|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਜੈਫਰੀ ਐਪਸਟੀਨ ਕੇਸ ’ਚ ਵੱਡਾ ਧਮਾਕਾ: ਟਰੰਪ ਨੇ ਬਿੱਲ ਸਾਇਨ ਕੀਤਾ, ਫ਼ਾਈਲਾਂ ਹੋ ਸਕਦੀਆਂ ਨੇ ਜਨਤਕ

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਹੀ ਸਿਆਸੀ ਪਾਰਟੀ ਦੇ ਦਬਾਅ ਅੱਗੇ ਝੁਕਦਿਆਂ ਜਿਨਸੀ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ Jeffrey Epstein ਬਾਰੇ ਫਾਈਲਾਂ ਜਨਤਕ ਕਰਨ ਲਈ ਮਜਬੂਰ ਕਰਦੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਟਰੰਪ, ਜੋ ਆਪਣੇ ਪੱਧਰ ’ਤੇ ਬਹੁਤ ਸਾਰੀਆਂ ਫਾਈਲਾਂ ਜਾਰੀ ਕਰਨ ਦੀ ਚੋਣ ਕਰ ਸਕਦੇ ਸਨ, ਪਰ ਉਨ੍ਹਾਂ ਨੇ ਸ਼ੁਰੂਆਤ ਵਿਚ

NRI Post Desk · 374 ਦਿਨ ਪਹਿਲਾਂ · ਅੱਪਡੇਟ 374 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੈਫਰੀ ਐਪਸਟੀਨ ਕੇਸ ’ਚ ਵੱਡਾ ਧਮਾਕਾ: ਟਰੰਪ ਨੇ ਬਿੱਲ ਸਾਇਨ ਕੀਤਾ, ਫ਼ਾਈਲਾਂ ਹੋ ਸਕਦੀਆਂ ਨੇ ਜਨਤਕ
📷 NRI Post Desk

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਹੀ ਸਿਆਸੀ ਪਾਰਟੀ ਦੇ ਦਬਾਅ ਅੱਗੇ ਝੁਕਦਿਆਂ ਜਿਨਸੀ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ Jeffrey Epstein ਬਾਰੇ ਫਾਈਲਾਂ ਜਨਤਕ ਕਰਨ ਲਈ ਮਜਬੂਰ ਕਰਦੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਟਰੰਪ, ਜੋ ਆਪਣੇ ਪੱਧਰ ’ਤੇ ਬਹੁਤ ਸਾਰੀਆਂ ਫਾਈਲਾਂ ਜਾਰੀ ਕਰਨ ਦੀ ਚੋਣ ਕਰ ਸਕਦੇ ਸਨ, ਪਰ ਉਨ੍ਹਾਂ ਨੇ ਸ਼ੁਰੂਆਤ ਵਿਚ ਅਜਿਹੀ ਕਿਸੇ ਵੀ ਪੇਸ਼ਕਦਮੀ ਦਾ ਵਿਰੋਧ ਕੀਤਾ।

ਸੰਬੰਧਿਤ ਖ਼ਬਰਾਂ

ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸਬੰਧਤ ਬਿੱਲ ’ਤੇ ਸਹੀ ਪਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਡੈਮੋਕਰੈਟਾਂ ਨੇ ਐਪਸਟੀਨ ਦੇ ਮੁੱਦੇ ਦੀ ਵਰਤੋਂ ਕੀਤੀ ਹੈ, ਜੋ ਕਿ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਨਾਲੋਂ ਕਿਤੇ ਵੱਧ ਅਸਰਅੰਦਾਜ਼ ਕਰਦਾ ਹੈ, ਇਹ ਸਾਡੀਆਂ ‘ਸ਼ਾਨਦਾਰ ਜਿੱਤਾਂ’ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’’

ਇਹ ਬਿੱਲ ਨਿਆਂ ਵਿਭਾਗ ਨੂੰ ਐਪਸਟੀਨ ਨਾਲ ਸਬੰਧਤ ਸਾਰੀਆਂ ਫਾਈਲਾਂ ਅਤੇ ਸੰਚਾਰਾਂ ਦੇ ਨਾਲ-ਨਾਲ 2019 ਵਿੱਚ ਇੱਕ ਸੰਘੀ ਜੇਲ੍ਹ ਵਿੱਚ ਉਸ ਦੀ ਮੌਤ ਦੀ ਜਾਂਚ ਬਾਰੇ ਕੋਈ ਵੀ ਜਾਣਕਾਰੀ 30 ਦਿਨਾਂ ਦੇ ਅੰਦਰ ਜਾਰੀ ਕਰਨ ਦੇ ਪਾਬੰਦ ਕਰਦਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਜੈਫਰੀ ਐਪਸਟੀਨ ਕੇਸ ’ਚ ਵੱਡਾ ਧਮਾਕਾ: ਟਰੰਪ ਨੇ ਬਿੱਲ ਸਾਇਨ ਕੀਤਾ, ਫ਼ਾਈਲਾਂ ਹੋ ਸਕਦੀਆਂ ਨੇ ਜਨਤਕ — NRI Post