|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੁਲਿਸ ਵੱਲੋਂ ਘਰ 'ਚ ਰੇਡ ਇਕ ਔਰਤ ਤੇ ਪੰਜ ਮਰਦਾਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ

ਖੰਨਾ : ਪੁਲਿਸ ਵੱਲੋਂ ਇਕ ਘਰ 'ਚ ਰੇਡ ਕਰਕੇ ਇਕ ਔਰਤ ਤੇ ਪੰਜ ਮਰਦਾਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ ਹੈ, ਜਦਕਿ ਇਕ ਔਰਤ ਫ਼ਰਾਰ ਹੋਣ 'ਚ ਸਫਲ ਰਹੀ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਹਰਵਿੰਦਰ ਸਿੰਘ ਇੰਚਾਰਜ਼ ਸੀਆਈਏ ਸਟਾਫ ਖੰਨਾ, ਐੱਸਐੱਚਓ ਸਮਰਾਲਾ ਇੰਸਪੈਕਟਰ ਸੁਖਵੀਰ ਸਿੰਘ, ਲੇਡੀ ਸਹਾਇਕ ਥਾਣੇਦਾਰ ਡਿੰਪਲ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਇਕ ਔਰਤ ਆਪਣੇ ਘਰ 'ਚ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਖੰਨਾ : ਪੁਲਿਸ ਵੱਲੋਂ ਇਕ ਘਰ 'ਚ ਰੇਡ ਕਰਕੇ ਇਕ ਔਰਤ ਤੇ ਪੰਜ ਮਰਦਾਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ ਹੈ, ਜਦਕਿ ਇਕ ਔਰਤ ਫ਼ਰਾਰ ਹੋਣ 'ਚ ਸਫਲ ਰਹੀ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਹਰਵਿੰਦਰ ਸਿੰਘ ਇੰਚਾਰਜ਼ ਸੀਆਈਏ ਸਟਾਫ ਖੰਨਾ, ਐੱਸਐੱਚਓ ਸਮਰਾਲਾ ਇੰਸਪੈਕਟਰ ਸੁਖਵੀਰ ਸਿੰਘ, ਲੇਡੀ ਸਹਾਇਕ ਥਾਣੇਦਾਰ ਡਿੰਪਲ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਇਕ ਔਰਤ ਆਪਣੇ ਘਰ 'ਚ ਜਿਸਮ ਫਿਰੋਸ਼ੀ ਦਾ ਧੰਦਾ ਚਲਾ ਰਹੀ ਹੈ, ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਉਸ ਦੇ ਘਰੋਂ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲੀਆਂ ਔਰਤਾਂ ਤੇ ਮਰਦ ਕਾਬੂ ਕੀਤੇ ਜਾ ਸਕਦੇ ਹਨ।

ਸੰਬੰਧਿਤ ਖ਼ਬਰਾਂ

ਜਿਸ 'ਤੇ ਪੁਲਿਸ ਵੱਲੋਂ ਉਸ ਔਰਤ ਦੇ ਘਰ ਰੇਡ ਕੀਤੀ ਗਈ ਤੇ ਘਰੋਂ ਇਕ ਔਰਤ ਤੇ ਪੰਜ ਮਰਦ ਇਤਰਾਜ਼ਯੋਗ ਹਾਲਤ 'ਚ ਮਿਲੇੇ। ਜਿਨ੍ਹਾਂ ਕੋਲੋਂ 13700 ਰੁਪਏ ਨਕਦ, 8 ਮੋਬਾਈਲ ਫੋਨ, 1 ਈਅਰ ਫੋਨ, 1 ਕੜ੍ਹਾ ਚਾਂਦੀ, 1 ਮੁੰਦੀ ਚਾਂਦੀ, 1 ਮੋਟਰ ਸਾਈਕਲ ਤੇ 1 ਸਕੂਟਰੀ ਮੌਕੇ ਤੋਂ ਬਰਾਮਦ ਕੀਤੀ ਗਈ, ਜਦਕਿ ਘਰ ਦੀ ਮਾਲਕਣ ਔਰਤ ਮੌਕੇ ਤੋਂ ਫ਼ਰਾਰ ਹੋ ਗਈ। ਉਕਤ ਵਿਅਕਤੀਆਂ ਤੇ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!