ਨਵੀਂ ਦਿੱਲੀ (ਇੰਦਰਜੀਤ ਸਿੰਘ) : ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਚੋਣ ਕਮਿਸ਼ਨ ਨੇ ਉਨ੍ਹਾਂ 'ਤੇ 48 ਘੰਟੇ ਦਾ ਬੈਨ ਲਾ ਦਿੱਤਾ ਹੈ। ਕਪਿਲ ਮਿਸ਼ਰਾ 'ਤੇ ਚੋਣ ਕਮਿਸ਼ਨ ਨੇ ਚੋਣ ਜਾਬਤਾ ਦੇ ਉਲਘੰਣ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸ਼ਾਹੀਨ ਬਾਗ ਨੂੰ ਲੈ ਕੇ ਵਿਵਾਦਿਤ ਟਵੀਟ ਕੀਤੇ ਸਨ। ਇਸ 'ਤੇ ਸ਼ਨਿਚਰਵਾਰ ਨੂੰ ਪ੍ਰਤੀਕਿਰਿਆ ਦਿੰਦਿਆਂ ਕਿਹਾ- 'ਮੇਰੇ 'ਤੇ ਜਿਸ ਤਰ੍ਹਾਂ FIR ਹੋਈ ਹੈ ਉਹ ਇਕ ਤਰ੍ਹਾਂ ਦੀ ਜ਼ਿਆਦਤੀ ਹੈ ਕਿਉਂਕਿ ਦੰਗਾ ਕਰਨ ਵਾਲੇ ਖੁੱਲ੍ਹੇ ਆਮ ਘੁੰਮ ਰਹੇ ਹਨ। ਬੱਸ ਸਾੜਨ ਵਾਲਾ ਸ਼ਰੇਆਮ ਘੁੰਮ ਰਿਹਾ ਹੈ। ਭੜਕਾਊ ਭਾਸ਼ਣ ਦੇਣ ਵਾਲੇ ਖੁੱਲ੍ਹੇ ਆਮ ਘੁੰਮ ਰਹੇ ਹਨ ਤੇ ਅਸੀਂ ਇਕ ਟਵੀਟ ਕਰ ਦਿੱਤਾ ਤਾਂ ਤੁਸੀਂ FIR ਕਰ ਰਹੇ ਹੋ।
ਸੰਬੰਧਿਤ ਖ਼ਬਰਾਂ
ਉਨ੍ਹਾਂ ਇਹ ਵੀ ਕਿਹਾ, 'ਕਾਂਗਰਸ ਤੇ AAP ਜ਼ਮੀਨ 'ਤੇ ਲੜਾਈ ਨਹੀਂ ਲੜ ਪਾ ਰਹੇ ਹਨ ਇਸ ਲਈ ਉਹ ਚੋਣ ਕਮਿਸ਼ਨ 'ਚ, ਪੁਲਿਸ ਥਾਣਿਆਂ 'ਚ, ਕੋਰਟ 'ਚ, ਕਚਹਿਰੀ 'ਚ, ਕਾਂਗਜ਼ਾਂ 'ਤੇ ਚੋਣਾਂ ਲੜਨਾ ਚਾਹੁੰਦੇ ਹਨ... ਮੈਂ ਭਾਰਤ ਦੇ ਸੰਵਿਧਾਨ ਦੇ ਕਿਸੇ ਵੀ ਨਿਯਮ ਦਾ ਉਲੰਘਣ ਨਹੀਂ ਕੀਤਾ। ਸੱਚ ਬੋਲਿਆ ਹੈ।' ਇਸੇ ਨਾਲ ਆਮ ਆਦਮੀ ਪਾਰਟੀ ਸਰਕਾਰ ਦੇ ਕੰਮਕਾਜ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ AAP ਨੇ ਪੰਜ ਸਾਲ ਤਕ ਕੋਈ ਕੰਮ ਨਹੀਂ ਕੀਤਾ, ਇਸ ਲਈ ਠੀਕ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਸ਼ਾਹੀਨ ਬਾਗ ਬਣਾ ਦਿੱਤਾ ਤੇ ਮੁਸਲਿਮ ਵੋਟ ਬੈਂਕ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ। ਕਾਂਗਰਸ ਤੇ AAP ਇਕ ਹੀ ਵੋਟ ਬੈਂਕ ਦੇ ਪਿੱਛੇ ਭੱਜ ਰਹੇ ਹਨ ਬਾਕੀ ਦਿੱਲੀ ਭੇਡ-ਬਕਰੀ ਹੈ ਕੀ?






