|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਕ ਕਾਕ੍ਰੋਚ ਨੇ ਸੁਕਾਏ ਫਿਲੀਪੀਂਸ ਦੇ ਰਾਸ਼ਟਰਪਤੀ ਦੇ ਸਾਹ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਆਪਣੇ ਸਖਤ ਫੈਸਲਿਆਂ ਅਤੇ ਅਟਪਟੇ ਬਿਆਨਾਂ ਲਈ ਮਸ਼ਹੂਰ ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਜਦੋਂ ਭਾਸ਼ਣ ਦੇ ਰਹੇ ਸਨ ਉਦੋਂ ਉਨ੍ਹਾਂ ਉਪਰ ਇਕ ਕਾਕ੍ਰੋਚ ਚੜ੍ਹ ਗਿਆ। ਉਨ੍ਹਾਂ ਦੀ ਮਹਿਲਾ ਸਹਿਯੋਗੀ ਨੇ ਨੋਟਬੁੱਕ ਨਾਲ ਕਾਕ੍ਰੋਚ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਚੱਲਦਾ-ਚੱਲਦਾ ਗਰਦਨ ਤੱਕ ਪਹੁੰਚ ਗਿਆ ਤੇ ਰਾਸ਼ਟਰਪਤੀ ਦੇ ਸਾਹ ਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਆਪਣੇ ਸਖਤ ਫੈਸਲਿਆਂ ਅਤੇ ਅਟਪਟੇ ਬਿਆਨਾਂ ਲਈ ਮਸ਼ਹੂਰ ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਜਦੋਂ ਭਾਸ਼ਣ ਦੇ ਰਹੇ ਸਨ ਉਦੋਂ ਉਨ੍ਹਾਂ ਉਪਰ ਇਕ ਕਾਕ੍ਰੋਚ ਚੜ੍ਹ ਗਿਆ। ਉਨ੍ਹਾਂ ਦੀ ਮਹਿਲਾ ਸਹਿਯੋਗੀ ਨੇ ਨੋਟਬੁੱਕ ਨਾਲ ਕਾਕ੍ਰੋਚ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਚੱਲਦਾ-ਚੱਲਦਾ ਗਰਦਨ ਤੱਕ ਪਹੁੰਚ ਗਿਆ ਤੇ ਰਾਸ਼ਟਰਪਤੀ ਦੇ ਸਾਹ ਸੁੱਕ ਗਏ। ਫਿਰ ਦੁਤੇਰਤੇ ਨੇ ਧਿਆਨ ਦਿੱਤਾ ਅਤੇ ਇਸ ਨੂੰ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਵੀ ਚੁਟਕੀ ਲੈਂਦੇ ਹੋਏ ਕਿਹਾ, 'ਲੱਗਦਾ ਹੈ ਕਿ ਇਹ ਵਿਰੋਧੀ ਧਿਰ ਵੱਲੋਂ ਭੇਜਿਆ ਗਿਆ ਸੀ।'

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਅਗਲੇ ਹਫਤੇ ਫਿਲੀਪੀਂਸ 'ਚ ਮਿੱਡ ਟਰਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਰਾਸ਼ਟਰਪਤੀ ਦੁਤੇਰਤੇ ਆਪਣੇ ਪਾਰਟੀ ਦੇ ਨੁਮਾਇੰਦਿਆਂ ਲਈ ਪ੍ਰਚਾਰ ਕਰ ਰਹੇ ਹਨ। ਦੱਸ ਦਈਏ ਕਿ ਰਾਸ਼ਟਰਪਤੀ ਦੁਤੇਰਤੇ ਆਪਣੇ ਸਖਤ ਫੈਸਲਿਆਂ ਲਈ ਜਾਣੇ ਜਾਂਦੇ ਰਹੇ ਹਨ। ਪਿਛਲੇ ਸਾਲ ਅਗਸਤ 'ਚ ਉਨ੍ਹਾਂ ਨੇ 76 ਲਗਜ਼ਰੀ ਗੱਡੀਆਂ ਅਤੇ ਮੋਟਰਸਾਇਕਲਾਂ 'ਤੇ ਬੁਲਡੋਜ਼ਰ ਚੜ੍ਹਾ ਦਿੱਤਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਉਹ ਵੀ ਉਥੇ ਮੌਜੂਦ ਸਨ। ਇਹ ਗੱਡੀਆਂ ਉਨ੍ਹਾਂ 800 ਗੱਡੀਆਂ 'ਚੋਂ ਸਨ ਜੋ ਗੈਰ-ਕਾਨੂੰਨੀ ਤਰੀਕੇ ਨਾਲ ਫਿਲੀਪੀਂਸ ਲਿਆਂਦੀਆਂ ਗਈਆਂ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!