|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

15 ਸਾਲਾ ਦੀ ਨਾਬਾਲਗ ਬਣੀ ਮਾਂ

ਹੁਸ਼ਿਆਰਪੁਰ,(ਦੇਵ ਇੰਦਰਜੀਤ) :ਹੁਸ਼ਿਆਰਪੁਰ ਦੇ ਚੱਬੇਵਾਲ ਇਕ 15 ਸਾਲਾ ਨਾਬਾਲਗ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ।ਇਕ ਨੌਜਵਾਨ ਨੇ ਨਾਬਾਲਗ ਕੁੜੀ ਨਾਲ ਪਹਿਲਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਾ ਰਿਹਾ ਅਤੇ ਫਿਰ ਜਦੋਂ ਉਹ ਮਾਂ ਬਣ ਗਈ ਤਾਂ ਉਸ ਨੂੰ ਛੱਡ ਦਿੱਤਾ।ਥਾਣਾ ਚੱਬੇਵਾਲ ਦੀ ਪੁਲਸ ਨੇ ਇਕ ਨੌਜਵਾਨ ਵਿਰੁੱਧ ਇਕ ਨਾਬਾਲਗ ਕੁੜੀ ਨਾਲ ਕਥਿਤ ਨਾਜਾਇਜ਼ ਸੰਬੰਧ ਬਣਾ ਕੇ, ਉਸ ਨੂੰ

NRI Post Desk · 2063 ਦਿਨ ਪਹਿਲਾਂ · ਅੱਪਡੇਟ 2063 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
15 ਸਾਲਾ ਦੀ ਨਾਬਾਲਗ ਬਣੀ ਮਾਂ
📷 NRI Post Desk

ਹੁਸ਼ਿਆਰਪੁਰ,(ਦੇਵ ਇੰਦਰਜੀਤ) :ਹੁਸ਼ਿਆਰਪੁਰ ਦੇ ਚੱਬੇਵਾਲ ਇਕ 15 ਸਾਲਾ ਨਾਬਾਲਗ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ।ਇਕ ਨੌਜਵਾਨ ਨੇ ਨਾਬਾਲਗ ਕੁੜੀ ਨਾਲ ਪਹਿਲਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਾ ਰਿਹਾ ਅਤੇ ਫਿਰ ਜਦੋਂ ਉਹ ਮਾਂ ਬਣ ਗਈ ਤਾਂ ਉਸ ਨੂੰ ਛੱਡ ਦਿੱਤਾ।ਥਾਣਾ ਚੱਬੇਵਾਲ ਦੀ ਪੁਲਸ ਨੇ ਇਕ ਨੌਜਵਾਨ ਵਿਰੁੱਧ ਇਕ ਨਾਬਾਲਗ ਕੁੜੀ ਨਾਲ ਕਥਿਤ ਨਾਜਾਇਜ਼ ਸੰਬੰਧ ਬਣਾ ਕੇ, ਉਸ ਨੂੰ ਮਾਂ ਬਣਾਉਣ ਉਪਰੰਤ ਮਾਂ ਅਤੇ ਬੱਚੇ ਨੂੰ ਨਾ ਅਪਨਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ।

ਸੰਬੰਧਿਤ ਖ਼ਬਰਾਂ

ਪੁਲਸ ਨੂੰ ਦਿੱਤੇ ਬਿਆਨਾਂ ’ਚ 15 ਸਾਲਾ ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ 5 ਕੁ ਮਹੀਨੇ ਪਹਿਲਾਂ ਸਾਡੇ ਕੰਮ ’ਤੇ ਜਾਣ ਤੋਂ ਬਾਅਦ ਸਾਡੇ ਗੁਆਂਢ ਵਿਚ ਰਹਿੰਦੇ ਵਿਕਾਸ ਪੁੱਤਰ ਚੰਦਰ ਭਾਨ ਪਿੰਡ ਹੀਰਾਪੁਰ ਜ਼ਿਲ੍ਹਾ ਬੰਦਾਯੂ ਯੂ. ਪੀ. ਨੇ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਨਾਜਾਇਜ਼ ਸੰਬੰਧ ਬਣਾ ਲਏ ਸਨ। ਹੁਣ ਜਦੋਂ ਥੋੜੋ ਦਿਨ ਪਹਿਲਾਂ ਉਨ੍ਹਾਂ ਦੀ ਕੁੜੀ ਦੇ ਪੇਟ ਵਿਚ ਦਰਦ ਹੋਣ ਲੱਗੀ ਤਾਂ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਦੱਸਿਆ ਕਿ ਕੁੜੀ ਮਾਂ ਬਣਨ ਵਾਲੀ ਹੈ। ਥੋੜ੍ਹੇ ਸਮੇਂ ਬਾਅਦ ਪੀੜਤਾ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਇਹ ਬੱਚਾ ਵਿਕਾਸ ਦਾ ਹੋਣ ਦਾ ਦਾਅਵਾ ਕੀਤਾ।

ਵਿਕਾਸ ਦੀ ਮਾਤਾ ਨੇ ਮੰਨ ਲਿਆ ਕਿ ਪੀੜਤ ਕੁੜੀ ਨੂੰ ਉਹ ਆਪਣੀ ਨੂੰਹ ਬਣਾ ਕੇ ਰੱਖੇਗੀ। ਉਨ੍ਹਾਂ ਦੇ ਭਰੋਸਾ ਦੇਣ ਤੋਂ ਬਾਅਦ ਅਸੀਂ ਪੁਲਸ ਕੋਲ ਕੋਈ ਕਾਰਵਾਈ ਨਹੀਂ ਕਰਵਾਈ ਪਰ ਹੁਣ ਵਿਕਾਸ ਨੇ ਕੁੜੀ ਅਤੇ ਬੱਚੇ ਨੂੰ ਅਪਨਾਉਣ ਤੋਂ ਨਾਂਹ ਕਰ ਦਿੱਤੀ, ਜਿਸ ’ਤੇ ਪੁਲਸ ਵੱਲੋਂ ਉਕਤ ਵਿਕਾਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਅਤੇ 6 ਪਾਸਕੋ ਐਕਟ ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!