|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਿਰਮਾਣ ਅਧੀਨ ਇਮਾਰਤ ਦੀ ਸਲੈਬ ਡਿੱਗਣ ਕਾਰਨ 6 ਲੋਕਾਂ ਦੀ ਮੌਤ

ਨਿਊਜ਼ ਡੈਸਕ (ਜਸਕਮਲ) : ਪੁਣੇ ਦੇ ਯਰਵਦਾ ਖੇਤਰ 'ਚ ਵੀਰਵਾਰ ਦੇਰ ਰਾਤ ਉਸਾਰੀ ਅਧੀਨ ਇਕ ਇਮਾਰਤ ਦੀ ਸਲੈਬ ਡਿੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰਾਂ ਦੇ ਫਸ ਜਾਣ ਦਾ ਖਦਸ਼ਾ ਹੈ। ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ ਜਦੋਂ ਯਰਵੜਾ ਦੇ ਅਧੀਨ ਸ਼ਾਸਤਰੀਨਗਰ ਦੀ ਲੇਨ ਨੰਬਰ 8 'ਤੇ ਇਕ ਨਿਰਮਾਣ ਵਾਲੀ ਥਾਂ 'ਤੇ ਸਲੈਬ ਦਾ ਵੱਡਾ ਹਿੱਸਾ ਡਿੱਗ ਗਿਆ। ਮਰਨ ਵਾਲਿ

NRI Post Desk · 1757 ਦਿਨ ਪਹਿਲਾਂ · ਅੱਪਡੇਟ 1757 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਿਰਮਾਣ ਅਧੀਨ ਇਮਾਰਤ ਦੀ ਸਲੈਬ ਡਿੱਗਣ ਕਾਰਨ 6 ਲੋਕਾਂ ਦੀ ਮੌਤ
📷 NRI Post Desk

ਨਿਊਜ਼ ਡੈਸਕ (ਜਸਕਮਲ) : ਪੁਣੇ ਦੇ ਯਰਵਦਾ ਖੇਤਰ 'ਚ ਵੀਰਵਾਰ ਦੇਰ ਰਾਤ ਉਸਾਰੀ ਅਧੀਨ ਇਕ ਇਮਾਰਤ ਦੀ ਸਲੈਬ ਡਿੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰਾਂ ਦੇ ਫਸ ਜਾਣ ਦਾ ਖਦਸ਼ਾ ਹੈ। ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ ਜਦੋਂ ਯਰਵੜਾ ਦੇ ਅਧੀਨ ਸ਼ਾਸਤਰੀਨਗਰ ਦੀ ਲੇਨ ਨੰਬਰ 8 'ਤੇ ਇਕ ਨਿਰਮਾਣ ਵਾਲੀ ਥਾਂ 'ਤੇ ਸਲੈਬ ਦਾ ਵੱਡਾ ਹਿੱਸਾ ਡਿੱਗ ਗਿਆ। ਮਰਨ ਵਾਲਿਆਂ 'ਚ ਸਾਈਟ 'ਤੇ ਕੰਮ ਕਰਨ ਵਾਲੇ ਮਜ਼ਦੂਰ ਵੀ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਯਰਵੜਾ ਥਾਣੇ ਦੇ ਇੰਸਪੈਕਟਰ ਯੂਨੁਸ਼ ਸ਼ੇਖ ਨੇ ਕਿਹਾ, ਹੁਣ ਤੱਕ ਛੇ ਵਿਅਕਤੀ ਮ੍ਰਿਤਕ ਪਾਏ ਗਏ ਹਨ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾਸੂਨ ਹਸਪਤਾਲ ਲਿਜਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹਨ। ਇਹ ਇਕ ਉਸਾਰੀ ਅਧੀਨ ਇਮਾਰਤ ਹੈ ਤੇ ਜਦੋਂ ਇਹ ਘਟਨਾ ਵਾਪਰੀ ਤਾਂ ਮਜ਼ਦੂਰ ਰਾਤ ਨੂੰ ਸਲੈਬ ਦੇ ਕੰਮ 'ਚ ਲੱਗੇ ਹੋਏ ਸਨ। ਪੁਲਿਸ ਦੇ ਅਨੁਸਾਰ, ਸਾਈਟ ਬਲੂ ਗ੍ਰਾਸ ਕੰਸਟ੍ਰਕਸ਼ਨ ਦੀ ਮਲਕੀਅਤ ਸੀ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!