|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਾਰ ਚਾਲਕ ਨੌਜਵਾਨ ਤੋਂ ਇਕ ਪਿਸਟਲ 32 ਬੋਰ ਤੇ 2 ਮੈਗਜ਼ੀਨ ਕੀਤੇ ਬਰਾਮਦ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਨੇ ਇਕ ਕਾਰ ਚਾਲਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਇਕ ਪਿਸਟਲ 32, 2 ਮੈਗਜ਼ੀਨ ਬਰਾਮਦ ਕਰਕੇ ਇਸ ਮਾਮਲੇ ’ਚ ਕੁਲ ਚਾਰ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਟੀ-ਪੁਆਇੰਟ ਪਿੰਡ ਆਲੇਚੱਕ ਬਾਈਪਾਸ ਤੋਂ ਦੋਸ਼ੀ ਜੋਰਾਵਰ ਸਿੰਘ ਉਰਫ ਜੋਲਾ ਪੁੱਤਰ ਸਤਨਾਮ ਸਿੰਘ ਵਾਸੀ ਵਰ

NRI Post Desk · 1730 ਦਿਨ ਪਹਿਲਾਂ · ਅੱਪਡੇਟ 1730 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਾਰ ਚਾਲਕ ਨੌਜਵਾਨ ਤੋਂ ਇਕ ਪਿਸਟਲ 32 ਬੋਰ ਤੇ 2 ਮੈਗਜ਼ੀਨ ਕੀਤੇ ਬਰਾਮਦ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਨੇ ਇਕ ਕਾਰ ਚਾਲਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਇਕ ਪਿਸਟਲ 32, 2 ਮੈਗਜ਼ੀਨ ਬਰਾਮਦ ਕਰਕੇ ਇਸ ਮਾਮਲੇ ’ਚ ਕੁਲ ਚਾਰ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਟੀ-ਪੁਆਇੰਟ ਪਿੰਡ ਆਲੇਚੱਕ ਬਾਈਪਾਸ ਤੋਂ ਦੋਸ਼ੀ ਜੋਰਾਵਰ ਸਿੰਘ ਉਰਫ ਜੋਲਾ ਪੁੱਤਰ ਸਤਨਾਮ ਸਿੰਘ ਵਾਸੀ ਵਰਸੋਲਾ ਨੂੰ ਕਾਰ ਨੰਬਰ ਪੀਬੀ 02 ਐੱਸ 0119 ਮਾਰਕਾ ਜਿੰਨ ਸਮੇਤ ਕਾਬੂ ਕਰਕੇ ਦੋਸ਼ੀ ਦੀ ਤਾਲਾਸ਼ੀ ਕੀਤੀ ਤਾਂ ਉਸ ਤੋਂ ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਕਾਰ ਦੀ ਤਾਲਾਸ਼ੀ ਕਰਨ ਤੇ ਕਾਰ ਦੇ ਡੈਸ਼ ਬੋਰਡ ਵਿਚੋਂ ਇਕ ਹੋਰ ਮੈਗਜ਼ੀਨ 32 ਬੋਰ ਬਰਾਮਦ ਹੋਇਆ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਇਹ ਦੋਸ਼ੀ ਫਰਾਰ ਹਨ। ਜਿੰਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!