|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ’ਚ ਘਰ ’ਤੇ ਆਣ ਡਿੱਗਾ ਇਕ ਜਹਾਜ਼, 2 ਔਰਤਾਂ ਦੀ ਮੌਤ

ਕੈਲੀਫੋਰਨੀਆ (ਦੇਵ ਇੰਦਰਜੀਤ)- ਅਕਸਰ ਕਿਹਾ ਜਾਂਦਾ ਹੈ ਕਿ ਮੌਤ ਆਸਮਾਨ ਤੋਂ ਆਉਂਦੀ ਹੈ। ਲੱਗਭੱਗ ਇਸੇ ਤਰ੍ਹਾਂ ਅਮਰੀਕਾ ਦੇ ਇਕ ਸ਼ਹਿਰ ਵਿਚ ਹੋਇਆ ਜਿਥੇ ਇਕ ਜਹਾਜ਼ ਘਰ ’ਤੇ ਆਣ ਡਿੱਗਾ। ਦਰਅਸਲ ਉਤਰੀ ਕੈਲੀਫੋਰਨੀਆ ਦੀ ਪਹਾੜੀਆਂ ਵਿਚ ਇੱਕ ਖਾਲੀ ਘਰ ’ਤੇ ਛੋਟਾ ਜਹਾਜ਼ ਡਿੱਗਣ ਨਾਲ ਉਸ ਵਿਚ ਸਵਾਰ ਦੋ ਮਹਿਲਾਵਾਂ ਦੀ ਮੌਤ ਹੋ ਗਈ।

NRI Post Desk · 1958 ਦਿਨ ਪਹਿਲਾਂ · ਅੱਪਡੇਟ 1958 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ’ਚ ਘਰ ’ਤੇ ਆਣ ਡਿੱਗਾ ਇਕ ਜਹਾਜ਼, 2 ਔਰਤਾਂ ਦੀ ਮੌਤ
📷 NRI Post Desk

ਕੈਲੀਫੋਰਨੀਆ (ਦੇਵ ਇੰਦਰਜੀਤ)- ਅਕਸਰ ਕਿਹਾ ਜਾਂਦਾ ਹੈ ਕਿ ਮੌਤ ਆਸਮਾਨ ਤੋਂ ਆਉਂਦੀ ਹੈ। ਲੱਗਭੱਗ ਇਸੇ ਤਰ੍ਹਾਂ ਅਮਰੀਕਾ ਦੇ ਇਕ ਸ਼ਹਿਰ ਵਿਚ ਹੋਇਆ ਜਿਥੇ ਇਕ ਜਹਾਜ਼ ਘਰ ’ਤੇ ਆਣ ਡਿੱਗਾ। ਦਰਅਸਲ ਉਤਰੀ ਕੈਲੀਫੋਰਨੀਆ ਦੀ ਪਹਾੜੀਆਂ ਵਿਚ ਇੱਕ ਖਾਲੀ ਘਰ ’ਤੇ ਛੋਟਾ ਜਹਾਜ਼ ਡਿੱਗਣ ਨਾਲ ਉਸ ਵਿਚ ਸਵਾਰ ਦੋ ਮਹਿਲਾਵਾਂ ਦੀ ਮੌਤ ਹੋ ਗਈ।

ਸੰਬੰਧਿਤ ਖ਼ਬਰਾਂ

ਪੈਸੀਫਿਕ ਗਰੋਵ ਦੀ ਰਹਿਣ ਵਾਲੀ ਮੈਰੀ ਐਲਨ ਕਾਰਲਿਨ ਹਾਦਸੇ ਦੇ ਸਮੇਂ ਜਹਾਜ਼ ਉਡਾ ਰਹੀ ਸੀ ਅਤੇ ਉਸ ਦੇ ਨਾਲ ਰੈਂਚੋ ਦੀ ਐਲਿਸ ਡਾਇਨੇ ਵੀ ਸਵਾਰ ਸੀ। ਡਾਇਨੇ ਦੇ ਘਰ ਵਾਲਿਆਂ ਨੇ ਇਹ ਜਾਣਕਾਰੀ ਦਿੱਤੀ।

ਪ੍ਰਸ਼ਾਸਨ ਨੇ ਦੱਸਿਆ ਕਿ 2 ਇੰਜਣ ਵਾਲੇ ਛੋਟੇ ਜਹਾਜ਼ ਨੇ ਮਾਂਟੇਰੀ ਰੀਜ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਕੁਝ ਹੀ ਦੇਰ ਬਾਅਦ ਉਹ ਸ਼ਹਿਰ ਤੋਂ ਕਰੀਬ 8 ਕਿਲੋਮੀਟਰ ਦੂਰ ਰਿਹਾਇਸ਼ੀ ਇਲਾਕੇ ਵਿਚ ਇੱਕ ਘਰ ’ਤੇ ਡਿੱਗ ਪਿਆ। ਇਸ ਤੋਂ ਬਾਅਦ ਘਰ ਵਿਚ ਅੱਗ ਲੱਗ ਗਈ, ਜੋ ਆਸ ਪਾਸ ਦੀ ਝਾੜੀਆਂ ਤੱਕ ਫੈਲ ਗਈ। ਲੇਕਿਨ ਉਸ ’ਤੇ ਕਾਬੂ ਪਾ ਲਿਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਕਾਰਲਿਨ ਦਾ ਸੀ ਅਤੇ ਉਹ ਪੇਸ਼ੇਵਰ ਜਹਾਜ਼ ਟਰੇਨਰ ਸੀ। ਉਹ ਡਾਇਨੇ ਨੂੰ ਮਾਂਟੇਰੀ ਤੋਂ ਮਾਥਰ ਲੈ ਜਾਣ ਵਾਲੀ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!