|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਠੰਢ ਤੋਂ ਬਚਣ ਲਈ ਸਟੋਵ ਲਾ ਕੇ ਸੁੱਤੇ ਪਰਿਵਾਰ ਦੇ 4 ਜੀਆਂ ਸਾਹ ਘੁਟਣ ਨਾਲ ਮੌਤ....

ਨਿਊਜ਼ ਡੈਸਕ (ਜਸਕਮਲ) : ਦਿੱਲੀ ਵਿਖੇ ਸ਼ਾਹਦਰਾ ਦੇ ਸੀਮਾਪੁਰੀ ਖੇਤਰ 'ਚ ਇਕ 30 ਸਾਲਾ ਔਰਤ ਤੇ ਉਸਦੇ ਚਾਰ ਬੱਚਿਆਂ ਦੀ ਕਥਿਤ ਤੌਰ 'ਤੇ ਆਪਣੇ ਕਮਰੇ 'ਚ ਰੱਖੇ ਸਟੋਵ ਤੋਂ ਜ਼ਹਿਰੀਲੇ ਧੂੰਏਂ 'ਚ ਸਾਹ ਲੈਣ ਨਾਲ ਮੌਤ ਹੋ ਗਈ। ਪੁਲਸ ਮੁਤਾਬਕ ਪੁਰਾਣੀ ਸੀਮਾਪੁਰੀ 'ਚ ਇਕ ਘਰ ਦੀ ਪੰਜਵੀਂ ਮੰਜ਼ਿਲ 'ਤੇ ਇਕ ਕਮਰੇ 'ਚ ਚਾਰ ਤੋਂ ਪੰਜ ਵਿਅਕਤੀ ਬੇਹੋਸ਼ ਪਏ ਹੋਣ ਸਬੰਧੀ ਦੁਪਹਿਰ ਕਰੀਬ 1.

NRI Post Desk · 1771 ਦਿਨ ਪਹਿਲਾਂ · ਅੱਪਡੇਟ 1771 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਠੰਢ ਤੋਂ ਬਚਣ ਲਈ ਸਟੋਵ ਲਾ ਕੇ ਸੁੱਤੇ ਪਰਿਵਾਰ ਦੇ 4 ਜੀਆਂ ਸਾਹ ਘੁਟਣ ਨਾਲ ਮੌਤ....
📷 NRI Post Desk

ਨਿਊਜ਼ ਡੈਸਕ (ਜਸਕਮਲ) : ਦਿੱਲੀ ਵਿਖੇ ਸ਼ਾਹਦਰਾ ਦੇ ਸੀਮਾਪੁਰੀ ਖੇਤਰ 'ਚ ਇਕ 30 ਸਾਲਾ ਔਰਤ ਤੇ ਉਸਦੇ ਚਾਰ ਬੱਚਿਆਂ ਦੀ ਕਥਿਤ ਤੌਰ 'ਤੇ ਆਪਣੇ ਕਮਰੇ 'ਚ ਰੱਖੇ ਸਟੋਵ ਤੋਂ ਜ਼ਹਿਰੀਲੇ ਧੂੰਏਂ 'ਚ ਸਾਹ ਲੈਣ ਨਾਲ ਮੌਤ ਹੋ ਗਈ। ਪੁਲਸ ਮੁਤਾਬਕ ਪੁਰਾਣੀ ਸੀਮਾਪੁਰੀ 'ਚ ਇਕ ਘਰ ਦੀ ਪੰਜਵੀਂ ਮੰਜ਼ਿਲ 'ਤੇ ਇਕ ਕਮਰੇ 'ਚ ਚਾਰ ਤੋਂ ਪੰਜ ਵਿਅਕਤੀ ਬੇਹੋਸ਼ ਪਏ ਹੋਣ ਸਬੰਧੀ ਦੁਪਹਿਰ ਕਰੀਬ 1.30 ਵਜੇ ਪੀਸੀਆਰ ਕਾਲ ਆਈ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੱਥੇ ਪਹੁੰਚਣ 'ਤੇ, ਔਰਤ ਤੇ ਉਸਦੇ ਤਿੰਨ ਬੱਚਿਆਂ ਨੂੰ ਦੀਆਂ ਲਾਸ਼ਾਂ ਉਥੇ ਪਈਆਂ ਸਨ, ਜਦਕਿ ਚੌਥੇ ਤੇ ਸਭ ਤੋਂ ਛੋਟੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੋਹਿਤ ਕਾਲੀਆ (35) ਆਪਣੀ ਪਤਨੀ ਰਾਧਾ ਤੇ ਚਾਰ ਬੱਚਿਆਂ, ਦੋ ਧੀਆਂ ਅਤੇ ਦੋ ਪੁੱਤਰਾਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸ਼ਾਹਦਰਾ) ਆਰ ਸੱਤਿਆਸੁੰਦਰਮ ਨੇ ਦੱਸਿਆ ਕਿ ਫਲੈਟ ਸ਼ਾਲੀਮਾਰ ਗਾਰਡਨ ਦੇ ਵਸਨੀਕ ਅਮਰਪਾਲ ਸਿੰਘ (60) ਦਾ ਹੈ।

ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕੜਾਕੇ ਦੀ ਠੰਢ ਕਾਰਨ ਕਮਰੇ ਦੇ ਅੰਦਰ ਰੱਖੇ ਸਟੋਵ ਕਾਰਨ ਦਮ ਘੁੱਟਣ ਨਾਲ ਇਨ੍ਹਾਂ ਸਾਰਿਆਂ ਦੀ ਮੌਤ ਹੋਈ ਹੈ ਕਿਉਂਕਿ ਛੋਟੇ ਕਮਰੇ ਵਿੱਚ ਹਵਾਦਾਰੀ ਨਹੀਂ ਸੀ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!