|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ ਮੋਰਚੇ ਤੋਂ 4 ਮਹੀਨਿਆਂ ਬਾਅਦ ਪਿੰਡ ਪਰਤਣ ਤੇ ਕਿਸਾਨ ਦਾ ਕੀਤਾ ਨਿੱਘਾ ਸਵਾਗਤ

ਮਾਨਸਾ (ਮੋਨਿਕਾ ਸਿੰਘ , ਮਨਜੀਤ ਸਿੰਘ )- ਅੱਜ ਸਥਾਨਕ ਪਿੰਡ ਭੈਣੀ ਬਾਘਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਜਥੇਬੰਦੀ ਦੀ ਪਿੰਡ ਇਕਾਈ ਵੱਲੋੰ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਦਿੱਲੀ ਮੋਰਚੇ 'ਚ ਪਹਿਲੇ ਦਿਨ ਤੋੰ ਲਗਾਤਾਰ ਹਾਜ਼ਰੀ ਦੇ ਰਹੇ ਪਿੰਡ ਦੇ ਸਿਰੜੀ ਕਿਸਾਨ ਸਿਕੰਦਰ ਸਿੰਘ ਪੁੱਤਰ ਕੁੰਢਾ ਸਿੰਘ ਦਾ 4 ਮਹੀਨਿਆਂ ਬਾਅਦ ਪਿੰਡ ਪਰਤਣ ਤੇ ਫ

NRI Post Desk · 2057 ਦਿਨ ਪਹਿਲਾਂ · ਅੱਪਡੇਟ 2057 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਲੀ ਮੋਰਚੇ ਤੋਂ 4 ਮਹੀਨਿਆਂ ਬਾਅਦ ਪਿੰਡ ਪਰਤਣ ਤੇ ਕਿਸਾਨ ਦਾ ਕੀਤਾ ਨਿੱਘਾ ਸਵਾਗਤ
📷 NRI Post Desk

ਮਾਨਸਾ (ਮੋਨਿਕਾ ਸਿੰਘ , ਮਨਜੀਤ ਸਿੰਘ )- ਅੱਜ ਸਥਾਨਕ ਪਿੰਡ ਭੈਣੀ ਬਾਘਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਜਥੇਬੰਦੀ ਦੀ ਪਿੰਡ ਇਕਾਈ ਵੱਲੋੰ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਦਿੱਲੀ ਮੋਰਚੇ 'ਚ ਪਹਿਲੇ ਦਿਨ ਤੋੰ ਲਗਾਤਾਰ ਹਾਜ਼ਰੀ ਦੇ ਰਹੇ ਪਿੰਡ ਦੇ ਸਿਰੜੀ ਕਿਸਾਨ ਸਿਕੰਦਰ ਸਿੰਘ ਪੁੱਤਰ ਕੁੰਢਾ ਸਿੰਘ ਦਾ 4 ਮਹੀਨਿਆਂ ਬਾਅਦ ਪਿੰਡ ਪਰਤਣ ਤੇ ਫੁੱਲ ਮਲਾਵਾਂ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਉਕਤ ਕਿਸਾਨ ਸਿਕੰਦਰ ਸਿੰਘ ਪਹਿਲੇ ਦਿਨ ਤੋੰ ਦਿੱਲੀ ਮੋਰਚੇ ਚ ਪਰਿਵਾਰ ਸਮੇਤ ਯੋਗਦਾਨ ਪਾ ਰਿਹਾ ਹੈ ਤੇ ਉਸਦਾ ਪਰਿਵਾਰ ਵੀ ਹਰ ਪੰਦਰਾਂ ਦਿਨ ਬਾਅਦ ਇੱਕ ਹਫ਼ਤਾ ਦਿੱਲੀ ਮੋਰਚੇ ਚ ਹਾਜ਼ਰੀ ਲਵਾ ਕੇ ਆਉੰਦਾ ਹੈ।ਸਨਮਾਨ ਸਮਾਰੋਹ ਮੌਕੇ ਜੁੜੇ ਇਕੱਠ ਵਿੱਚ ਬੋਲਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਚਾਹੇ ਤਿੰਨ ਕਾਲੇ ਕਨੂੰਨਾਂ ਸਮੇਤ ਲਗਾਤਾਰ ਲੋਕ ਮਾਰੂ ਫ਼ੈਸਲੇ ਲੈ ਕੇ ਕਿਸਾਨੀ ਦਾ ਲੱਕ ਤੋੜਨ ਤੇ ਉਤਾਰੂ ਹੈ ਪਰ ਜਿੰਨੀ ਦੇਰ ਤੱਕ ਸਿਕੰਦਰ ਸਿੰਘ ਜਿਹੇ ਸਿਰੜੀ ਤੇ ਸਿਦਕਵਾਨ ਮੋਰਚੇ ਚ ਹਿੱਕ ਡਾਹ ਕੇ ਖੜੇ ਹਨ ਓਨੀੰ ਦੇਰ ਤੱਕ ਜਾਬਰ ਕੇੰਦਰ ਸਰਕਾਰ ਦੇ ਮਨਸੂਬਿਆਂ ਨੂੰ ਸਿਰੇ ਨਹੀੰ ਚੜਨ ਦਿੱਤਾ ਜਾਵੇਗਾ ਅਤੇ ਕਿਸਾਨ ਹਰ ਹਾਲ ਚ ਮੋਰਚਾ ਫ਼ਤਹਿ ਕਰਕੇ ਮੁੜਨਗੇ।

ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਪਿੰਡ ਇੱਕਾਈ ਦੇ ਪ੍ਰਧਾਨ ਗੋਰਾ ਸਿੰਘ ਤੇ ਯੂਥ ਆਗੂ ਅੰਤਰ ਸਿੰਘ,ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ,ਬਲਦੇਵ ਕੌਰ ਤੇ ਮਨਪ੍ਰੀਤ ਕੌਰ ਵੀ ਹਾਜ਼ਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!