ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਚੋਰੀ ਦੇ ਰੋਕਣ ਦੇ ਮੰਤਵ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦਿੱਤੀਆਂ ਹਦਾਇਤਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀਐੱਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਖ਼ੁਲਾਸਾ ਕੀਤਾ ਕਿ ਜੁਲਾਈ ਮਹੀਨੇ ਦੇ 2 ਹਫ਼ਤਿਆਂ ਦੇ ਅੰਦਰ ਬਿਜਲੀ ਨਿਗਮ ਦੇ ਵੰਡ ਸਰਕਲ ਦੀਆਂ ਟੀਮਾਂ ਦੁਆਰਾ ਵੱਡੇ ਪੱਧਰ 'ਤੇ ਛਾਪੇ ਮਾਰੇ ਗਏ। ਉਨ੍ਹਾਂ ਕਿਹਾ ਕਿ ਸੂਬੇ ਭਰ ਤੋਂ ਬਿਜਲੀ ਚੋਰੀ ਕਰਨ ਵਾਲੇ 2643 ਖ਼ਪਤਕਾਰਾਂ ਨੂੰ 521.13 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।
ਸੰਬੰਧਿਤ ਖ਼ਬਰਾਂ
ਉਹਨਾਂ ਦੱਸਿਆ ਕਿ 39953 ਖ਼ਪਤਕਾਰਾਂ ਦੇ ਛਾਪੇ ਮਾਰੇ ਗਏ, ਉਹਨਾਂ ਨੇ ਛਾਪਾਮਾਰੀ ਕਰਨ ਵਾਲੇ 5 ਜ਼ੋਨਾਂ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਮਿ੍ੰਤਸਰ ਜ਼ੋਨ ਦੀਆਂ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਇਸ ਟੀਮ ਨੇ 19290 ਖ਼ਪਤਕਾਰਾਂ ਦੀ ਚੈਕਿੰਗ ਕੀਤੀ ਅਤੇ 1026 ਖ਼ਪਤਕਾਰਾਂ ਨੂੰ 161.68 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਬਠਿੰਡਾ ਜ਼ੋਨ 1514 ਖ਼ਪਤਾਕਾਰਾ ਦੀ ਜਾਂਚ ਕੀਤੀ ਅਤੇ 590 ਖ਼ਪਤਕਾਰਾਂ ਨੂੰ 131.54 ਲੱਖ ਜੁਰਮਾਨਾ ਪਾਇਆ। ਇੰਜੀਨੀਅਰ ਸਰਾਂ ਨੇ ਦੱਸਿਆ ਕਿ ਪਟਿਆਲਾ ਜ਼ੋਨ ਵਿਚ 442 ਖ਼ਪਤਕਾਰਾਂ ਨੂੰ 76.84 ਲੱਖ ਦੇ ਜੁਰਮਾਨੇ ਪਾਏ। ਉਦਯੋਗਿਕ ਸ਼ਹਿਰ ਲੁਧਿਆਣਾ ਅਤੇ ਖੰਨਾ ਸਰਕਲ ਦੇ 4264 ਖ਼ਪਤਕਾਰਾਂ ਦੀ ਜਾਂਚ ਕਰ ਕੇ 160 ਖ਼ਪਤਕਾਰਾਂ ਨੂੰ 37.94 ਲੱਖ ਜੁਰਮਾਨਾ ਪਾਇਆ, ਜਲੰਧਰ ਜ਼ੋਨ ਦੀਆਂ ਟੀਮਾਂ ਨੇ 7125 ਖ਼ਪਤਕਾਰਾਂ ਦੀ ਜਾਂਚ ਕੀਤੀ ਅਤੇ 165 ਖ਼ਪਤਕਾਰਾਂ ਨੂੰ 83.86 ਲੱਖ ਜੁਰਮਾਨਾ ਲਗਾਇਆ।ਉਨ੍ਹਾਂ ਖ਼ੁਲਾਸਾ ਕੀਤਾ ਕਿ ਬਿਜਲੀ ਨਿਗਮ ਦੇ ਅਧਿਕਾਰੀਆਂ ਅਤੇ ਸਟਾਫ ਨੁੰ ਵਜੀਦਕੇ, ਜੀਰਾ ਅਤੇ ਫਾਜ਼ਿਲਕਾ ਵਿਖੇ ਜਾਂਚ ਤੋਂ ਰੋਕਿਆ ਗਿਆ।
ਵਜੀਦਕੇ ਵਿਖੇ ਬਿਜਲੀ ਚੋਰੀ ਰੋਕਣ ਵਾਲੇ ਸਟਾਫ ਦੇ ਕੰਮ 'ਚ ਵਿਘਨ ਪਾਉਣ ਵਾਲੇ ਲੋਕਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਮੁੱਖ ਸਕੱਤਰ ਤੇ ਡੀਜੀਪੀ ਪੰਜਾਬ ਨੂੰ ਬਿਜਲੀ ਨਿਗਮ ਦੇ ਸਟਾਫ ਨੂੰ ਕੁੰਡੀ ਕੁਨੈਕਸ਼ਨ ਰਾਹੀਂ ਬਿਜਲੀ ਚੋਰੀ ਕਰਨ 'ਚ ਸ਼ਾਮਲ ਬੇਈਮਾਨ ਤਾਨਾਸ਼ਾਹਾਂ ਵਿਰੁੱਧ ਉਚਿਤ ਕਾਰਵਾਈ ਕਰਦਿਆਂ ਪੁਲਿਸ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਬਿਜਲੀ ਨਿਗਮ ਨੇ ਕਿਹਾ ਕਿ ਬਿਜਲੀ ਦੀ ਚੋਰੀ ਅਸਿੱਧੇ ਤੌਰ 'ਤੇ ਟੈਰਿਫ ਵਿਚ ਵਾਧਾ ਕਰਦੀ ਹੈ। ਜ਼ੋਨ ਇਮਾਨਦਾਰ ਖ਼ਪਤਕਾਰਾਂ ਤੇ ਬੋਝ ਪਾਵੇਗੀ। ਉਨ੍ਹਾਂ ਆਪਣੇ ਸਾਰੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਰਾਜ ਵਿਚ ਬਿਜਲੀ ਚੋਰੀ ਰੋਕਣ ਦੀ ਮੁਹਿੰਮ 'ਚ ਸਾਥ ਦੇਣ।






