|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

70ਵੀਆਂ ਸਕੂਲ ਖੇਡਾਂ ਦੇ ਨਤੀਜਿਆਂ ’ਚ ਛਪਿਆ ਉਹ ਨਾਂ, ਜਿਸ ਨੇ ਬਦਲ ਦਿੱਤਾ ਪੂਰਾ ਖੇਡ ਨਕਸ਼ਾ!

ਜ਼ਿਲ੍ਹਾ ਸਕੂਲ ਖੇਡਾਂ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਕੋਆਰਡੀਨੇਟਰ ਸੰਤੋਖ ਸਿੰਘ ਮੱਲ੍ਹੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਮਮਤਾ ਬਜਾਜ ਤੇ ਡੀਐੱਮ ਸਪੋਰਟਸ ਸੁਖਵਿੰਦਰ ਸਿੰਘ ਖੱਸਣ ਦੀ ਯੋਗ ਅਗਵਾਈ ਹੇਠ 70ਵੀਆਂ ਜ਼ਿਲ੍ਹਾ

NRI Post Desk · 91 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
70ਵੀਆਂ ਸਕੂਲ ਖੇਡਾਂ ਦੇ ਨਤੀਜਿਆਂ ’ਚ ਛਪਿਆ ਉਹ ਨਾਂ, ਜਿਸ ਨੇ ਬਦਲ ਦਿੱਤਾ ਪੂਰਾ ਖੇਡ ਨਕਸ਼ਾ!
📷 NRI Post Desk

ਜ਼ਿਲ੍ਹਾ ਸਕੂਲ ਖੇਡਾਂ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਕੋਆਰਡੀਨੇਟਰ ਸੰਤੋਖ ਸਿੰਘ ਮੱਲ੍ਹੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਮਮਤਾ ਬਜਾਜ ਤੇ ਡੀਐੱਮ ਸਪੋਰਟਸ ਸੁਖਵਿੰਦਰ ਸਿੰਘ ਖੱਸਣ ਦੀ ਯੋਗ ਅਗਵਾਈ ਹੇਠ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਸਰੇ ਤੇ ਤੀਸਰੇ ਦਿਨ ਲੜਕੇ ਤੇ ਲੜਕੀਆਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਲਈ ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਚੇਅਰਮੈਨ ਜੀਐੱਸਟੀ ਵਿਭਾਗ ਕਪੂਰਥਲਾ, ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ, ਇੰਦਰਜੀਤ ਸਿੰਘ ਜੁਗਨੂੰ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਖ਼ਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਖੇਡਾਂ ਤੇ ਖ਼ਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਟੈਕਨੀਕਲ ਮੈਂਬਰ ਪੀਟੀਆਈ ਅਜੀਤਪਾਲ ਸਿੰਘ ਟਿੱਬਾ, ਮਨਜਿੰਦਰ ਸਿੰਘ ਡੀਪੀਈ, ਜਗੀਰ ਸਿੰਘ ਡੀਪੀਈ ਤੇ ਵਿੱਤ ਸਕੱਤਰ ਜਸਵੰਤ ਸਿੰਘ ਲੈਕਚਰਾਰ ਆਦਿ ਦੀ ਦੇਖ-ਰੇਖ ਹੇਠ ਦੋ ਦਿਨ ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਕਪੂਰਥਲਾ ਤੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਮੁਕਾਬਲਿਆਂ ਦੌਰਾਨ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਬਲਾਕ ਸੁਲਤਾਨਪੁਰ ਲੋਧੀ-2 ਪਹਿਲੇ, ਕਪੂਰਥਲਾ-2 ਦੂਸਰੇ ਤੇ ਫ਼ਗਵਾੜਾ-4 ਤੀਸਰੇ ਸਥਾਨ ਉੱਤੇ ਰਹੇ ਜਦਕਿ ਅੰਡਰ-19 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਬਲਾਕ ਫਗਵਾੜਾ-4 ਪਹਿਲੇ, ਫ਼ਗਵਾੜਾ-1 ਦੂਸਰੇ ਤੇ ਸੁਲਤਾਨਪੁਰ ਲੋਧੀ-2 ਤੀਸਰੇ ਸਥਾਨ ਉੱਤੇ ਰਹੇ। ਰੱਸਾਕਸੀ ਲੜਕੇ ਅੰਡਰ-14 ਸਾਲ ਮੁਕਾਬਲੇ ਵਿੱਚ ਕਪੂਰਥਲਾ-1 ਪਹਿਲੇ, ਢਿੱਲਵਾਂ ਦੂਜੇ ਤੇ ਫਗਵਾੜਾ-4 ਤੀਜੇ ਸਥਾਨ ਉੱਤੇ ਰਹੇ। ਇਸੇ ਤਰ੍ਹਾਂ ਰੱਸਾਕੱਸੀ ਲੜਕੇ ਅੰਡਰ-17 ਸਾਲ ਮੁਕਾਬਲੇ ਵਿੱਚ ਫਗਵਾੜਾ-4 ਪਹਿਲੇ, ਕਪੂਰਥਲਾ-2 ਦੂਸਰੇ ਤੇ ਸੁਲਤਾਨਪੁਰ ਲੋਧੀ-2 ਤੀਸਰੇ ਸਥਾਨ ਉੱਤੇ ਰਹੇ। ਖੋ-ਖੋ ਲੜਕੇ ਅੰਡਰ-14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁਲੱਥ ਪਹਿਲੇ, ਫਗਵਾੜਾ-4 ਦੂਸਰੇ ਤੇ ਸੁਲਤਾਨਪੁਰ ਲੋਧੀ-1 ਤੀਸਰੇ ਸਥਾਨ ਉੱਤੇ ਰਹੇ। ਇਸੇ ਤਰ੍ਹਾਂ ਖੋ-ਖੋ ਲੜਕੀਆਂ ਅੰਡਰ-14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁਲੱਥ ਪਹਿਲੇ, ਕਪੂਰਥਲਾ-2 ਦੂਸਰੇ ਤੇ ਸੁਲਤਾਨਪੁਰ ਲੋਧੀ ਤੀਸਰੇ ਸਥਾਨ ਉੱਤੇ ਰਹੇ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਸਾਲ ਲੜਕੇ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ-1 ਪਹਿਲੇ, ਕਪੂਰਥਲਾ-2 ਦੂਸਰੇ ਤੇ ਭੁਲੱਥ ਤੀਸਰੇ ਸਥਾਨ ਉੱਤੇ ਰਹੇ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਸਾਲ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਫਗਵਾੜਾ-1 ਪਹਿਲੇ, ਸੁਲਤਾਨਪੁਰ ਲੋਧੀ-1 ਦੂਸਰੇ ਤੇ ਭੁਲੱਥ ਤੀਸਰੇ ਸਥਾਨ ਉੱਤੇ ਰਹੇ। ਵਾਲੀਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕ

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!