|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੁਜ਼ਰਾਤ ਦੇ ਸਕੂਲ 'ਚ ਅੱਗ ਲੱਗਣ ਨਾਲ 5 ਬੱਚਿਆਂ ਦੀ ਜਾਨ ਖ਼ਤਰੇ 'ਚ

ਅਹਿਮਦਾਬਾਦ,(ਦੇਵ ਇੰਦਰਜੀਤ) : ਕੋਰੋਨਾ ਲਾਗ਼ ਕਾਰਨ ਸਰਕਾਰ ਵਲੋਂ ਸਕੂਲ ਬੰਦ ਰੱਖਣ ਦੇ ਆਦੇਸ਼ ਦੇ ਬਾਵਜੂਦ ਬੱਚਿਆਂ ਦੇ ਸਕੂਲ ਆਉਣ ਦਾ ਕਾਰਨ ਫਿਲਹਾਲ ਸਮਝ ਤੋਂ ਪਰੇ ਹੈ।ਗੁਜਰਾਤ ਦੇ ਅਹਿਮਦਾਬਾਦ ਦੇ ਕ੍ਰਿਸ਼ਨਾਨਗਰ ਇਲਾਕੇ 'ਚ ਇਕ ਸਕੂਲ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਇਸ ਹਾਦਸੇ 'ਚ 5 ਬੱਚੇ ਸਕੂਲ ਦੀ ਛੱਤ 'ਤੇ ਫਸ ਗਏ ਹਨ। ਅੱਗ ਦੀਆਂ ਲਪਟਾਂ 4 ਤੋਂ 5 ਮੰਜ਼ਲਾ

NRI Post Desk · 2057 ਦਿਨ ਪਹਿਲਾਂ · ਅੱਪਡੇਟ 2057 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੁਜ਼ਰਾਤ ਦੇ ਸਕੂਲ 'ਚ ਅੱਗ ਲੱਗਣ ਨਾਲ 5 ਬੱਚਿਆਂ ਦੀ ਜਾਨ ਖ਼ਤਰੇ 'ਚ
📷 NRI Post Desk

ਅਹਿਮਦਾਬਾਦ,(ਦੇਵ ਇੰਦਰਜੀਤ) : ਕੋਰੋਨਾ ਲਾਗ਼ ਕਾਰਨ ਸਰਕਾਰ ਵਲੋਂ ਸਕੂਲ ਬੰਦ ਰੱਖਣ ਦੇ ਆਦੇਸ਼ ਦੇ ਬਾਵਜੂਦ ਬੱਚਿਆਂ ਦੇ ਸਕੂਲ ਆਉਣ ਦਾ ਕਾਰਨ ਫਿਲਹਾਲ ਸਮਝ ਤੋਂ ਪਰੇ ਹੈ।ਗੁਜਰਾਤ ਦੇ ਅਹਿਮਦਾਬਾਦ ਦੇ ਕ੍ਰਿਸ਼ਨਾਨਗਰ ਇਲਾਕੇ 'ਚ ਇਕ ਸਕੂਲ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਇਸ ਹਾਦਸੇ 'ਚ 5 ਬੱਚੇ ਸਕੂਲ ਦੀ ਛੱਤ 'ਤੇ ਫਸ ਗਏ ਹਨ। ਅੱਗ ਦੀਆਂ ਲਪਟਾਂ 4 ਤੋਂ 5 ਮੰਜ਼ਲਾ ਪੂਰੀ ਇਮਾਰਤ ਨੂੰ ਘੇਰੇ ਹੋਏ ਹਨ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸਕੂਲ ਦੀ ਛੱਤ 'ਤੇ 5 ਬੱਚੇ ਫਸੇ ਹੋਏ ਹਨ।

ਸੰਬੰਧਿਤ ਖ਼ਬਰਾਂ

ਪੁਲਸ ਅਤੇ ਪ੍ਰਸ਼ਾਸਨ ਵਲੋਂ ਕੋਈ ਅਧਿਕਾਰਤ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ। ਆਪਣੀ ਜਾਨ ਬਚਾਉਣ ਲਈ 5 ਬੱਚੇ ਬਿਲਡਿੰਗ ਦੀ ਸਭ ਤੋਂ ਉੱਪਰ ਦੀ ਛੱਤ 'ਤੇ ਚੱਲੇ ਗਏ ਹਨ, ਫਿਲਹਾਲ ਉਨ੍ਹਾਂ ਨੂੰ ਛੱਤ ਤੋਂ ਉਤਾਰਿਆ ਨਹੀਂ ਜਾ ਸਕਦਾ। ਅੱਗ ਬੁਝਾਉਣ ਲਈ ਕਰੀਬ 10 ਗੱਡੀਆਂ ਮੌਕੇ 'ਤੇ ਮੌਜੂਦ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!