|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

AAP ਨੇ ਗਲ਼ੇ 'ਚ ਪਿਆਜ਼ ਦਾ ਹਾਰ ਪਾ ਕੇ ਕੀਤਾ ਵਿਰੋਧ ਪ੍ਰਦਰਸ਼ਨ

ਸੰਗਰੂਰ (ਇੰਦਰਜੀਤ ਸਿੰਘ) : ਲਗਾਤਾਰ ਵੱਧ ਰਹੀ ਮਹਿੰਗਾਈ ਤੇ ਪੰਜਾਬ 'ਚ ਕੈਪਟਨ ਸਰਕਾਰ ਵੱਲ਼ੋਂ ਵਧਾਏ ਜਾ ਰਹੇ ਬਿਜਲੀ ਦੀਆਂ ਦਰਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਗਲ਼ੇ 'ਚ ਪਿਆਜ਼ ਦਾ ਹਾਰ ਪਾ ਕੇ ਸੰਗਰੂਰ ਤੇ ਅੰਮ੍ਰਿਤਸਰ 'ਚ ਵਿਰੋਧ ਪ੍ਰਦਰਸ਼ਨ ਕੀਤਾ। ਸੰਗਰੂਰ 'ਚ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਕੇਂਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੰਗਰੂਰ (ਇੰਦਰਜੀਤ ਸਿੰਘ) : ਲਗਾਤਾਰ ਵੱਧ ਰਹੀ ਮਹਿੰਗਾਈ ਤੇ ਪੰਜਾਬ 'ਚ ਕੈਪਟਨ ਸਰਕਾਰ ਵੱਲ਼ੋਂ ਵਧਾਏ ਜਾ ਰਹੇ ਬਿਜਲੀ ਦੀਆਂ ਦਰਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਗਲ਼ੇ 'ਚ ਪਿਆਜ਼ ਦਾ ਹਾਰ ਪਾ ਕੇ ਸੰਗਰੂਰ ਤੇ ਅੰਮ੍ਰਿਤਸਰ 'ਚ ਵਿਰੋਧ ਪ੍ਰਦਰਸ਼ਨ ਕੀਤਾ। ਸੰਗਰੂਰ 'ਚ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਕੇਂਦਰ ਤੇ ਕੈਪਟਨ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਰੋਸ ਰੈਲੀ ਕੀਤੀ ਗਈ।

ਸੰਬੰਧਿਤ ਖ਼ਬਰਾਂ

ਚੀਮਾ ਨੇ ਕਿਹਾ ਕਿ ਲਗਾਤਾਰ ਮਹਿੰਗੇ ਹੁੰਦੇ ਪਿਆਜ਼ਾਂ ਕਾਰਨ ਜਿੱਥੇ ਲੋਕਾਂ ਲਈ ਦੋ ਸਮੇਂ ਦੀ ਰੋਟੀ ਵੀ ਪਹੁੰਚ ਤੋਂ ਬਾਹਰ ਹੈ, ਉੱਥੇ ਪੰਜਾਬ 'ਚ ਲੈਂਡ ਮਾਫੀਆ, ਸੇਂਡ ਮਾਫੀਆ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਹੁਣ ਤਕ ਜਾਰੀ ਹੈ। ਬਿਜਲੀ ਦੀਆਂ ਕੀਮਤਾਂ 'ਚ ਸਰਕਾਰ ਹਰ ਦਿਨ ਵਾਧਾ ਕਰ ਰਹੀ ਹੈ, ਜਿਸ ਕਾਰਨ ਘਰਾਂ 'ਤੇ ਸੀਮਿਤ ਬਿਜਲੀ ਉਪਕਰਣ ਹੋਣ ਦੇ ਬਾਵਜੂਦ ਬਿਜਲੀ ਬਿੱਲ ਹਜ਼ਾਰਾਂ ਰੁਪਏ ਆ ਰਿਹਾ ਹੈ।

ਚੀਮਾ ਨੇ ਕਿਹਾ ਕਿ ਸਰਕਾਰ ਬਿਜਲੀ ਮਾਫੀਆ ਨਾਲ ਮਿਲ ਕੇ ਜਨਤਾ ਨੂੰ ਲੁੱਟ ਰਹੀ ਹੈ। ਚੰਗੇ ਦਿਨਾਂ ਦਾ ਵਾਅਦਾ ਕਰਦਿਆਂ ਸੱਤਾ 'ਚ ਆਈ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਦੀ ਜਨਤਾ ਮਹਿੰਗਾਈ ਦੀ ਚੱਕੀ ਪਿਸ ਰਹੀ ਹੈ। ਚੀਮਾ ਸਮੇਤ ਇਲਾਕੇ ਦੇ ਹੋਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਦਰਸ਼ਨ 'ਚ ਸ਼ਿਰਕਤ ਕੀਤੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!