|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਰੋਜ਼ਾਨਾ ਅਖਰੋਟ ਖਾਣ ਨਾਲ ਸਿਹਤਮੰਦ ਰਹਿੰਦਾ ਹੈ ਦਿਲ

Media NRI: ਰੋਜ਼ਾਨਾ ਅਖਰੋਟ ਖਾਣਾ ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੈ। ਅਮਰੀਕਾ ਦੀ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਨੇ ਦੱਸਿਆ ਕਿ ਜਿਹੜੇ ਲੋਕ ਘੱਟ ਸੈਚੁਰੇਟਿਡ ਫੈਟ ਦਾ ਇਸਤੇਮਾਲ ਕਰਦੇ ਹਨ ਅਤੇ ਰੋਜ਼ਾਨਾ ਅਖਰੋਟ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਸੈਂਟਰਲ ਬਲੱਡ ਪ੍ਰਰੈਸ਼ਰ ਘੱਟ ਰਹਿੰਦਾ ਹੈ। ਦਿਲ ਵਰਗੇ ਅਹਿਮ ਅੰਗਾਂ 'ਤੇ ਪੈਣ ਵਾਲੇ ਖ਼ੂਨ ਦੇ ਦਬਾਅ ਨੂੰ ਸੈਂਟਰਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

Media NRI: ਰੋਜ਼ਾਨਾ ਅਖਰੋਟ ਖਾਣਾ ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੈ। ਅਮਰੀਕਾ ਦੀ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਨੇ ਦੱਸਿਆ ਕਿ ਜਿਹੜੇ ਲੋਕ ਘੱਟ ਸੈਚੁਰੇਟਿਡ ਫੈਟ ਦਾ ਇਸਤੇਮਾਲ ਕਰਦੇ ਹਨ ਅਤੇ ਰੋਜ਼ਾਨਾ ਅਖਰੋਟ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਸੈਂਟਰਲ ਬਲੱਡ ਪ੍ਰਰੈਸ਼ਰ ਘੱਟ ਰਹਿੰਦਾ ਹੈ। ਦਿਲ ਵਰਗੇ ਅਹਿਮ ਅੰਗਾਂ 'ਤੇ ਪੈਣ ਵਾਲੇ ਖ਼ੂਨ ਦੇ ਦਬਾਅ ਨੂੰ ਸੈਂਟਰਲ ਬਲੱਡ ਪ੍ਰਰੈਸ਼ਰ ਕਿਹਾ ਜਾਂਦਾ ਹੈ। ਇਸ ਦਬਾਅ ਤੋਂ ਪਤਾ ਲੱਗਦਾ ਹੈ ਕਿ ਵਿਅਕਤੀ ਵਿਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਿੰਨਾ ਹੈ। ਇਸ ਪ੍ਰਰੈਸ਼ਰ ਦੇ ਘੱਟ ਹੋਣ ਨਾਲ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਖੋਜਕਰਤਾ ਐਲਿਸਾ ਟਿੰਡਲ ਨੇ ਕਿਹਾ, 'ਅਖਰੋਟ 'ਚ ਅਲਫਾ ਲਿਨੋਲੈਨਿਕ ਐਸਿਡ (ਏਐੱਲਏ) ਹੁੰਦਾ ਹੈ। ਇਹ ਓਮੇਗਾ-3 ਫੈਟ ਹੈ ਜਿਸ ਨਾਲ ਬਲੱਡ ਪ੍ਰਰੈਸ਼ਰ 'ਤੇ ਸਕਾਰਾਤਮਕ ਅਸਰ ਪੈਂਦਾ ਹੈ।' ਹਾਲਾਂਕਿ ਵਿਗਿਆਨੀ ਹਾਲੇ ਇਹ ਨਹੀਂ ਪਤਾ ਲਗਾ ਪਾਏ ਹਨ ਕਿ ਸੈਂਟਰਲ ਬਲੱਡ ਪ੍ਰਰੈਸ਼ਰ 'ਤੇ ਏਐੱਲਏ ਨਾਲ ਅਸਰ ਪੈਂਦਾ ਹੈ ਜਾਂ ਅਖਰੋਟ ਵਿਚ ਮਿਲਣ ਵਾਲੇ ਪੋਲੀਫਿਨੋਲ ਵਰਗੇ ਹੋਰਨਾਂ ਤੱਤਾਂ ਨਾਲ। ਇਸ ਸਬੰਧੀ ਹੋਰ ਸ਼ੋਧ ਕੀਤੇ ਜਾ ਰਹੇ ਹਨ।

ਸੰਬੰਧਿਤ ਖ਼ਬਰਾਂ

ਹੋਰਨਾਂ ਖਬਰਾਂ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!