|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਹੋਲੀ ਦੀ ਮਸਤੀ 'ਚ ਨੱਚਦੇ ਨੌਜਵਾਨ ਨੇ ਆਪਣੀ ਛਾਤੀ ’ਚ ਮਾਰੀਆ ਚਾਕੂ

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਇੰਦੌਰ ਦੇ ਬਾਂਗੰਗਾ ਥਾਣਾ ਖੇਤਰ ਦੀ ਗੋਵਿੰਦ ਕਾਲੋਨੀ 'ਚ ਇਕ ਨੌਜਵਾਨ ਨੂੰ ਹੋਲੀ ਮਨਾਉਣ ਦੀ ਕੀਮਤ ਆਪਣੀ ਜਾਨ ਤੋਂ ਚੁਕਾਉਣੀ ਪਈ। ਜਾਣਕਾਰੀ ਅਨੁਸਾਰ 38 ਸਾਲਾ ਗੋਪਾਲ ਹੋਲਿਕਾ ਦਹਨ ਦੇ ਪ੍ਰੋਗਰਾਮ 'ਚ ਡੀਜੇ 'ਤੇ ਡਾਂਸ ਕਰ ਰਿਹਾ ਸੀ। ਗੀਤ 'ਤੇ ਡਾਂਸ ਕਰਦੇ ਹੋਏ ਉਸ ਨੇ ਹੱਥ 'ਚ ਚਾਕੂ ਲੈ ਲਿਆ ਅਤੇ ਛਾਤੀ 'ਤੇ ਵਾਰ ਕਰਨ ਦਾ ਐਕਸ਼ਨ ਕਰਨ ਲੱਗਾ। ਇਸ

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੋਲੀ ਦੀ ਮਸਤੀ 'ਚ ਨੱਚਦੇ ਨੌਜਵਾਨ ਨੇ ਆਪਣੀ ਛਾਤੀ ’ਚ ਮਾਰੀਆ ਚਾਕੂ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਇੰਦੌਰ ਦੇ ਬਾਂਗੰਗਾ ਥਾਣਾ ਖੇਤਰ ਦੀ ਗੋਵਿੰਦ ਕਾਲੋਨੀ 'ਚ ਇਕ ਨੌਜਵਾਨ ਨੂੰ ਹੋਲੀ ਮਨਾਉਣ ਦੀ ਕੀਮਤ ਆਪਣੀ ਜਾਨ ਤੋਂ ਚੁਕਾਉਣੀ ਪਈ। ਜਾਣਕਾਰੀ ਅਨੁਸਾਰ 38 ਸਾਲਾ ਗੋਪਾਲ ਹੋਲਿਕਾ ਦਹਨ ਦੇ ਪ੍ਰੋਗਰਾਮ 'ਚ ਡੀਜੇ 'ਤੇ ਡਾਂਸ ਕਰ ਰਿਹਾ ਸੀ। ਗੀਤ 'ਤੇ ਡਾਂਸ ਕਰਦੇ ਹੋਏ ਉਸ ਨੇ ਹੱਥ 'ਚ ਚਾਕੂ ਲੈ ਲਿਆ ਅਤੇ ਛਾਤੀ 'ਤੇ ਵਾਰ ਕਰਨ ਦਾ ਐਕਸ਼ਨ ਕਰਨ ਲੱਗਾ। ਇਸ ਦੌਰਾਨ ਚਾਕੂ ਗੋਪਾਲ ਦੀ ਛਾਤੀ ਵਿਚ ਡੂੰਘਾ ਵੜ ਗਿਆ ਅਤੇ ਇਸ ਕਾਰਨ ਉਸ ਦੀ ਛਾਤੀ ਵਿਚੋਂ ਖੂਨ ਵਹਿਣ ਲੱਗਾ।

ਸੰਬੰਧਿਤ ਖ਼ਬਰਾਂ

ਆਲੇ-ਦੁਆਲੇ ਮੌਜੂਦ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੱਚ ਰਹੇ ਸਾਰੇ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਮ੍ਰਿਤਕ ਸਿਲਾਈ ਦਾ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਆਹਿਆ ਹੈ, ਉਹ ਆਪਣੇ ਪੁੱਤਰ ਅਤੇ ਮਾਤਾ-ਪਿਤਾ ਨਾਲ ਰਹਿੰਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!