|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟੋਲ ਪਲਾਜ਼ਾ ਨੇੜੇ ਚਲਦੀ ਕਾਰ ਨੂੰ ਅਚਾਨਕ ਲੱਗ ਗਈ ਅੱਗ

ਪਟਿਆਲਾ : ਨੈਸ਼ਨਲ ਹਾਈਵੇਅ 'ਤੇ ਪਿੰਡ ਅਜੀਜ਼ਪੁਰ ਵਿਖੇ ਸਥਿਤ ਟੋਲ ਪਲਾਜ਼ਾ ਨੇੜੇ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਕਾਰ ਬੁਰੀ ਤਰ੍ਹਾਂ ਸੜ ਗਈ ਤੇ ਉਸ ਵਿਚ ਸਵਾਰ ਦੋਵੇਂ ਵਿਅਕਤੀਆਂ ਨੇ ਛਾਲਾਂ ਮਾਰ ਕੇ ਆਪਣਾ ਬਚਾਅ ਕੀਤਾ।ਏਐੱਸਆਈ ਸੂਬਾ ਸਿੰਘ ਤੇ ਹੌਲਦਾਰ ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ਨਾਭਾ ਦੇ ਵਸਨੀਕ ਬਲਵਿੰਦਰ ਜੀਤ ਸਿੰਘ ਆਪਣੇ ਸਾਥੀ ਅਸ਼ੋਕ ਕੁਮਾਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਿਆਲਾ : ਨੈਸ਼ਨਲ ਹਾਈਵੇਅ 'ਤੇ ਪਿੰਡ ਅਜੀਜ਼ਪੁਰ ਵਿਖੇ ਸਥਿਤ ਟੋਲ ਪਲਾਜ਼ਾ ਨੇੜੇ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਕਾਰ ਬੁਰੀ ਤਰ੍ਹਾਂ ਸੜ ਗਈ ਤੇ ਉਸ ਵਿਚ ਸਵਾਰ ਦੋਵੇਂ ਵਿਅਕਤੀਆਂ ਨੇ ਛਾਲਾਂ ਮਾਰ ਕੇ ਆਪਣਾ ਬਚਾਅ ਕੀਤਾ।ਏਐੱਸਆਈ ਸੂਬਾ ਸਿੰਘ ਤੇ ਹੌਲਦਾਰ ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ਨਾਭਾ ਦੇ ਵਸਨੀਕ ਬਲਵਿੰਦਰ ਜੀਤ ਸਿੰਘ ਆਪਣੇ ਸਾਥੀ ਅਸ਼ੋਕ ਕੁਮਾਰ ਨਾਲ ਜ਼ੀਰਕਪੁਰ ਤੋਂ ਮਠਿਆਈ ਲੈ ਕੇ ਨਾਭੇ ਜਾ ਰਹੇ ਸਨ। ਜਦੋਂ ਉਹ ਦੋਵੇਂ ਟੋਲ ਪਲਾਜ਼ਾ 'ਤੇ ਪਰਚੀ ਕਟਵਾਉਣ ਲਈ ਰੁਕੇ ਤਾਂ ਕਾਰ ਦੇ ਇੰਜਨ ਵਿਚੋਂ ਧੂੰਆ ਨਿਕਲਣ ਲੱਗ ਪਿਆ ਵੇਖਦੇ ਹੀ ਵੇਖਦੇ ਕਾਰ ਦੇ ਇੰਜਨ ਵਿਚੋਂ ਅੱਗ ਦੀਆਂ ਲਪਟਾ ਨਿਕਲਣੀਆਂ ਸ਼ੁਰੂ ਹੋ ਗਈਆਂ।

ਸੰਬੰਧਿਤ ਖ਼ਬਰਾਂ

ਟੋਲ ਪਲਾਜ਼ਾ 'ਤੇ ਕਾਰ ਨੂੰ ਅੱਗ ਲੱਗਣ ਨਾਲ ਅਫਰਾ ਤਫੜੀ ਮੱਚ ਗਈ। ਟੋਲ ਪਲਾਜ਼ਾ 'ਤੇ ਅੱਗ ਬੁਝਾਉਣ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਾਰਨ ਕਾਰ ਬੁਰੀ ਤਰ੍ਹਾਂ ਸੜ ਗਈ। ਡੇਰਾਬੱਸੀ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ। ਹੌਲਦਾਰ ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ਕਾਰ ਸਵਾਰ ਦੋਵੇਂ ਵਿਅਕਤੀਆਂ ਦਾ ਬਚਾਅ ਹੋ ਗਿਆ ਪਰ ਕਾਰ ਬੂਰੀ ਤਰ੍ਹਾਂ ਸੜ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!