|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਰਨਤਾਰਨ ਫਰਜ਼ੀ ਐਨਕਾਊਂਟਰ ਕੇਸ 'ਚ ਤਤਕਾਲੀ SSP, DSP ਸਮੇਤ 5 ਦੋਸ਼ੀ ਕਰਾਰ

ਮੋਹਾਲੀ (ਰਾਘਵ) : ਮੋਹਾਲੀ ਅਦਾਲਤ ਨੇ 1993 'ਚ ਤਰਨਤਾਰਨ 'ਚ ਹੋਏ ਇਕ ਫੇਕ ਐਨਕਾਊਂਟਰ ਦੇ ਮਾਮਲੇ ਵਿੱਚ ਪੰਜ ਤਤਕਾਲੀ ਪੁਲਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਫੈਸਲਾ 32 ਸਾਲਾਂ ਬਾਅਦ ਆਇਆ ਹੈ। ਅਦਾਲਤ ਵੱਲੋਂ ਤਤਕਾਲੀ ਐਸਐਸਪੀ ਭੁਪਿੰਦਰਜੀਤ ਸਿੰਘ, ਤਤਕਾਲੀ ਡੀਐਸਪੀ ਦਵਿੰਦਰ ਸਿੰਘ, ਤਤਕਾਲੀ ਇੰਸਪੈਕਟਰ ਸੂਬਾ ਸਿੰਘ, ਥਾਣੇਦਾਰ ਗੁਲਬਰਗ ਸਿੰਘ ਅਤੇ ਥਾਣੇਦਾਰ ਰਘਬੀ

NRI Post Desk · 485 ਦਿਨ ਪਹਿਲਾਂ · ਅੱਪਡੇਟ 485 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਰਨਤਾਰਨ ਫਰਜ਼ੀ ਐਨਕਾਊਂਟਰ ਕੇਸ 'ਚ ਤਤਕਾਲੀ SSP, DSP ਸਮੇਤ 5 ਦੋਸ਼ੀ ਕਰਾਰ
📷 NRI Post Desk

ਮੋਹਾਲੀ (ਰਾਘਵ) : ਮੋਹਾਲੀ ਅਦਾਲਤ ਨੇ 1993 'ਚ ਤਰਨਤਾਰਨ 'ਚ ਹੋਏ ਇਕ ਫੇਕ ਐਨਕਾਊਂਟਰ ਦੇ ਮਾਮਲੇ ਵਿੱਚ ਪੰਜ ਤਤਕਾਲੀ ਪੁਲਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਫੈਸਲਾ 32 ਸਾਲਾਂ ਬਾਅਦ ਆਇਆ ਹੈ। ਅਦਾਲਤ ਵੱਲੋਂ ਤਤਕਾਲੀ ਐਸਐਸਪੀ ਭੁਪਿੰਦਰਜੀਤ ਸਿੰਘ, ਤਤਕਾਲੀ ਡੀਐਸਪੀ ਦਵਿੰਦਰ ਸਿੰਘ, ਤਤਕਾਲੀ ਇੰਸਪੈਕਟਰ ਸੂਬਾ ਸਿੰਘ, ਥਾਣੇਦਾਰ ਗੁਲਬਰਗ ਸਿੰਘ ਅਤੇ ਥਾਣੇਦਾਰ ਰਘਬੀਰ ਸਿੰਘ ਨੂੰ ਧਾਰਾ 302, 201, 218 ਅਤੇ 120 ਵਿੱਚ ਦੋਸ਼ੀ ਕਰਾਰ ਦਿੰਦੇ ਆ ਜੇਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ 'ਚ 4 ਅਗਸਤ ਨੂੰ ਪੰਜਾਂ ਪੁਲਸ ਵਾਲਿਆਂ ਨੂੰ ਸਜ਼ਾ ਸੁਣਾਈ ਜਾਵੇਗੀ।

ਸੰਬੰਧਿਤ ਖ਼ਬਰਾਂ

ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 32 ਸਾਲਾਂ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਿਆ ਹੈ। ਪੀੜਤਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਉਹ ਚਾਰ ਅਗਸਤ ਨੂੰ ਅੱਗੇ ਬੇਨਤੀ ਕਰਨ ਅੱਗੇ ਕਿ ਸੱਤ ਜਣਿਆਂ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਤੋਂ ਇਲਾਵਾ ਇੱਕ ਹੋਰ ਅਧਿਕਾਰੀ ਦਾ ਨਾਂ ਵੀ ਇਸ 'ਚ ਸ਼ਾਮਲ ਹੈ। ਇਹ ਕੇਸ ਕਾਫ਼ੀ ਸਮੇਂ ਤੋਂ ਮੋਹਾਲੀ ਅਦਾਲਤ 'ਚ ਚੱਲ ਰਿਹਾ ਸੀ ਅਤੇ ਅੱਜ ਇਸ 'ਤੇ ਵੱਡਾ ਫੈਸਲਾ ਸੁਣਾਇਆ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਤਰਨਤਾਰਨ ਫਰਜ਼ੀ ਐਨਕਾਊਂਟਰ ਕੇਸ 'ਚ ਤਤਕਾਲੀ SSP, DSP ਸਮੇਤ 5 ਦੋਸ਼ੀ ਕਰਾਰ — NRI Post