|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਖਾਮੀ, ਮੰਚ ਦੇ ਪਿੱਛੇ ਫਟਿਆ ਬੰਬ

ਨਿਊਜ਼ ਡੈਸਕ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਉਦੋਂ ਭਾਰੀ ਖਾਮੀ ਨਜ਼ਰ ਆਈ, ਜਦੋਂ ਉਨ੍ਹਾਂ ਦੇ ਪ੍ਰੋਗਰਾਮ ਦੌਰਾਨ ਮੰਗਲਵਾਰ ਨੂੰ ਨਾਲੰਦਾ ਜ਼ਿਲ੍ਹੇ ਦੇ ਗਾਂਧੀ ਹਾਈ ਸਕੂਲ ’ਚ ਉਨ੍ਹਾਂ ਦੇ ਮੰਚ ਦੇ ਪਿੱਛੇ ਇਕ ਬੰਬ ਧਮਾਕਾ ਹੋਇਆ। ਇਸ ਨਾਲ ਉਥੇ ਭੱਜ-ਦੌੜ ਪੈ ਗਈ। ਨਾਲੰਦਾ ਪੁਲਸ ਦੇ ਸੁਪਰਡੈਂਟ ਅਸ਼ੋਕ ਮਿਸ਼ਰਾ ਅਨੁਸਾਰ ਪਹਿਲੀ ਨਜ਼ਰੇ ਇਹ ਇਕ ਪਟਾਕੇ ਵਰ

NRI Post Desk · 1688 ਦਿਨ ਪਹਿਲਾਂ · ਅੱਪਡੇਟ 1688 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਖਾਮੀ, ਮੰਚ ਦੇ ਪਿੱਛੇ ਫਟਿਆ ਬੰਬ
📷 NRI Post Desk

ਨਿਊਜ਼ ਡੈਸਕ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਉਦੋਂ ਭਾਰੀ ਖਾਮੀ ਨਜ਼ਰ ਆਈ, ਜਦੋਂ ਉਨ੍ਹਾਂ ਦੇ ਪ੍ਰੋਗਰਾਮ ਦੌਰਾਨ ਮੰਗਲਵਾਰ ਨੂੰ ਨਾਲੰਦਾ ਜ਼ਿਲ੍ਹੇ ਦੇ ਗਾਂਧੀ ਹਾਈ ਸਕੂਲ ’ਚ ਉਨ੍ਹਾਂ ਦੇ ਮੰਚ ਦੇ ਪਿੱਛੇ ਇਕ ਬੰਬ ਧਮਾਕਾ ਹੋਇਆ। ਇਸ ਨਾਲ ਉਥੇ ਭੱਜ-ਦੌੜ ਪੈ ਗਈ। ਨਾਲੰਦਾ ਪੁਲਸ ਦੇ ਸੁਪਰਡੈਂਟ ਅਸ਼ੋਕ ਮਿਸ਼ਰਾ ਅਨੁਸਾਰ ਪਹਿਲੀ ਨਜ਼ਰੇ ਇਹ ਇਕ ਪਟਾਕੇ ਵਰਗਾ ਲੱਗਦਾ ਹੈ ਪਰ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਹਾਲੇ ਤੱਕ ਕੋਈ ਸੂਚਨਾ ਨਹੀਂ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੁਭਮ ਕੁਮਾਰ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁਭਮ ਇਸਲਾਮਪੁਰ ਥਾਣਾ ਅਧੀਨ ਸੱਤਿਆਰਗੰਜ ਮੁਹੱਲਾ ਦਾ ਵਾਸੀ ਹੈ।

ਸੰਬੰਧਿਤ ਖ਼ਬਰਾਂ

ਪੁਲਸ ਨੇ ਗ੍ਰਿਫ਼ਤਾਰ ਨੌਜਵਾਨ ਕੋਲੋਂ ਇਕ ਪਟਾਕਾ ਅਤੇ ਮਾਚਿਸ ਦੀਆਂ ਕੁਝ ਤਿਲੀਆਂ ਬਰਾਮਦ ਕੀਤੀਆਂ ਹਨ। ਇਸ ਘਟਨਾ ਦੇ ਸੰਬੰਧ 'ਚ ਪਟਨਾ ਸਥਿਤ ਪ੍ਰਦੇਸ਼ ਪੁਲਸ ਹੈੱਡ ਕੁਆਰਟਰ ਦੇ ਸੀਨੀਅਰ ਅਹੁਦਾ ਅਧਿਕਾਰੀ ਅਤੇ ਨਾਲੰਦ ਦੇ ਪੁਲਸ ਸੁਪਰਡੈਂਟ ਨਾਲ ਸੰਪਰਕ ਕੀਤੇ ਜਾਣ 'ਤੇ ਉਹ ਫ਼ੋਨ 'ਤੇ ਤੁਰੰਤ ਉਪਲੱਬਧ ਨਹੀਂ ਹੋ ਸਕੇ ਪਰ ਨਾਲੰਦਾ ਜ਼ਿਲ੍ਹਾ ਪੁਲਸ ਸੁਪਰਡੈਂਟ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਗ੍ਰਿਫ਼ਤਾਰ ਨੌਜਵਾਨ ਤੋਂ ਸਭਾ ਸਥਾਨ 'ਤੇ ਪਟਾਕਾ ਲਿਜਾ ਕੇ ਉਸ ਵਲੋਂ ਚਲਾਏ ਜਾਣ ਦੇ ਉਦੇਸ਼ ਬਾਰੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਟਨਾ ਦੇ ਬਾਹਰੀ ਇਲਾਕੇ ਬਖਤਿਆਰਪੁਰ ’ਚ ਇਕ ਵਿਅਕਤੀ ਵਲੋਂ ਮੁੱਖ ਮੰਤਰੀ 'ਤੇ ਹਮਲਾ ਕਰਨ ਦੇ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਉਨ੍ਹਾਂ ਦੀ ਸੁਰੱਖਿਆ 'ਚ ਫਿਰ ਤੋਂ ਇਹ ਲਾਪਰਵਾਹੀ ਹੋਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!