|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨੇਪਾਲ ਨੂੰ ਭਾਰਤ ਵਲੋਂ 800 ਕਰੋੜ ਦੀ ਮਦਾਦ

ਦਿੱਲੀ,(ਦੇਵ ਇੰਦਰਜੀਤ) :ਭਾਰਤ ਸਰਕਾਰ ਨੇ ਨੇਪਾਲ ’ਚ 800 ਕਰੋੜ ਰੁਪਏ ਦੀ ਫੰਡਿੰਗ ਤਹਿਤ 10 ਸੜਕਾਂ ਦਾ ਨਿਰਮਾਣ ਕੀਤਾ। ਇਸ ਨਾਲ ਨੇਪਾਲ ਦੇ 7 ਸਰਹੱਦੀ ਜ਼ਿਲਿਆਂ ਦੇ 149 ਪਿੰਡਾਂ, 18 ਨਗਰ ਪਾਲਿਕਾਵਾਂ ਅਤੇ 1 ਉੱਪ-ਮਹਾਨਗਰ ਸ਼ਹਿਰ ’ਚ ਯਾਤਰਾ ਕੀਤੀ ਜਾ ਸਕਦੀ ਹੈ।ਭਾਰਤੀ ਦੂਤਘਰ ਅਨੁਸਾਰ ਨੇਪਾਲ ’ਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਤੇ ਨੇਪਾਲ ’ਚ ਬੁਨਿਆਦੀ ਢਾਂਚਾ ਤੇ ਆ

NRI Post Desk · 2064 ਦਿਨ ਪਹਿਲਾਂ · ਅੱਪਡੇਟ 2064 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨੇਪਾਲ ਨੂੰ ਭਾਰਤ ਵਲੋਂ 800 ਕਰੋੜ ਦੀ ਮਦਾਦ
📷 NRI Post Desk

ਦਿੱਲੀ,(ਦੇਵ ਇੰਦਰਜੀਤ) :ਭਾਰਤ ਸਰਕਾਰ ਨੇ ਨੇਪਾਲ ’ਚ 800 ਕਰੋੜ ਰੁਪਏ ਦੀ ਫੰਡਿੰਗ ਤਹਿਤ 10 ਸੜਕਾਂ ਦਾ ਨਿਰਮਾਣ ਕੀਤਾ। ਇਸ ਨਾਲ ਨੇਪਾਲ ਦੇ 7 ਸਰਹੱਦੀ ਜ਼ਿਲਿਆਂ ਦੇ 149 ਪਿੰਡਾਂ, 18 ਨਗਰ ਪਾਲਿਕਾਵਾਂ ਅਤੇ 1 ਉੱਪ-ਮਹਾਨਗਰ ਸ਼ਹਿਰ ’ਚ ਯਾਤਰਾ ਕੀਤੀ ਜਾ ਸਕਦੀ ਹੈ।ਭਾਰਤੀ ਦੂਤਘਰ ਅਨੁਸਾਰ ਨੇਪਾਲ ’ਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਤੇ ਨੇਪਾਲ ’ਚ ਬੁਨਿਆਦੀ ਢਾਂਚਾ ਤੇ ਆਵਾਜਾਈ ਮੰਤਰੀ ਬਸੰਤ ਕੁਮਾਰ ਨੇਮਬਾਂਗ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਬਣੀਆਂ ਸੜਕਾਂ ਨੂੰ ਸਾਂਝੇ ਤੌਰ ’ਤੇ ਨੇਪਾਲ ਦੇ ਲੋਕਾਂ ਨੂੰ ਸਮਰਪਿਤ ਕੀਤਾ।ਨੇਪਾਲ ਦੇ ਤੇਰਾਈ ਸੂਬੇ ’ਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤ ਨੇ ਇਕ ਸਮਝੌਤੇ ਤਹਿਤ ਨੇਪਾਲ ਨੂੰ 800 ਕਰੋੜ ਰੁਪਏ ਦੀ ਮਦਦ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਪ੍ਰਾਜੈਕਟ ਤਹਿਤ ਬਣੀਆਂ ਸੜਕਾਂ ਵਿਚ ਡ੍ਰੇਨੇਜ, ਰੋਡ ਮਾਰਕਿੰਗ ਅਤੇ ਰਿਹਾਇਸ਼ੀ ਇਲਾਕੇ ਵਿਚ ਫੁੱਟਪਾਥ ਦੇ ਨਾਲ ਰੇਲਿੰਗ ਵੀ ਲਗਾਈ ਗਈ ਹੈ। ਇਸ ਪ੍ਰਾਜੇਕਟ ਜ਼ਰੀਏ 111 ਕਿਲੋਮੀਟਰ ਲੰਬਾ ਡ੍ਰੇਨੇਜ ਸਿਸਟਮ ਤਿਆਰ ਕੀਤਾ ਗਿਆ ਹੈ ਅਤੇ 650 ਤੋਂ ਜ਼ਿਆਦਾ ਪੁੱਲਾਂ ਦਾ ਨਿਰਮਾਣ ਕੀਤਾ ਗਿਆ ਹੈ।ਤੇਰਾਈ ਸੜਕਾਂ ਦੇ ਪ੍ਰਾਜੈਕਟ ਨੇ ਨੇਪਾਲ ਦੇ ਤੇਰਾਈ ਖੇਤਰ ਵਿਚ ਸੜਕ ਦੇ ਬੁਨਿਆਦੀ ਢਾਂਚੇ ਨੂੰ ਮਜਬੁਤ ਕਰਨ ਵਿਚ ਮਦਦ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿਚ ਲੋਕਾਂ ਦੇ ਆਪਸੀ ਸਬੰਧਾ ਨੂੰ ਬੜ੍ਹਾਵਾ ਦਿੱਤਾ ਹੈ। ਇਹ ਪੁਰੀ ਹੁਲਕੀ ਸੜਕਾਂ ਨੇਪਾਲ ਵਿਚ ਭਾਰਤ ਵੱਲੋਂ ਵਿਕਸਿਤ ਹੋਰ ਪ੍ਰਮੁੱਖ ਸਰਹੱਦੀ ਬੁਨਿਆਦੀ ਢਾਂਚੇ ਜਿਵੇ ਬਿਰਗੰਜ ਅਤੇ ਵਿਰਾਟਨਗਰ ਵਿਚ ਏਕੀਕ੍ਰਿਤ ਚੈਕ ਪੋਸਟ ਅਤੇ ਸਰਹੱਦ ਪਾਰ ਰੇਲਵੇ ਲਾਈਨਾਂ ਨੂੰ ਵੀ ਬੜ੍ਹਾਵਾ ਦਿੰਦੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!