|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ ਬਰੈਂਪਟਨ 'ਚ 53 ਸਾਲਾਂ ਪੰਜਾਬੀ ਲਾਪਤਾ

ਬਰੈਂਪਟਨ (Nri Media) : ਕੈਨੇਡਾ ਦੇ ਬਰੈਂਪਟਨ ਵਿੱਚ 53 ਸਾਲਾ ਪੰਜਾਬੀ ਕੁਲਦੀਪ ਸੰਘਾ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਪੀਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਸ ਨੂੰ ਆਖਰੀ ਵਾਰ ਬਰੈਂਪਟਨ ਦੇ ਓਕਟਿੱਲੋ ਬੁਲੇਵਾਰਡ ਐਂਡ ਇਜੀਪਟ ਡਰਾਈਵ ਖੇਤਰ ਵਿੱਚ ਦੇਖਿਆ ਗਿਆ ਸੀ। ਦੱਸ ਦਈਏ ਕਿ ਜਦੋਂ ਕੁਲਦੀਪ ਸੰਘਾ ਲਾਪਤਾ ਹੋਇਆ ਉਸ ਵੇਲੇ ਉਸ ਨੇ ਸਲੇਟੀ ਰੰਗ ਦੀ ਜੈਕਟ, ਹਰੇ ਰੰਗ ਦੀ ਟ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰੈਂਪਟਨ (Nri Media) : ਕੈਨੇਡਾ ਦੇ ਬਰੈਂਪਟਨ ਵਿੱਚ 53 ਸਾਲਾ ਪੰਜਾਬੀ ਕੁਲਦੀਪ ਸੰਘਾ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਪੀਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਸ ਨੂੰ ਆਖਰੀ ਵਾਰ ਬਰੈਂਪਟਨ ਦੇ ਓਕਟਿੱਲੋ ਬੁਲੇਵਾਰਡ ਐਂਡ ਇਜੀਪਟ ਡਰਾਈਵ ਖੇਤਰ ਵਿੱਚ ਦੇਖਿਆ ਗਿਆ ਸੀ। ਦੱਸ ਦਈਏ ਕਿ ਜਦੋਂ ਕੁਲਦੀਪ ਸੰਘਾ ਲਾਪਤਾ ਹੋਇਆ ਉਸ ਵੇਲੇ ਉਸ ਨੇ ਸਲੇਟੀ ਰੰਗ ਦੀ ਜੈਕਟ, ਹਰੇ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਪੈਂਟ ਅਤੇ ਸਲੇਟੀ ਰੰਗ ਦੇ ਜੁੱਤੇ ਪਾਏ ਹੋਏ ਸਨ।

ਸੰਬੰਧਿਤ ਖ਼ਬਰਾਂ

ਕੁਲਦੀਪ ਸੰਘਾ ਦਾ ਪਰਿਵਾਰ ਅਤੇ ਪੀਲ ਪੁਲਿਸ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦਾ ਵਾਸੀ ਕੁਲਦੀਪ ਸੰਘਾ ਲਾਪਤਾ ਹੋ ਗਿਆ ਹੈ, ਜਿਸ ਨੂੰ ਆਖਰੀ ਵਾਰ 5 ਫਰਵਰੀ ਨੂੰ ਸਵੇਰੇ ਲਗਭਗ ਸਾਢੇ 8 ਵਜੇ ਬਰੈਂਪਟਨ ਦੇ ਓਕਟਿੱਲੋ ਬੁਲੇਵਾਰਡ ਐਂਡ ਇਜੀਪਟ ਡਰਾਈਵ ਖੇਤਰ ਵਿੱਚ ਦੇਖਿਆ ਗਿਆ ਸੀ। ਉਸ ਦੀ ਲੰਬਾਈ ਲਗਭਗ 5 ਫੁੱਟ 7 ਇੰਚ ਹੈ ਅਤੇ ਉਹ ਸਿਰੋਂ ਮੋਨਾ ਹੈ। ਪੀਲ ਰੀਜਨਲ ਪੁਲਿਸ ਦੀ ਲੋਕਾਂ ਨੂੰ ਅਪੀਲਹੈ ਕਿ ਜੇਕਰ ਕਿਸੇ ਨੂੰ ਕੁਲਦੀਪ ਸੰਘਾ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਨੰਬਰ 905-453-2121 'ਤੇ ਸੰਪਰਕ ਕਰੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੈਨੇਡਾ ਦੇ ਬਰੈਂਪਟਨ 'ਚ 53 ਸਾਲਾਂ ਪੰਜਾਬੀ ਲਾਪਤਾ — NRI Post