ਕਪੂਰਥਲਾ ਦੇ ਪਿੰਡ ਮਨਸੂਰਵਾਲ ਦਿਹਾਤੀ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਲਈ ਇੱਕ ਨਵਾਂ ਕਲਾਸਰੂਮ ਅਰਪਿਤ ਕੀਤਾ ਗਿਆ, ਜਿਸ ਦੀ ਲਾਗਤ 9.5 ਲੱਖ ਰੁਪਏ ਦੱਸੀ ਗਈ। ਇਹ ਉਦਘਾਟਨ ਆਮ ਪਾਰਟੀ ਦੇ ਆਗੂ ਤੇ ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੀਤਾ। ਇਹ ਕਦਮ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਚੁੱਕਿਆ ਗਿਆ। ਬਲਾਕ ਕਪੂਰਥਲਾ-2 ਦੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ ਸੈਂਟਰ ਹੈੱਡ ਟੀਚਰ ਅਨੀਤਾ ਰਾਣੀ ਵਡਾਲਾ ਕਲਾਂ, ਸਟੇਟ ਐਵਾਰਡੀ ਹੈੱਡ ਟੀਚਰ ਗੁਰਮੁਖ ਸਿੰਘ, ਅਤੇ ਮਨਸੂਰਵਾਲ ਦਿਹਾਤੀ ਸਕੂਲ ਦੀ ਹੈੱਡ ਟੀਚਰ ਨੀਲਮ ਰਾਣੀ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਸਲਿੰਦਰ ਕੁਮਾਰ ਵਾਲੀਆ ਸਾਬਕਾ ਸਰਪੰਚ, ਸਰਪੰਚ ਜਗਮੋਹਨ ਸਿੰਘ ਵਾਲੀਆ, ਦਰਸ਼ਨ ਸਿੰਘ ਐੱਮਸੀ, ਅਮਰੀਕ ਸਿੰਘ ਢਿੱਲੋਂ, ਕਰਨੈਲ ਸਿੰਘ ਘੁੰਮਣ, ਇੰਦਰਜੀਤ ਸਿੰਘ ਜੁਗਨੂ, ਮਨਦੀਪ ਸਿੰਘ ਐਡਵੋਕੇਟ, ਸੁਖਦੇਵ ਸਿੰਘ ਚੇਅਰਮੈਨ, ਜਸਪਾਲ ਸਿੰਘ ਪਨੇਸਰ ਅਤੇ ਐੱਸਐੱਮਸੀ ਚੇਅਰਮੈਨ ਗੁਰਪ੍ਰੀਤ ਕੌਰ ਸਮੇਤ ਕਈ ਹੋਰ ਪਤਵੰਤੇ ਮੌਜੂਦ ਰਹੇ। ਚੇਅਰਮੈਨ ਇੰਡੀਅਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਨੰਬਰ ਇੱਕ ਸੂਬਾ ਬਣਾਇਆ ਹੈ। ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ, ਜਿਸ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਸਟੇਜ ਸਕੱਤਰ ਦੀ ਜਿੰਮੇਵਾਰੀ ਗੁਰਮੇਜ ਸਿੰਘ ਨੇ ਨਿਭਾਈ। ਇਸ ਮੌਕੇ ਹਾਜ਼ਰ ਹੋਏ ਸਾਰੇ ਪਤਵੰਤਿਆਂ ਨੇ ਇਸ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਆਸ ਜਤਾਈ।
9.5 ਲੱਖ ਦੇ ਕਲਾਸਰੂਮ ਪਿੱਛੇ ਲੁਕਾ ਕੀ ਹੈ ਰਾਜ਼? ਜਿਸ ਗੱਲ ਦਾ ਸਾਰਿਆਂ ਨੂੰ ਸੀ ਇੰਤਜ਼ਾਰ, ਉਹ ਹੁਣ ਹੋਈ ਬੇਨਕਾਬ
ਕਪੂਰਥਲਾ ਦੇ ਪਿੰਡ ਮਨਸੂਰਵਾਲ ਦਿਹਾਤੀ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਲਈ ਇੱਕ ਨਵਾਂ ਕਲਾਸਰੂਮ ਅਰਪਿਤ ਕੀਤਾ ਗਿਆ, ਜਿਸ ਦੀ ਲਾਗਤ 9.5 ਲੱਖ ਰੁਪਏ ਦੱਸੀ ਗਈ। ਇਹ ਉਦਘਾਟਨ ਆਮ ਪਾਰਟੀ ਦੇ ਆਗੂ ਤੇ ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ
NRI Post Desk · 21 ਦਿਨ ਪਹਿਲਾਂ · ਅੱਪਡੇਟ 1 ਘੰਟੇ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





