਦੇ ਐੱਸ.ਸੀ. ਭਾਈਚਾਰੇ ਨਾਲ ਸਬੰਧਤ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਟ੍ਰੇਨਿੰਗ ਤੋਂ ਬਾਅਦ 2, 5 ਜਾਂ 10 ਪਸ਼ੂਆਂ ਦਾ ਡੇਅਰੀ ਯੂਨਿਟ ਲਗਾਉਣ ’ਤੇ ਸਰਕਾਰ ਵੱਲੋਂ 33 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਦਕਿ ਦੁੱਧ ਚੋਣ ਵਾਲੀਆਂ ਮਸ਼ੀਨਾਂ ’ਤੇ 50 ਫ਼ੀਸਦੀ ਸਬਸਿਡੀ ਦੀ ਵਿਸ਼ੇਸ਼ ਸਹੂਲਤ ਹੈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜੋਧਪੁਰ ਦੀ ਅਮਨਦੀਪ ਕੌਰ ਦੇ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਅਣਥੱਕ ਮਿਹਨਤ ਤੇ ਸਰਕਾਰੀ ਸਕੀਮਾਂ ਦਾ ਸਹੀ ਲਾਹਾ ਲੈ ਕੇ ਜਿੱਥੇ ਆਪਣੇ ਪਰਿਵਾਰ ਦਾ ਸਹਾਰਾ ਬਣੀ ਹੈ, ਉੱਥੇ ਹੀ ਦੂਜੇ ਨੌਜਵਾਨਾਂ ਲਈ ਕਾਮਯਾਬੀ ਦਾ ਰਾਹ ਵੀ ਰੋਸ਼ਨ ਕੀਤਾ ਹੈ। ਅਮਨਦੀਪ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨੌਕਰੀਆਂ ਪਿ
4 ਗਾਵਾਂ ਤੋਂ 50 ਪਸ਼ੂਆਂ ਤੱਕ ਦਾ ਸਫ਼ਰ: ਉਹ ਧੀ ਜਿਸ ਨੇ ਭਰਾ ਦੇ ਵਿਛੋੜੇ ਤੋਂ ਬਾਅਦ ਬਦਲ ਦਿੱਤੀ ਪਰਿਵਾਰ ਦੀ ਤਕਦੀਰ, ਜਾਣੋ ਕਿਵੇਂ ਮਹੀਨੇ ਦੇ ਲੱਖਾਂ ਕਮਾ ਰਹੀ ਹੈ
ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੀ 28 ਸਾਲਾ ਅਮਨਦੀਪ ਕੌਰ ਨੇ ਉਸ ਵੇਲੇ ਪਰਿਵਾਰ ਦੀ ਵਾਂਗਡੋਰ ਸੰਭਾਲੀ ਜਦੋਂ ਘਰ ਵਿੱਚ ਭਰਾ ਦੇ ਵਿਛੋੜੇ ਦਾ ਭਾਣਾ ਵਰਤ ਗਿਆ, ਅਤੇ ਅੱਜ ਉਹ ਡੇਅਰੀ ਧੰਦੇ ਵਿੱਚ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਕੇ ਸਮਾਜ ਲਈ ਮਿਸਾਲ
NRI Post Desk · 38 ਦਿਨ ਪਹਿਲਾਂ · ਅੱਪਡੇਟ 25 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





