|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਤੀ ਨਾਲ ਮਿਲ ਕੇ ਮਿਲਣ ਆਏ ਆਪਣੇ ਪ੍ਰੇਮੀ ਦਾ ਕਤਲ, ਮੁਲਜ਼ਮ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਸਮਰਾਲਾ : ਪਿੰਡ ਕੋਟਾਲਾ ਵਿਖੇ ਇਕ ਪਤਨੀ ਨੇ ਆਪਣੇ ਪਤੀ ਨਾਲ ਮਿਲ ਕੇ ਉਸ ਨੂੰ ਮਿਲਣ ਆਏ ਆਪਣੇ ਪ੍ਰੇਮੀ ਦਾ ਕਤਲ ਕਰ ਦਿੱਤਾ ਤੇ ਇਸ ਵਾਰਦਾਤ ਨੂੰ ਚੋਰੀ ਦੌਰਾਨ ਕੁੱਟਮਾਰ 'ਚ ਹੋਈ ਮੌਤ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ।ਸਮਰਾਲਾ ਪੁਲਿਸ ਦੀ ਮੁੱਢਲੀ ਤਫ਼ਤੀਸ਼ 'ਚ ਮਿ੍ਤਕ ਉਕਤ ਔਰਤ ਦਾ ਪ੍ਰੇਮੀ ਨਿਕਲਿਆ। ਥਾਣਾ ਸਮਰਾਲਾ ਦੇ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਪਿੰਡ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਮਰਾਲਾ : ਪਿੰਡ ਕੋਟਾਲਾ ਵਿਖੇ ਇਕ ਪਤਨੀ ਨੇ ਆਪਣੇ ਪਤੀ ਨਾਲ ਮਿਲ ਕੇ ਉਸ ਨੂੰ ਮਿਲਣ ਆਏ ਆਪਣੇ ਪ੍ਰੇਮੀ ਦਾ ਕਤਲ ਕਰ ਦਿੱਤਾ ਤੇ ਇਸ ਵਾਰਦਾਤ ਨੂੰ ਚੋਰੀ ਦੌਰਾਨ ਕੁੱਟਮਾਰ 'ਚ ਹੋਈ ਮੌਤ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ।ਸਮਰਾਲਾ ਪੁਲਿਸ ਦੀ ਮੁੱਢਲੀ ਤਫ਼ਤੀਸ਼ 'ਚ ਮਿ੍ਤਕ ਉਕਤ ਔਰਤ ਦਾ ਪ੍ਰੇਮੀ ਨਿਕਲਿਆ। ਥਾਣਾ ਸਮਰਾਲਾ ਦੇ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਪਿੰਡ ਕਕਰਾਲਾ ਖੁਰਦ ਦੇ ਗੁਰਜੰਟ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਲੱਕੜ ਦੇ ਬਾਲੇ ਤੇ ਸੋਟੇ ਨਾਲ ਕਤਲ ਕਰਨ ਵਾਲੇ ਪਿੰਡ ਕੋਟਾਲਾ ਦੇ ਪਤੀ-ਪਤਨੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।ਪੁਲਿਸ ਨੂੰ ਮਿ੍ਤਕ ਦੇ ਚਚੇਰੇ ਭਰਾ ਜਸਦੇਵ ਸਿੰਘ ਪੁੱਤਰ ਭਜਨ ਸਿੰਘ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਮਿ੍ਤਕ ਗੁਰਜੰਟ ਸਿੰਘ ਦੇ ਪਿੰਡ ਕੋਟਾਲਾ ਦੀ ਸੰਦੀਪ ਕੌਰ ਨਾਲ ਨਾਜਾਇਜ਼ ਸਬੰਧ ਸਨ ਪਰ ਕੁਝ ਸਮਾਂ ਪਹਿਲਾਂ ਗੁਰਜੰਟ ਨੇ ਸੰਦੀਪ ਕੌਰ ਤੋਂ ਮੂੰਹ ਫੇਰ ਲਿਆ ਸੀ।

ਸੰਬੰਧਿਤ ਖ਼ਬਰਾਂ

ਇਸ ਗੱਲ ਤੋਂ ਉਕਤ ਔਰਤ ਨੇ ਰੰਜਿਸ਼ ਰੱਖੀ ਹੋਈ ਸੀ।ਦੂਜੇ ਪਾਸੇ ਸੰਦੀਪ ਕੌਰ ਦੇ ਪਤੀ ਨੂੰ ਵੀ ਗੁਰਜੰਟ 'ਤੇ ਇਸ ਗੱਲ ਦਾ ਗੁੱਸਾ ਸੀ ਕਿ ਉਸ ਦੇ ਪਤਨੀ ਨਾਲ ਨਾਜਾਇਜ਼ ਸਬੰਧ ਰਹੇ ਸਨ। ਸੰਦੀਪ ਕੌਰ ਨੇ ਆਪਣੇ ਪਤੀ ਨਾਲ ਮਿਲ ਕੇ ਗੁਰਜੰਟ ਸਿੰਘ ਨੂੰ ਮਿਲਣ ਦੇ ਬਹਾਨੇ ਰਾਤ ਵੇਲੇ ਆਪਣੇ ਘਰ ਬੁਲਾ ਲਿਆ। ਪਹਿਲਾਂ ਤੋਂ ਤਿਆਰੀ ਕਰੀ ਬੈਠੇ ਦੋਵਾਂ ਜਣਿਆਂ ਨੇ ਉਸ 'ਤੇ ਸੋਟੇ ਤੇ ਬਾਲੇ ਨਾਲ ਹਮਲਾ ਕਰ ਦਿੱਤਾ।ਇਸ ਤੋਂ ਬਾਅਦ ਦੋਵਾਂ ਵੱਲੋਂ ਇਸ ਵਾਰਦਾਤ ਨੂੰ ਚੋਰੀ ਦਾ ਮਾਮਲਾ ਦਿਖਾਉਣ ਲਈ ਡਰਾਮਾ ਕਰਦਿਆਂ ਗੁਰਜੰਟ ਸਿੰਘ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ, ਜਿਥੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਘਰ ਚੋਰੀ ਕਰਨ ਆਇਆ ਸੀ, ਜਿਸ ਦੀ ਉਨ੍ਹਾਂ ਵੱਲੋਂ ਕੁੱਟਮਾਰ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਗੁਰਜੰਟ ਸਿੰਘ ਹਸਪਤਾਲ ਪਹੁੰਚਣ ਤਕ ਮਰ ਚੁੱਕਾ ਸੀ।

ਤਫਤੀਸ਼ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆ ਗਿਆ ਤੇ ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਗੁਰਜੰਟ ਸਿੰਘ ਰੇਲਵੇ ਵਿਭਾਗ 'ਚ ਭੋਪਾਲ ਵਿਖੇ ਨੌਕਰੀ ਕਰਦਾ ਸੀ, ਜੋ ਕਿ ਬੀਤੀ ਰਾਤ ਹੀ ਆਪਣੇ ਘਰ ਆਇਆ ਸੀ। ਉਧਰ ਪਿੰਡ 'ਚ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹੋਏ ਕਤਲ ਕਾਰਨ ਲੋਕਾਂ 'ਚ ਕਈ ਤਰ੍ਹਾਂ ਦੇ ਚਰਚੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!