|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਘੁਬਾਇਆ ਦੀ ਵਾਇਰਲ ਵੀਡੀਓ 'ਚ ਹੋਇਆ ਨਵਾਂ ਖੁਲਾਸਾ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਵੀਡੀਓ ਵਾਇਰਲ ਹੋਣ ਦਾ ਖੁਲਾਸਾ ਹੋਇਆ ਹੈ ਕਿ ਲੋਕ ਸਭਾ ਚੋਣ 'ਚ ਉਹ ਪੰਜਾਹ ਕਰੋੜ ਰੁਪਏ ਤਕ ਖਰਚ ਸਕਦੇ ਹਨ, ਕਿਉਂਕਿ ਪਿਛਲੀ ਲੋਕ ਸਭਾ ਚੋਣ 'ਚ ਉਨ੍ਹਾਂ ਨੇ 20 ਤੋਂ 22 ਕਰੋੜ ਰੁਪਏ ਖਰਚ ਕਰਨ ਦੀ ਗੱਲ ਵੀਡੀਓ 'ਚ ਕਹੀ ਹੈ। ਉਨ੍ਹਾਂ ਕਿਹਾ ਕਿ ਨੌ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਿਸਾਬ ਤੋਂ ਇਕ-ਇਕ ਵਿਧਾਨ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਵੀਡੀਓ ਵਾਇਰਲ ਹੋਣ ਦਾ ਖੁਲਾਸਾ ਹੋਇਆ ਹੈ ਕਿ ਲੋਕ ਸਭਾ ਚੋਣ 'ਚ ਉਹ ਪੰਜਾਹ ਕਰੋੜ ਰੁਪਏ ਤਕ ਖਰਚ ਸਕਦੇ ਹਨ, ਕਿਉਂਕਿ ਪਿਛਲੀ ਲੋਕ ਸਭਾ ਚੋਣ 'ਚ ਉਨ੍ਹਾਂ ਨੇ 20 ਤੋਂ 22 ਕਰੋੜ ਰੁਪਏ ਖਰਚ ਕਰਨ ਦੀ ਗੱਲ ਵੀਡੀਓ 'ਚ ਕਹੀ ਹੈ। ਉਨ੍ਹਾਂ ਕਿਹਾ ਕਿ ਨੌ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਿਸਾਬ ਤੋਂ ਇਕ-ਇਕ ਵਿਧਾਨ ਸਭਾ ਹਲਕੇ 'ਚ ਇਕ ਤੋਂ ਡੇਢ ਕਰੋੜ ਰੁਪਏ ਸ਼ਰਾਬ 'ਤੇ ਖਰਚ ਹੋ ਜਾਂਦੇ ਹਨ।

ਸੰਬੰਧਿਤ ਖ਼ਬਰਾਂ

ਇਸ ਵਾਇਰਲ ਵੀਡੀਓ ਦੇ ਬਾਰੇ 'ਚ ਜਦੋਂ ਸ਼ੇਰ ਸਿੰਘ ਘੁਬਾਇਆ ਨੂੰ ਗੱਲ ਕਹੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੁਝ ਆਦਮੀ ਆਏ ਸਨ ਤੇ ਉਨ੍ਹਾਂ ਕੋਲ ਗੱਲਾਂ ਕਰ ਰਹੇ ਸਨ, ਕਿ ਕਿੰਨੇ ਪੈਸੇ ਚੋਣ 'ਚ ਖਰਚ ਹੋ ਜਾਂਦੇ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਉਮੀਦਵਾਰ ਖੜ੍ਹਾ ਹੁੰਦਾ ਹੈ ਉਹ ਜਿੰਨੇ ਮਰਜ਼ੀ ਪੈਸੇ ਲਗਾ ਲੈਣ।

ਫਿਰ ਉਨ੍ਹਾਂ ਨੇ ਵੀਡੀਓ 'ਚ ਉਨ੍ਹਾਂ ਵੱਲ਼ੋਂ ਪੈਸੇ ਖਰਚ ਕਰਨ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ, ਜਿਵੇਂ-ਜਿਵੇਂ ਲੋਕ ਪੈਸੇ ਦਿੰਦੇ ਹਨ ਉੇਵੇਂ ਪੈਸੇ ਚੋਣ 'ਚ ਲਗਾਏ ਜਾਂਦੇ ਹਨ। ਪਾਰਟੀ ਫੰਡ ਦੇ ਪੈਸੇ ਨੂੰ ਉਨ੍ਹਾਂ ਸ਼ਰਾਬ 'ਚ ਨਾ ਖਰਚ ਕਰਨ ਦੀ ਗੱਲ ਹੈ। ਇਸ ਨਾਲ ਉਨ੍ਹਾਂ ਇਹ ਵੀ ਕਿਹਾ ਹੈ ਕਿ ਚੋਣਾਂ 'ਚ ਪਿੰਡ ਦੇ ਲੋਕ ਆਪਣੇ ਤੌਰ 'ਤੇ ਹੀ ਸ਼ਰਾਬ ਪੀ ਜਾਂਦੇ ਹਨ। ਉਨ੍ਹਾਂ ਕੋਲ ਲਗਾਉਣ ਲਈ 25 ਪੈਸੇ ਤਕ ਨਹੀਂ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!