|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਸਰਬੋਤਮ ਯੂਥ ਕਲੱਬ ਦੀ ਚੋਣ ਲਈ ਕਮੇਟੀ ਦੀ ਮੀਟਿੰਗ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਜ਼ਿਲਾ ਪੱਧਰ 'ਤੇ ਸਰਬੋਤਮ ਯੂਥ ਕਲੱਬ ਦੀ ਚੋਣ ਕਰਨ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸਰਬੋਤਮ ਯੂਥ ਕਲੱਬ ਦੀ ਚੋਣ ਕੀਤੀ ਗਈ। ਇਸ ਦੌਰਾਨ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਅਮਨਪ੍ਰੀਤ ਕੌਰ ਨੇ ਕਮੇਟੀ ਨੂੰ ਨਾਮਜ਼ਦ ਯ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਜ਼ਿਲਾ ਪੱਧਰ 'ਤੇ ਸਰਬੋਤਮ ਯੂਥ ਕਲੱਬ ਦੀ ਚੋਣ ਕਰਨ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸਰਬੋਤਮ ਯੂਥ ਕਲੱਬ ਦੀ ਚੋਣ ਕੀਤੀ ਗਈ। ਇਸ ਦੌਰਾਨ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਅਮਨਪ੍ਰੀਤ ਕੌਰ ਨੇ ਕਮੇਟੀ ਨੂੰ ਨਾਮਜ਼ਦ ਯੂਥ ਕਲੱਬਾਂ ਦੀਆਂ ਫਾਇਲਾਂ ਪੇਸ਼ ਕੀਤੀਆਂ, ਜਿਸ ਅਨੁਸਾਰ ਸਮੂਹ ਕਮੇਟੀ ਮੈਂਬਰਾਂ ਵੱਲੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਯੂਥ ਕਲੱਬ ਨੂੰ ਜ਼ਿਲਾ ਪੱਧਰ 'ਤੇ ਸਾਲ 2018-19 ਲਈ ਐਵਾਰਡ ਦੇਣ ਲਈ ਅੰਕ ਦਿੱਤੇ ਗਏ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਸ੍ਰੀ ਕਿਸ਼ਨਾ ਸਪੋਰਟਸ ਅਤੇ ਵੈਲਫੇਅਰ ਸੋਸਾਇਟੀ, ਹਦੀਆਬਾਦ, ਫਗਵਾੜਾ ਨੂੰ ਜ਼ਿਲਾ ਪੱਧਰ 'ਤੇ ਸਾਲ 2018-19 ਲਈ ਸਰਬੋਤਮ ਯੂਥ ਕਲੱਬ ਦਾ ਐਵਾਰਡ ਦੇਣ ਲਈ ਚੁਣਿਆ ਗਿਆ। ਕਮੇਟੀ ਵੱਲੋਂ ਲਿਆ ਫ਼ੈਸਲਾ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਇਸ ਮੌਕੇ ਜ਼ਿਲਾ ਖੇਡ ਅਫ਼ਸਰ ਸ੍ਰੀਮਤੀ ਸਤਿੰਦਰ ਪਾਲ ਕੌਰ, ਨੋਡਲ ਅਫ਼ਸਰ ਐਨ. ਐਸ. ਐਸ ਸ. ਗੁਰਦਾਵਲ ਸਿੰਘ, ਸ. ਗੁਰਸੇਵਕ ਸਿੰਘ ਅਤੇ ਸ੍ਰੀ ਸਾਹਿਲ ਓਬਰਾਏ ਹਾਜ਼ਰ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਰਬੋਤਮ ਯੂਥ ਕਲੱਬ ਦੀ ਚੋਣ ਲਈ ਕਮੇਟੀ ਦੀ ਮੀਟਿੰਗ — NRI Post