|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਬਿਹਾਰ ਵਿਚ ਹਾਹਾਕਾਰ - ਦਿਮਾਗੀ ਬੁਖਾਰ ਨਾਲ 83 ਬੱਚਿਆਂ ਦੀ ਮੌਤ

ਮੁਜਫੱਰਪਰ , 16 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁਜਫੱਰਪਰ , 16 ਜੂਨ ( NRI MEDIA )

ਬਿਹਾਰ ਦੇ ਮੁਜਫੱਰਪੁਰ ਵਿਚ ਇਕਯੂਟ ਇੰਸਫੇਲਾਇਟਿਸ ਸਿੰਡਰੋਮ (ਚਮਕੀ ਬੁਖਾਰ ) ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ , ਇੱਥੇ ਹੁਣ ਤੱਕ 83 ਬੱਚੇ ਮਾਰੇ ਗਏ ਹਨ , ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੁਪਰੀਡੈਂਟ ਸੁਨੀਲ ਕੁਮਾਰ ਸ਼ਾਹੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀਹੈ , ਇੱਥੇ ਸਿਹਤ ਮੰਤਰੀ ਹਰਸ਼ਵਰਧਨ ਮੁਜਫੱਰਪਰ ਪਹੁੰਚੇ ਹਨ |

ਸੰਬੰਧਿਤ ਖ਼ਬਰਾਂ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ, ਇਸ ਤੋਂ ਇਲਾਵਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸਾਸ਼ਨ ਅਤੇ ਡਾਕਟਰਾਂ ਨੂੰ ਇਸ ਬਿਮਾਰੀ ਦੇ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ , ਐਸਕੇਐਮਸੀਐਚ ਅਤੇ ਕੇਜਰੀਵਾਲ ਹਸਪਤਾਲ ਵਿਚ 54 ਨਵੇਂ ਮਰੀਜ਼ ਦਾਖਲ ਹੋਏ ਹਨ , ਐਸਕੇਐਮਸੀਐਚ 34 ਅਤੇ ਕੇਜਰੀਵਾਲ ਵਿਚ 20 ਨਵੇਂ ਬੱਚੇ ਭਰਤੀ ਕੀਤੇ ਗਏ ਹਨ , ਹੁਣ ਤੱਕ ਕੁਲ 297 ਮਾਮਲੇ ਸਾਹਮਣੇ ਆਏ ਹਨ |

ਇਸ ਸਾਰੇ ਮਾਮਲੇ ਦੇ ਵਧਣ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਬਚਾਅ ਕਾਰਜਾਂ ਦੀ ਜਾਣਕਾਰੀ ਲੈਣ ਲਈ ਐਤਵਾਰ ਨੂੰ ਮੁਜਫਫਰਪੁਰ ਆਉਣਗੇ , ਹਰਸ਼ਵਰਧਨ ਮੁਜਫੱਰਪੁਰ ਸਥਿਤ ਸ਼੍ਰੀਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜਾਣਗੇ , ਉਹ ਦਿਮਾਗੀ ਬੁਖਾਰ ਨਾਲ ਪੀੜਤ ਬੱਚਿਆਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ ਇਸ ਤੋਂ ਇਲਾਵਾ ਕੇਂਦਰ ਦੀ ਇਕ ਸਪੈਸ਼ਲ ਡਾਕਟਰੀ ਟੀਮ ਵੀ ਬਿਹਾਰ ਪਹੁੰਚ ਸਕਦੀ ਹੈ |

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!