|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਜੌਰੀ ਦੇ ਜੰਗਲਾਂ 'ਚ ਮਾਰ ਸੁੱਟੇ ਲਸ਼ਕਰ ਦੇ 6 ਅੱਤਵਾਦੀ ਢੇਰ

ਰਾਜੌਰੀ (ਦੇਵ ਇੰਦਰਜੀਤ) : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਜ ਲਸ਼ਕਰ ਦੇ ਅੱਤਵਾਦੀਆਂ ਤੇ ਸੁਰੱਖਿਆਬਲਾਂ 'ਚ ਮੁਕਾਬਲੇ ਦੌਰਾਨ ਹੁਣ ਤਕ 6 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਕਸ਼ਮੀਰ 'ਚ ਬੀਤੇ ਕਈ ਦਿਨਾਂ ਤੋਂ ਨਾਗਰਿਕਆਂ ਤੇ ਫੌਜੀਆਂ ਦੀ ਹੱਤਿਆਵਾਂ ਕਰ ਰਹੇ ਅੱਤਵਾਦੀਆਂ ਨੂੰ ਫੌਜ ਨੇ ਮੰਗਲਵਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਜਾਣਕਾਰੀ ਮੁਤਾਬਕ ਫੌਜ ਨੇ ਰਾਜੌਰੀ ਦ

NRI Post Desk · 1864 ਦਿਨ ਪਹਿਲਾਂ · ਅੱਪਡੇਟ 1864 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਰਾਜੌਰੀ (ਦੇਵ ਇੰਦਰਜੀਤ) : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਜ ਲਸ਼ਕਰ ਦੇ ਅੱਤਵਾਦੀਆਂ ਤੇ ਸੁਰੱਖਿਆਬਲਾਂ 'ਚ ਮੁਕਾਬਲੇ ਦੌਰਾਨ ਹੁਣ ਤਕ 6 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਕਸ਼ਮੀਰ 'ਚ ਬੀਤੇ ਕਈ ਦਿਨਾਂ ਤੋਂ ਨਾਗਰਿਕਆਂ ਤੇ ਫੌਜੀਆਂ ਦੀ ਹੱਤਿਆਵਾਂ ਕਰ ਰਹੇ ਅੱਤਵਾਦੀਆਂ ਨੂੰ ਫੌਜ ਨੇ ਮੰਗਲਵਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਜਾਣਕਾਰੀ ਮੁਤਾਬਕ ਫੌਜ ਨੇ ਰਾਜੌਰੀ ਦੇ ਜੰਗਲਾਂ 'ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਇਹੀ ਨਹੀਂ ਹੁਣ ਵੀ ਫੌਜ ਤੇ ਅੱਤਵਾਦੀਆਂ 'ਚ ਅਨਕਾਊਂਟਰ ਜਾਰੀ ਹੈ। ਦੂਜੇ ਪਾਸੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਅਸਫਲ ਕਰਨ ਲਈ ਸ੍ਰੀਨਗਰ, ਕੁਲਗਾਮ ਸਣੇ 11 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਮਦਦਗਾਰ ਸਰਹੱਦ ਪਾਰ ਆਪਣੇ ਮੁਖੀਆਂ ਤੇ ਹੈਂਡਲਰਜ਼ ਨਾਲ ਸੰਪਰਕ 'ਚ ਹੋ ਸਕਦੇ ਹਨ। ਖਦਸ਼ਾ ਹੈ ਕਿ ਇਹ ਮਦਦਗਾਰ ਸਥਾਨਕ ਸਥਿਤੀ ਦੀ ਜਾਣਕਾਰੀ ਉਨ੍ਹਾਂ ਤਕ ਪਹੁੰਚਾ ਸਕਦੇ ਹਨ। ਕਸ਼ਮੀਰ ਦੇ ਜਿਨ੍ਹਾਂ ਇਲਾਕਿਆਂ 'ਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਾਈ ਗਈ ਹੈ ਉਨ੍ਹਾਂ 'ਚ ਸ੍ਰੀਨਗਰ ਦੇ ਅੱਠ, ਕੁਲਗਾਮ ਦੇ ਦੋ ਤੇ ਪੁਲਵਾਮਾ ਦਾ ਇਕ ਇਲਾਕਾ ਸ਼ਾਮਲ ਹੈ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਅੱਤਵਾਦੀਆਂ ਦੇ ਮਦਦਗਾਰ ਡਾਟਾ ਦਾ ਇਸਤੇਮਾਲ ਕਰ ਕੇ ਜਾਣਕਾਰੀਆਂ ਬਾਹਰ ਨਾ ਭੇਜ ਸਕਣ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!