|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

1 ਮਿੰਟ ’ਚ ਡਾਊਨਲੋਡ ਹੋਵੇਗੀ 4k ਵੀਡੀਓ 'Airtel 5G' ਦਾ ਦਾਵਾ

ਦਿੱਲੀ (ਦੇਵ ਇੰਦਰਜੀਤ) : ਏਅਰਟੈੱਲ ਟਰਾਇਲ ਦੌਰਾਨ ਆਪਣੇ 5ਜੀ ਨੈੱਟਵਰਕ ’ਤੇ 1 ਜੀ.ਬੀ. ਪ੍ਰਤੀ ਸਕਿੰਟ ਦੀ ਸਪੀਡ ਦੇ ਰਿਹਾ ਹੈ। ਆਮਤੌਰ ’ਤੇ ਜੋ 4ਜੀ ਨੈੱਟਵਰਕ ’ਤੇ ਸਪੀਡ ਦਿੱਤੀ ਜਾਂਦੀ ਹੈ, ਇਹ ਉਸ ਤੋਂ ਕਈ ਗੁਣਾ ਤੇਜ਼ ਹੈ। ਸਪੀਡ ਟੈਸਟ ਕੰਪਨੀ Ookla ਮੁਤਾਬਕ, ਦੁਨੀਆ ਭਰ ’ਚ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ 130ਵੇਂ ਸਥਾਨ ’ਤੇ ਹੈ ਜਿਸ ਦੀ ਔਸਤ ਡਾਊਨਲੋਡ ਸ

NRI Post Desk · 1990 ਦਿਨ ਪਹਿਲਾਂ · ਅੱਪਡੇਟ 1990 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
1 ਮਿੰਟ ’ਚ ਡਾਊਨਲੋਡ ਹੋਵੇਗੀ 4k ਵੀਡੀਓ 'Airtel 5G' ਦਾ ਦਾਵਾ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਏਅਰਟੈੱਲ ਟਰਾਇਲ ਦੌਰਾਨ ਆਪਣੇ 5ਜੀ ਨੈੱਟਵਰਕ ’ਤੇ 1 ਜੀ.ਬੀ. ਪ੍ਰਤੀ ਸਕਿੰਟ ਦੀ ਸਪੀਡ ਦੇ ਰਿਹਾ ਹੈ। ਆਮਤੌਰ ’ਤੇ ਜੋ 4ਜੀ ਨੈੱਟਵਰਕ ’ਤੇ ਸਪੀਡ ਦਿੱਤੀ ਜਾਂਦੀ ਹੈ, ਇਹ ਉਸ ਤੋਂ ਕਈ ਗੁਣਾ ਤੇਜ਼ ਹੈ। ਸਪੀਡ ਟੈਸਟ ਕੰਪਨੀ Ookla ਮੁਤਾਬਕ, ਦੁਨੀਆ ਭਰ ’ਚ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ 130ਵੇਂ ਸਥਾਨ ’ਤੇ ਹੈ ਜਿਸ ਦੀ ਔਸਤ ਡਾਊਨਲੋਡ ਸਪੀਡ 12.81 ਐੱਮ.ਬੀ. ਪ੍ਰਤੀ ਸਕਿੰਟ ਅਤੇ ਅਪਲੋਡ ਸਪੀਡ 4.79 ਐੱਮ.ਬੀ. ਪ੍ਰਤੀ ਸਕਿੰਟ ਹੈ। ਦੱਸ ਦੇਈਏ ਕਿ ਜੇਕਰ ਗਾਹਕ ਕੋਲ 5ਜੀ ਕੰਪੈਟਿਬਲ ਡਿਵਾਈਸ ਨਹੀਂ ਹੈ ਤਾਂ ਉਹ ਏਅਰਟੈੱਲ ਦੀ ਇਸ ਸੇਵਾ ਨੂੰ ਟਰਾਇਲ ਦੌਰਾਨ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤਰ੍ਹਾਂ ਦੇ ਟਰਾਇਲਸ ਲਈ ਕੰਪਨੀਆਂ ਨੂੰ ਜਿਸ ਤਰ੍ਹਾਂ ਦੇ ਡਿਵਾਈਸਿਜ਼ ਦੀ ਲੋੜ ਹੈ, ਉਨ੍ਹਾਂ ’ਚ ਸਪੈਸ਼ਲ ਸਾਫਟਵੇਅਰ ਅਪਡੇਟਸ ਵੀ ਹੋਣਾ ਜ਼ਰੂਰੀ ਹੈ।

ਸੰਬੰਧਿਤ ਖ਼ਬਰਾਂ

ਏਅਰਟੈੱਲ ਤੋਂ ਇਲਾਵਾ ਜੀਓ ਨੇ ਅਜੇ ਰਸਮੀ ਤੌਰ ’ਤੇ 5ਜੀ ਟਰਾਇਲ ਸ਼ੁਰੂ ਨਹੀਂ ਕੀਤਾ। ਵੇਖਿਆ ਜਾਵੇ ਤਾਂ ਇਹ ਕੰਪਨੀ ਯੂਜ਼ਰ ਬੇਸ ਦੇ ਮਾਮਲੇ ’ਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ। ਕੰਪਨੀ ਨੇ ਪਿਛਸੇ ਸਾਲ ਕੁਆਲਕਾਮ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ 5ਜੀ ਪ੍ਰੀਖਣ ਕਰਨ ਦਾ ਵਾਅਦਾ ਕੀਤਾ ਸੀ। ਇਹ ਦੇਸ਼ ’ਚ 5ਜੀ ਨੈੱਟਵਰਕ ਲਈ ਆਪਣੇ ਟੈਲੀਕਾਮ ਗਿਅਰ ਨੂੰ ਸਮਰੱਥ ਕਰਨ ਲਈ Ericsson, Nokia ਅਤੇ Samsung ਨਾਲ ਵੀ ਕੰਮ ਰਹੀ ਹੈ।

ਭਾਰਤੀ ਟੈਲੀਕਾਮ ਆਪਰੇਟਰ ਏਅਰਟੈੱਲ ਦੇਸ਼ ਨੂੰ ਜਲਦ 5ਜੀ ਦਾ ਤੋਹਫ਼ਾ ਦੇ ਸਕਦੀ ਹੈ। ਏਅਰਟੈੱਲ ਨੇ ਸਵੀਡਨ ਦੀ ਕੰਪਨੀ Ericsson ਨਾਲ ਮਿਲ ਕੇ ਗੁਰੂਗ੍ਰਾਮ ’ਚ 5ਜੀ ਟਰਾਇਲ ਦਾ ਲਾਈਵ ਡੈਮੋ ਦਿੱਤਾ। ਇਹ ਡੈਮੋ ਸਾਈਬਰ ਹਬ ’ਚ ਕੀਤਾ ਗਿਆ। ਇਸ ਦੌਰਾਨ ਕੰਪਨੀ ਨੇ 1GBps ਤੋਂ ਜ਼ਿਆਦਾ ਦੀ ਸਪੀਡ ਹਾਸਲ ਕੀਤੀ। ਜਿਸ ਸਾਈਟ ’ਤੇ ਅਜੇ ਟਰਾਇਲ ਚੱਲ ਰਿਹਾ ਹੈ, ਉਹ 3500 ਮੈਗਾਹਰਟਜ਼ ਬੈਂਡ ’ਤੇ ਕੰਮ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਏਅਰਟੈੱਲ ਨੇ 1800 ਮੈਗਾਹਰਟਜ਼ ਬੈਂਡ ’ਚ ਲਿਬਰਾਈਜ਼ਡ ਸਪੈਕਟਰਮ ਦਾ ਇਸਤੇਮਾਲ ਕਰਦੇ ਹੋਏ ਆਪਣੇ 5ਜੀ ਨੈੱਟਵਰਕ ਦਾ ਡੈਮਾ ਦਿੱਤਾ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!