ਨਡਾਲਾ : 5 ਦਿਨ ਬੋਰਵੈਲ ,ਚ ਫਸੇ ਰਹਿਣ ਦੇ ਬਾਅਦ 2 ਸਾਲਾ ਮਾਸੂਮ ਫਤਹਿ ਵੀਰ ਸਿੰਘ ਦੀ ਮੌਤ ਦੇ ਬਾਅਦ ਲੋਕਾਂ ਦਾ ਗੁੱਸਾ ਫੁੱਟ ਪਿਆ। ਵੱਖ ਵੱਖ ਸਵੈੇ-ਸੇਵੀ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕਾਂ ਨੇ ਨਡਾਲਾ ਚੌਕ ,ਚ ਇਕੱਠੇ ਹੋ ਕੇ ਸਰਕਾਰ ਤੇ ਪ੍ਸ਼ਾਸ਼ਨ ਦੀ ਲਾਪਰਵਾਹੀ ਖਿਲਾਫ ਜੋਰਦਾਰ ਗੁੱਸੇ ਦਾ ਪ੍ਗਟਾਵਾ ਕੀਤਾ। ਅਤੇ ਚੌਕ ਤੋ ਬੱਸ ਅੱਡੇ ਤੱਕ ਮੋਮਬੱਤੀਆਂ ਜਗਾ ਕੇ ਰੋਸ ਮਾਰਚ ਕੱਢਿਆ ਤੇ ਬੱਚੇ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ। ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਖਿਲਾਫ ਮੌਨ ਰੋਸ ਪ੍ਗਟ ਕਰਕੇ ਇਹ ਦਰਸਾਇਆ ਕਿ ਇਥੇ ਸਰਕਾਰ ਨਾਂ ਦੀ ਕੋਈ ਚੀਜ ਨਹੀਂ ਹੈ। ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀ ਦੁਕਾਨਦਾਰ ਵੀ ਦੁਕਾਨਾਂ ਬੰਦ ਕਰਕੇ ਸ਼ਾਮਲ ਹੋਏ।
ਬੁਲਾਰਿਆਂ ਲੱਕੀ ਭਾਰਦਵਾਜ ਏਕਨੂਰ ਸੇਵਾ ਸੁਸਾਇਟੀ ਨਡਾਲਾ, ਸਰਬੱਤ ਸਿੰਘ ਕੰਗ ਪ੍ਰਧਾਨ ਲਾਇਨਜ ਕਲੱਬ ਵਿਸ਼ਵਾਸ ਨਡਾਲਾ, ਹਰਭਜਨ ਸਿੰਘ ਆਹਲੂਵਾਲੀਆ ਆਗੂ ਆਹਲੂਵਾਲੀਆ ਵੈਲਫੇਅਰ ਸੁਸਾਇਟੀ, ਜਸਪਾਲ ਸਿੰਘ ਸੰਧੂ ਦਸਤਾਰ ਕੋਚ, ਅਮਰਜੀਤ ਸਿੰਘ ਪ੍ਧਾਨ ਸੋਈ, ਸਰਬਜੀਤ ਸਿੰਘ ਸੌਨੂੰ ਨੇ ਸੰਬੋਧਨ ਕਰਦਿਆਂ ਆਖਿਆ ਕਿ 21 ਵੀ ਸਦੀ ,ਚ ਦਾਖਲ ਹੋ ਚੁੱਕੇ ਭਾਰਤ ਦੇ ਨੇਤਾ ਡਿਜੀਟਲ ਇੰਡੀਆ ਦਾ ਹੋਕਾ ਦੇਂਦੇ ਥੱਕਦੇ ਨਹੀਂ ਹਨ।
ਸੰਬੰਧਿਤ ਖ਼ਬਰਾਂ
ਪਰੰਤੂ ਬੋਰਵੈਲ ,ਚ ਫਸੇ ਮਾਸੂਮ ਨੂੰ ਕੱਢਣ ਲਈ ਘਟੀਆ ਤਰੀਕੇ ਵਰਤ ਕੇ ਪੰਜਾਬ ਤੇ ਦੇਸ਼ ਦਾ ਨਾਂ ਨੀਵੀਂ ਪੱਧਰ ਤੇ ਲਿਆਦਾ ਗਿਆ ਹੈ। ਜਿਸ ਲਈ ਸਥਾਨਕ ਪ੍ਸ਼ਾਸ਼ਨ ਤੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਲੋਕ ਆਪਣੀ ਸੁਰੱਖਿਆ ਲਈ ਸਰਕਾਰਾਂ ਚੁਣਦੇ ਹਨ। ਪਰੰਤੂ ਸਰਕਾਰ ਜੋ ਕਰ ਦਿਖਾਇਆ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਬੱਚੇ ਨੂੰ ਕੱਢਣ ਲਈ ਲਗਾਈ ਐਨ ਡੀ ਆਰ ਐਫ ਵੱਲੋਂ ਘਟੀਆ ਤਰੀਕੇ ਵਰਤੇ ਗਏ। ਅਗਰ ਪਹਿਲੇ ਦਿਨ ਹੀ ਫੌਜ ਨੂੰ ਜਿਮੇਵਾਰੀ ਦਿੱਤੀ ਹੁੰਦੀ ਤਾਂ ਮਾਸੂਮ ਦੀ ਜਾਨ ਬਚ ਸਕਦੀ ਸੀ। ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਜੁਮੇਵਾਰੀ ਸਮਝੇ। ਭਵਿੱਖ ,ਚ ਅਜਿਹੀਆਂ ਘਟਨਾਵਾਂ ਰੋਕਣ ਲਈ ਸਖਤ ਕਦਮ ਚੁੱਕੇ ਜਾਣ।
ਇਸ ਮੌਕੇ ਬਲਵਿੰਦਰ ਸਿੰਘ ਫੁੱਲ, ਖੁਸ਼ਵੰਤ ਸਿੰਘ ਬਸਰਾ, ਇੰਦਰਜੀਤ ਸਿੰਘ ਸੋਢੀ, ਸਰਬਜੀਤ ਸਿੰਘ ਬਸਪਾ ਆਗੂ, ਜੌਗਿੰਦਰ ਸਿੰਘ ਢਿੱਲੋਂ, ਸੁਖਪਾਲ ਸਿੰਘ ਵਾਲੀਆ, ਰਵਿੰਦਰ ਸਿੰਘ ਬਾਉ, ਉਕਾਂਰ ਸਿੰਘ ਸਾਹੀ, ਜਗੀਰ ਸਟੂਡੀਓ, ਬੀਸ਼ੀ ਲਾਲ ਮੇਨ ਬਜਾਰ ਮੌਨੂ ਪਸਰੀਚਾ, ਸੋਨੂੰ ਕਨੌਜੀਆ, ਸੁਖਵਿੰਦਰ ਸਿੰਘ ਮੁਲਤਾਨੀ, ਵਿਜੇ ਕੁਮਾਰ, ਮਨਪ੍ਰੀਤ ਸਿੰਘ ਫੁੱਲ, ਜੈਦੇਵ, ਸੁਰਜੀਤ ਸਿੰਘ ਟੀਟੂ, ਗੁਰਦੇਵ ਲਾਲ ਮੰਗੀ ਤੇ ਸੈਕੜੇ ਨੌਜਵਾਨ ਤੇ ਹੋਰ ਹਾਜਰ ਸਨ।






