|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

6ਵੀਂ ਜਮਾਤ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ

ਜਬਲਪੁਰ : ਡਿੰਡੋਰੀ-ਜਬਲਪੁਰ ਰੋਡ 'ਤੇ ਸੰਚਾਲਿਤ ਨਵੋਦਿਆ ਸਕੂਲ 'ਚ 6ਵੀਂ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਸੂਚਨਾ ਮਿਲਣ 'ਤੇ ਕੁਲੈਕਟਰ, ਐੱਸਪੀ ਸਮੇਤ ਵੱਡੀ ਗਿਣਤੀ 'ਚ ਪੁਲਿਸ ਬਲ ਵੀ ਮੌਕੇ 'ਤੇ ਪਹੁੰਚਿਆ। ਵਿਦਿਆਰਥਣ ਮਧੂ ਮਰਾਵੀ ਪਿਤਾ ਤਿਨਾਰੀ ਮਰਾਵੀ ਉਮਰ 13 ਸਾਲ ਗ੍ਰਾਮ ਭੀਮ ਖੁੰਡੀ ਦੀ ਰਹਿਣ ਵਾਲੀ ਸੀ। ਵਿਦਿਆਰਥਣ ਕੋਲੋਂ ਇਕ ਪੱਤਰ ਵੀ ਮਿਲਿਆ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਬਲਪੁਰ : ਡਿੰਡੋਰੀ-ਜਬਲਪੁਰ ਰੋਡ 'ਤੇ ਸੰਚਾਲਿਤ ਨਵੋਦਿਆ ਸਕੂਲ 'ਚ 6ਵੀਂ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਸੂਚਨਾ ਮਿਲਣ 'ਤੇ ਕੁਲੈਕਟਰ, ਐੱਸਪੀ ਸਮੇਤ ਵੱਡੀ ਗਿਣਤੀ 'ਚ ਪੁਲਿਸ ਬਲ ਵੀ ਮੌਕੇ 'ਤੇ ਪਹੁੰਚਿਆ। ਵਿਦਿਆਰਥਣ ਮਧੂ ਮਰਾਵੀ ਪਿਤਾ ਤਿਨਾਰੀ ਮਰਾਵੀ ਉਮਰ 13 ਸਾਲ ਗ੍ਰਾਮ ਭੀਮ ਖੁੰਡੀ ਦੀ ਰਹਿਣ ਵਾਲੀ ਸੀ। ਵਿਦਿਆਰਥਣ ਕੋਲੋਂ ਇਕ ਪੱਤਰ ਵੀ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥਣ ਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਨਵੋਦਿਆ ਵਿਦਿਆਲਾ ਨਰਕ ਹੈ। ਬੱਚੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਪਿਤਾ ਨੇ ਖਦਸ਼ਾ ਪ੍ਰਗਟਾਇਆ ਹੈ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਰੱਸੀ ਬੱਝੀ ਹੋਈ ਸੀ ਤੇ ਜਿਸ ਹਾਈਟ 'ਤੇ ਰੱਸੀ ਬੱਝੀ ਹੋਈ ਸੀ, ਅਜਿਹਾ ਉਹ ਕਰ ਹੀ ਨਹੀਂ ਸਕਦੀ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਪਰਿਵਾਰ ਤੋਂ ਦੂਰ ਹੋਮ ਕਾਰਨ ਉਸ ਨੇ ਅਜਿਹਾ ਕਦਮ ਉਠਾਇਆ ਹੈ। ਜਦਕਿ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਨੂੰ ਸਕੂਲ ਛੱਡ ਕੇ ਆਏ ਸਨ ਤੇ ਉਹ ਉੱਥੇ ਜਾਣ ਲਈ ਕਾਫ਼ੀ ਉਤਸ਼ਾਹਤ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!