|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਗਲਾਦੇਸ਼ ’ਚ 25 ਸਾਲਾ ਹਿੰਦੂ ਦੀ ਮੌਤ

ਢਾਕਾ (ਪਾਇਲ): ਬੰਗਲਾਦੇਸ਼ ਦੇ ਨਰਸਿੰਗਦੀ ਵਿੱਚ ਇੱਕ 25 ਸਾਲਾ ਹਿੰਦੂ ਨੌਜਵਾਨ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਜਿਸ ਦੀ ਪਛਾਣ ਚੰਚਲ ਭੌਮਿਕ ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਗੈਰਾਜ ਵਿਚ ਸੌਂ ਰਿਹਾ ਸੀ ਤੇ ਇਸ ਨੂੰ ਅੱਗ ਲੱਗ ਗਈ।

NRI Post Desk · 307 ਦਿਨ ਪਹਿਲਾਂ · ਅੱਪਡੇਟ 307 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੰਗਲਾਦੇਸ਼ ’ਚ 25 ਸਾਲਾ ਹਿੰਦੂ ਦੀ ਮੌਤ
📷 NRI Post Desk

ਢਾਕਾ (ਪਾਇਲ): ਬੰਗਲਾਦੇਸ਼ ਦੇ ਨਰਸਿੰਗਦੀ ਵਿੱਚ ਇੱਕ 25 ਸਾਲਾ ਹਿੰਦੂ ਨੌਜਵਾਨ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਜਿਸ ਦੀ ਪਛਾਣ ਚੰਚਲ ਭੌਮਿਕ ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਗੈਰਾਜ ਵਿਚ ਸੌਂ ਰਿਹਾ ਸੀ ਤੇ ਇਸ ਨੂੰ ਅੱਗ ਲੱਗ ਗਈ।

ਨਰਸਿੰਗਦੀ ਦੇ ਪੁਲੀਸ ਸੁਪਰਡੈਂਟ (ਐਸਪੀ) ਅਬਦੁੱਲਾ ਅਲ ਫਾਰੂਕ ਨੇ ਦੱਸਿਆ ਕਿ ਜਦੋਂ ਦੁਕਾਨ ਅੰਦਰ ਅੱਗ ਲੱਗੀ ਤਾਂ ਸੀਸੀਟੀਵੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਇਲਾਕੇ ਵਿੱਚ ਘੁੰਮਦਾ ਹੋਇਆ ਦਿਖਾਈ ਦਿੱਤਾ।

ਸੰਬੰਧਿਤ ਖ਼ਬਰਾਂ

ਐਸਪੀ ਨੇ ਕਿਹਾ, ‘ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਾਂ ਜਿਸ ਵਿੱਚ ਇੱਕ ਵਿਅਕਤੀ ਇਸ ਖੇਤਰ ਅੰਦਰ ਘੁੰਮਦਾ ਦਿਖਾਈ ਦੇ ਰਿਹਾ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਅੱਗ ਕਿਸੇ ਬਾਹਰੀ ਕਾਰਕ ਕਾਰਨ ਲੱਗੀ ਸੀ ਜਾਂ ਬਿਜਲੀ ਦੇ ਨੁਕਸ ਕਾਰਨ।’

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਅੱਗ ਦੁਕਾਨ ਦੇ ਅੰਦਰ ਲੱਗੀ ਸੀ ਅਤੇ ਫਾਇਰ ਸਰਵਿਸ ਵਿਭਾਗ ਦੇ ਕਾਮਿਆਂ ਨੇ ਉਸ ਨੂੰ ਬਚਾਉਣ ਲਈ ਸ਼ਟਰ ਤੋੜਿਆ, ਹਾਲਾਂਕਿ ਉਸ ਵੇਲੇ ਤਕ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਦੌਰਾਨ ਉਨ੍ਹਾਂ ਕਿਹਾ, ‘ਅਸੀਂ ਹਾਲੇ ਵੀ ਹਰ ਚੀਜ਼ ਦੀ ਜਾਂਚ ਕਰ ਰਹੇ ਹਾਂ ਅਤੇ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।’

ਦੱਸਿਆ ਜਾਂਦਾ ਹੈ ਕਿ ਅਧਿਕਾਰੀ ਇਸ ਸਮੇਂ ਇਹ ਨਿਰਧਾਰਤ ਕਰ ਰਹੇ ਹਨ ਕਿ ਇਹ ਅੱਗ ਬਿਜਲੀ ਹਾਦਸਾ ਕਾਰਨ ਲੱਗੀ ਜਾਂ ਕਿਸੇ ਹੋਰ ਕਾਰਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!