|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕੰਬੋਡੀਆ ਰਾਕੇਟ ਹਮਲੇ 'ਚ ਥਾਈਲੈਂਡ ਦੇ 63 ਸਾਲਾ ਵਿਅਕਤੀ ਦੀ ਮੌਤ

ਕੰਥਰਲਕ (ਪਾਇਲ): ਥਾਈਲੈਂਡ ਸਰਕਾਰ ਨੇ ਦੱਸਿਆ ਕਿ ਅੱਜ ਕੰਬੋਡੀਆ ਤੋਂ ਹੋਏ ਰਾਕੇਟ ਹਮਲੇ ਵਿੱਚ 63 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਦੋਵੇਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਸਰਹੱਦ ’ਤੇ ਜਾਰੀ ਲੜਾਈ ਵਿੱਚ ਕਿਸੇ ਆਮ ਨਾਗਰਿਕ ਦੀ ਪਹਿਲੀ ਮੌਤ ਹੈ। ਇਸੇ ਦੌਰਾਨ ਥਾਈਲੈਂਡ ਨੇ ਕੰਬੋਡੀਆ ਨਾਲ ਕਿਸੇ ਵੀ ਜੰਗਬੰਦੀ ਸਮਝੌਤੇ ਤੋਂ ਇਨਕਾਰ ਕਰ ਦਿੱਤਾ ਹੈ। ਥਾਈਲੈ

NRI Post Desk · 349 ਦਿਨ ਪਹਿਲਾਂ · ਅੱਪਡੇਟ 348 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੰਬੋਡੀਆ ਰਾਕੇਟ ਹਮਲੇ 'ਚ ਥਾਈਲੈਂਡ ਦੇ 63 ਸਾਲਾ ਵਿਅਕਤੀ ਦੀ ਮੌਤ
📷 NRI Post Desk

ਕੰਥਰਲਕ (ਪਾਇਲ): ਥਾਈਲੈਂਡ ਸਰਕਾਰ ਨੇ ਦੱਸਿਆ ਕਿ ਅੱਜ ਕੰਬੋਡੀਆ ਤੋਂ ਹੋਏ ਰਾਕੇਟ ਹਮਲੇ ਵਿੱਚ 63 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਦੋਵੇਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਸਰਹੱਦ ’ਤੇ ਜਾਰੀ ਲੜਾਈ ਵਿੱਚ ਕਿਸੇ ਆਮ ਨਾਗਰਿਕ ਦੀ ਪਹਿਲੀ ਮੌਤ ਹੈ। ਇਸੇ ਦੌਰਾਨ ਥਾਈਲੈਂਡ ਨੇ ਕੰਬੋਡੀਆ ਨਾਲ ਕਿਸੇ ਵੀ ਜੰਗਬੰਦੀ ਸਮਝੌਤੇ ਤੋਂ ਇਨਕਾਰ ਕਰ ਦਿੱਤਾ ਹੈ। ਥਾਈਲੈਂਡ ਦੀ ਸੈਨਾ ਨੇ ਸਰਹੱਦੀ ਖੇਤਰਾਂ ’ਚ ਜਾਰੀ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦਿਆਂ ਤ੍ਰਾਟ ਸੂਬੇ ਦੇ ਕੁਝ ਹਿੱਸਿਆਂ ’ਚ ਕਰਫਿਊ ਲਗਾ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਦੋਵਾਂ ਮੁਲਕਾਂ ਨੇ ਪੁਸ਼ਟੀ ਕੀਤੀ ਕਿ 7 ਦਸੰਬਰ ਨੂੰ ਹੋਈ ਝੜਪ ਤੋਂ ਬਾਅਦ ਅੱਜ ਵੀ ਵੱਡੇ ਪੱਧਰ ’ਤੇ ਲੜਾਈ ਜਾਰੀ ਹੈ, ਜਿਸ ਵਿੱਚ ਦੋ ਥਾਈ ਸੈਨਿਕ ਜ਼ਖ਼ਮੀ ਹੋ ਗਏ ਸਨ। ਦੋਵੇਂ ਧਿਰਾਂ ਸਰਹੱਦੀ ਜ਼ਮੀਨ ਦੇ ਟੁਕੜਿਆਂ ’ਤੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਲੈ ਕੇ ਲੜ ਰਹੇ ਹਨ ਜਿਨ੍ਹਾਂ ’ਚੋਂ ਕੁਝ ਵਿੱਚ ਸਦੀਆਂ ਪੁਰਾਣੇ ਮੰਦਰਾਂ ਦੇ ਖੰਡਰ ਹਨ। ਪਿਛਲੇ ਇੱਕ ਹਫ਼ਤੇ ਤੋਂ ਜਾਰੀ ਲੜਾਈ ਵਿੱਚ ਸਰਹੱਦ ਦੇ ਦੋਵੇਂ ਪਾਸੇ 24 ਤੋਂ ਵੱਧ ਵਿਅਕਤੀ ਮਾਰੇ ਗਏ ਹਨ ਅਤੇ ਪੰਜ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।

ਇਸੇ ਦੌਰਾਨ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ ਨੇ ਕਿਹਾ ਕਿ ਥਾਈਲੈਂਡ ਨੇ ਕੰਬੋਡੀਆ ਨਾਲ ਕਿਸੇ ਵੀ ਜੰਗਬੰਦੀ ਸਮਝੌਤੇ ਤੋਂ ਇਨਕਾਰ ਕੀਤਾ ਹੈ ਅਤੇ ਉਹ ਵਿਵਾਦਤ ਸਰਹੱਦ ’ਤੇ ਆਪਣੀ ਫੌਜੀ ਮੁਹਿੰਮ ਜਾਰੀ ਰੱਖਣਗੇ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲਾਂ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਥਾਈਲੈਂਡ ਨੇ ਲੜਾਈ ਰੋਕਣ ’ਤੇ ਸਹਿਮਤੀ ਜ਼ਾਹਿਰ ਨਹੀਂ ਕੀਤੀ ਹੈ ਅਤੇ ਇਸ ਸਮੇਂ ਕੰਬੋਡੀਆ ਨਾਲ ਕੋਈ ਜੰਗਬੰਦੀ ਵਾਰਤਾ ਵੀ ਨਹੀਂ ਚੱਲ ਰਹੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੰਬੋਡੀਆ ਰਾਕੇਟ ਹਮਲੇ 'ਚ ਥਾਈਲੈਂਡ ਦੇ 63 ਸਾਲਾ ਵਿਅਕਤੀ ਦੀ ਮੌਤ — NRI Post