|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲ਼ੀ ਚੱਲਣ ਨਾਲ ਵਿਅਕਤੀ ਦੀ ਮੌਕੇ 'ਤੇ ਹੀ ਮੌਤ

ਅਲਾਵਲਪੁਰ : ਕਸਬਾ ਅਲਾਵਲਪੁਰ ਵਿਖੇ ਸ਼ਨਿਚਰਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਇਕ ਵਿਅਕਤੀ ਦੀ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲ਼ੀ ਚੱਲਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।ਮ੍ਰਿਤਕ ਵਿਅਕਤੀ ਕੁਲਵਿੰਦਰ ਸਿੰਘ ਮੰਡ ਦੀ ਪਤਨੀ ਸੁਰਿੰਦਰਜੀਤ ਕੌਰ ਮੰਡ ਵੱਲੋਂ ਪੁਲਿਸ ਚੌਕੀ ਅਲਾਵਲਪੁਰ ਦੇ ਮੁਲਾਜ਼ਮਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਮੰਡ ਨੇ ਆਪਣੀ ਰਿਵਾਲਵਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਲਾਵਲਪੁਰ : ਕਸਬਾ ਅਲਾਵਲਪੁਰ ਵਿਖੇ ਸ਼ਨਿਚਰਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਇਕ ਵਿਅਕਤੀ ਦੀ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲ਼ੀ ਚੱਲਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।ਮ੍ਰਿਤਕ ਵਿਅਕਤੀ ਕੁਲਵਿੰਦਰ ਸਿੰਘ ਮੰਡ ਦੀ ਪਤਨੀ ਸੁਰਿੰਦਰਜੀਤ ਕੌਰ ਮੰਡ ਵੱਲੋਂ ਪੁਲਿਸ ਚੌਕੀ ਅਲਾਵਲਪੁਰ ਦੇ ਮੁਲਾਜ਼ਮਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਮੰਡ ਨੇ ਆਪਣੀ ਰਿਵਾਲਵਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਕੋਲ ਜਮ੍ਹਾਂ ਕਰਵਾਈ ਸੀ। ਸ਼ੁੱਕਰਵਾਰ ਨੂੰ ਉਹ ਆਪਣੀ ਪਿਸਤੌਲ ਪੁਲਿਸ ਕੋਲੋਂ ਵਾਪਸ ਲੈ ਕੇ ਘਰ ਆਇਆ ਤੇ ਉਸ ਨੂੰ ਵੇਚਣ ਦਾ ਮਨ ਬਣਾ ਲਿਆ ਸੀ।

ਸੰਬੰਧਿਤ ਖ਼ਬਰਾਂ

ਸ਼ਨਿੱਚਰਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਉਹ ਤੇ ਉਸ ਦੀ ਪਤਨੀ ਦੋਨੋਂ ਘਰ ਵਿਚ ਇਕੱਲੇ ਸਨ।ਮੰਡ ਨੇ ਪਿਸਤੌਲ ਵੇਚਣ ਤੋਂ ਪਹਿਲਾਂ ਇਸ ਨੂੰ ਸਾਫ਼ ਕਰਨ ਦਾ ਮਨ ਬਣਾਇਆ। ਉਸ ਘਰ ਵਿਚ ਕੁਰਸੀ ਦੇ ਉੱਪਰ ਬੈਠ ਕੇ ਪਿਸਤੌਲ ਨੂੰ ਸਾਫ਼ ਕਰਨ ਲੱਗਾ ਜਦਕਿ ਪਤਨੀ ਦੂਸਰੇ ਕਮਰੇ 'ਚ ਘਰ ਦਾ ਕੰਮਕਾਰ ਦੇਖ ਰਹੀ ਸੀ। ਅਚਾਨਕ ਉਸ ਨੂੰ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦ ਉਸ ਨੇ ਆ ਕੇ ਦੇਖਿਆ ਤਾਂ ਤਲਵਿੰਦਰ ਸਿੰਘ ਮੰਡ ਦੇ ਸਿਰ ਵਿਚ ਗੋਲ਼ੀ ਲੱਗੀ ਹੋਈ ਸੀ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਮੰਡ ਦਾ ਪਰਿਵਾਰ ਇਕ ਖ਼ੁਸ਼ਹਾਲ ਪਰਿਵਾਰ ਹੈ। ਉਸ ਦਾ ਆਪਣਾ ਜਲੰਧਰ ਪਠਾਨਕੋਟ ਹਾਈਵੇ ਉੱਪਰ ਨਿਜ਼ਾਮਦੀਨਪੁਰ ਗੇਟ ਕੋਲ ਆਸ਼ਿਆਨਾ ਮੈਰਿਜ ਕੰਪਲੈਕਸ ਹੈ। ਮ੍ਰਿਤਕ ਕੁਲਵਿੰਦਰ ਸਿੰਘ ਮੰਡ ਤੇ ਉਸ ਦੀ ਪਤਨੀ ਸੁਰਿੰਦਰਜੀਤ ਕੌਰ ਮੰਡ ਅਲਾਵਲਪੁਰ 'ਚ ਇਕੱਲੇ ਰਹਿੰਦੇ ਸਨ ਜਦਕਿ ਉਸ ਦੀ ਇਕ ਬੇਟੀ ਤੇ ਬੇਟਾ ਵਿਦੇਸ਼ ਵਿਚ ਸੈਟਲ ਹਨ। ਮੌਕੇ 'ਤੇ ਪੁਲਿਸ ਮਹਿਕਮੇ ਦੇ ਉੱਚ ਅਧਿਕਾਰੀ ਵੀ ਪਹੁੰਚੇ ਹੋਏ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!